Paris Paralympics 2024: ਪੈਰਿਸ ‘ਚ ਛਾ ਗਿਆ ਭਾਰਤ! ਇੱਕ ਦਿਨ ‘ਚ ਗੋਲਡ-ਸਿਲਵਰ ਅਤੇ 2 ਬਰਾਊਂਜ਼ ਮੈਡਲ ਜਿੱਤੇ

All Latest NewsGeneral NewsNational NewsNews FlashTop BreakingTOP STORIES

 

Paris Paralympics 2024: ਮੋਨਾ ਅਗਰਵਾਲ ਨੇ ਵੀ ਕਾਂਸੀ ਦਾ ਤਗਮਾ ਜਿੱਤ ਕੇ ਰਚ ਦਿੱਤਾ ਇਤਿਹਾਸ

Paris Paralympics 2024: ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦੀ ਅਵਨੀ ਲੇਖਰਾ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ। ਅਵਨੀ ਨੇ ਫਾਈਨਲ ਰਾਊਂਡ ‘ਚ 249.7 ਦਾ ਸਕੋਰ ਬਣਾ ਕੇ ਸੋਨ ਤਮਗਾ ਜਿੱਤਿਆ ਹੈ।

ਉਨ੍ਹਾਂ ਤੋਂ ਇਲਾਵਾ ਭਾਰਤ ਦੀ ਮੋਨਾ ਅਗਰਵਾਲ ਨੇ ਵੀ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਵਨੀ ਦੀ ਇਹ ਜਿੱਤ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ ਉਸ ਨੇ ਪੈਰਾਲੰਪਿਕ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਭਾਰਤੀ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਭਾਰਤੀ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐਸਐਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਪੰਜਵੇਂ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ। ਨਰਵਾਲ ਨੇ ਕੁੱਲ 565 ਅੰਕ ਹਾਸਲ ਕਰਕੇ ਅੱਠ ਖਿਡਾਰੀਆਂ ਦੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ। ਉਸਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕਸ ਵਿੱਚ ਮਿਕਸਡ 50 ਮੀਟਰ ਪਿਸਟਲ ਐਸਐਚ1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।

ਪ੍ਰੀਤੀ ਪਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਇਸ ਦੇ ਨਾਲ ਹੀ ਪੈਰਿਸ ਪੈਰਾਲੰਪਿਕ ਵਿੱਚ ਪ੍ਰੀਤੀ ਪਾਲ ਨੇ ਔਰਤਾਂ ਦੀ 100 ਮੀਟਰ ਟੀ35 ਫਾਈਨਲ ਵਿੱਚ 14.21 ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਨਾਲ ਉਹ ਪੈਰਾਲੰਪਿਕ ਦੇ ਇਤਿਹਾਸ ਵਿੱਚ ਕਿਸੇ ਟ੍ਰੈਕ ਈਵੈਂਟ ਵਿੱਚ ਭਾਰਤ ਲਈ ਪਹਿਲੀ ਪੈਰਾਲੰਪੀਅਨ ਮੈਡਲ ਜੇਤੂ ਬਣ ਗਈ। 14.21 ਦਾ ਇਹ ਸਮਾਂ ਵੀ ਪ੍ਰੀਤੀ ਦਾ ਨਿੱਜੀ ਸਰਵੋਤਮ ਹੈ।

 

Media PBN Staff

Media PBN Staff

Leave a Reply

Your email address will not be published. Required fields are marked *