Punjab News: AAP ਆਗੂਆਂ ਖਿਲਾਫ਼ ਪੁਲਿਸ ਕੇਸ ਦਰਜ ਕਰਾਉਣ ਲਈ ਪਾਵਰਕਾਮ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਪੰਜਾਬ ਨੈੱਟਵਰਕ, ਲੁਧਿਆਣਾ
ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਖਿਲਾਫ਼ ਸ਼ੁੱਕਰਵਾਰ ਨੂੰ ਪਾਵਰਕਾਮ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਸੁੰਦਰ ਨਗਰ ਡਵੀਜ਼ਨ ‘ਚ ਪੱਕਾ ਮੋਰਚਾ ਖੋਲ੍ਹ ਦਿੱਤਾ।
ਵੱਖ ਵੱਖ ਬਿਜਲੀ ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਐਡੀਸ਼ਨਲ ਐਸਡੀਓ ਰਘਵੀਰ ਸਿੰਘ ਸੂਬਾ ਜੱਥੇਬੰਦਕ ਸਕੱਤਰ ਟੀਐੱਸਯੂ, ਗੁਰਪ੍ਰਰੀਤ ਸਿੰਘ ਮਹਿਦੂਦਾਂ ਡਵੀਜ਼ਨ ਪ੍ਰਧਾਨ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਜਗਤਾਰ ਸਿੰਘ ਸੂਬਾ ਮੀਤ ਪ੍ਰਧਾਨ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਸਰਤਾਜ ਸਿੰਘ ਮੀਤ ਪ੍ਰਧਾਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਗਰੁੱਪ, ਕੁਲਵੀਰ ਸਿੰਘ ਡਵੀਜ਼ਨ ਮੀਤ ਪ੍ਰਧਾਨ ਐੱਮਐੱਸਯੂ ਦੀ ਮੰਗ ਸੀ ਕਿ 30-31 ਮਈ ਦੀ ਦਰਮਿਆਨੀ ਰਾਤ ਨੂੰ ਜੇਈ ਰਾਜੀਵ ਸ਼ਰਮਾ ਤੇ ਸਾਹਿਲ ਸ਼ਰਮਾ ਨਾਲ ਬਦਸਲੂਕੀ ਕਰਕੇ ਧਮਕਾਉਣ ਅਤੇ ਰਾਜੀਵ ਸ਼ਰਮਾ ਦੀ ਕੁੱਟਮਾਰ ਕਰਨ ਦੀ ਕੋਸ਼ਸ਼ਿ ਕਰਨ ਵਾਲੇ ਆਪ ਆਗੂਆਂ ‘ਤੇ ਧਰਨੇ ਵਿੱਚ ਆ ਕੇ ਮੁਆਫ਼ੀ ਨਾ ਮੰਗਣ ਦੀ ਸੂਰਤ ‘ਚ ਪਰਚਾ ਦਰਜ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਚਾਰਾਂ ਉੱਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਡਵੀਜ਼ਨ ਤੋਂ ਬਾਅਦ ਸਰਕਲ ਅਤੇ ਉਸ ਤੋਂ ਬਾਅਦ ਪੰਜਾਬ ਪੱਧਰ ਤੱਕ ਇਸ ਕਲਮ ਤੇ ਅੌਜਾਰ ਛੱਡੋ ਹੜਤਾਲ ਨੂੰ ਲੈਕੇ ਜਾਣਗੇ, ਜਿਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਦੀ ਦੋਸ਼ੀ ਪੁਲਿਸ ਸ਼ਿਕਾਇਤ ਦੇਣ ਵਿੱਚ ਲੇਟ ਲਤੀਫੀ ਕਰਨ ਵਾਲੀ ਬਿਜਲੀ ਬੋਰਡ ਦੀ ਅਫਸਰਸ਼ਾਹੀ, ਸ਼ਿਕਾਇਤ ਮਿਲਣ ਦੇ ਬਾਵਜੂਦ ਪਰਚਾ ਦਰਜ ਨਾ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਅਤੇ ਮਾਮਲੇ ਦੀ ਗੰਭੀਰਤਾ ਨੂੰ ਨਾ ਸਮਝਣ ਵਾਲੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਖੁਦ ਹੋਣਗੇ। ਆਗੂਆਂ ਨੇ ਕਿਹਾ ਕਿ ਜੇਕਰ ਲੋਕ ਪਰੇਸ਼ਾਨ ਹਨ ਤਾਂ ਉਸਦੇ ਜਿੰਮੇਵਾਰ ਧਰਨੇ ਉੱਤੇ ਬੈਠੇ ਬਿਜਲੀ ਮੁਲਾਜਮ ਨਹੀਂ, ਬਲਕਿ ਵਿਧਾਇਕ ਗਰੇਵਾਲ ਅਤੇ ਬਿਜਲੀ ਬੋਰਡ ਦੀ ਅਫਸਰਸ਼ਾਹੀ ਹੈ।
ਇਸ ਮਾਮਲੇ ਸਬੰਧੀ ਪੀੜਤ ਜੇਈ ਰਾਜੀਵ ਸ਼ਰਮਾ ਨੇ ਦੱਸਿਆ ਕਿ 30-31 ਮਈ ਦੀ ਦਰਮਿਆਨੀ ਸਬ ਡਿਵੀਜ਼ਨ 1 ਦੀ ਗਗਨਦੀਪ ਕਾਲੋਨੀ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ‘ਤੇ ਸਬ ਡਵੀਜ਼ਨ 2 ਦੇ ਐਸਡੀਓ ਵਿਪਨ ਸੂਦ ਨੇ ਉਸਨੂੰ ਫੋਨ ਕਰ ਕੇ ਬਿਜਲੀ ਸਪਲਾਈ ਦਰੁਸਤ ਕਰਵਾਉਣ ਲਈ ਸੱਦਿਆ ਸੀ। ਉਨਾਂ੍ਹ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਕਰਕੇ ਵਿਧਾਇਕ ਨੇ ਚੀਫ ਇੰਜੀਨੀਅਰ ਇੰਦਰਪਾਲ ਸਿੰਘ, ਐੱਸਸੀ ਸੁਰਜੀਤ ਸਿੰਘ, ਐਕਸੀਅਨ ਜਗਮੋਹਨ ਸਿੰਘ ਜੰਡੂ ਅਤੇ ਐੱਸਡੀਓ ਵਿਪਨ ਸੂਦ ਨਾਲ ਮੀਟਿੰਗ ਕੀਤੀ ਸੀ ਅਤੇ ਉਨਾਂ੍ਹ ਦੇ ਜਾਣ ਤੋਂ ਬਾਅਦ ਉਕਤ ਆਪ ਆਗੂਆਂ ਨੇ ਮੈਨੂੰ ਤੇ ਜੇਈ ਸਾਹਿਲ ਸ਼ਰਮਾ ਨੂੰ ਧਮਕਾਉਂਦਿਆਂ ਗਾਲੀ ਗਲੋਚ ਕੀਤੀ। ਮੈਨੂੰ ਕੁੱਟਣ ਤੱਕ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕਾਂ ਦੁਆਰਾ ਬਚਾਓ ਕਰਨ ਤੇ ਸਾਡਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ।
ਸਾਹਿਲ ਸ਼ਰਮਾ ਨੇ ਕਿਹਾ ਕਿ ਜੇਕਰ ਲੋਕ ਸਾਡਾ ਬਚਾਅ ਨਾ ਕਰਦੇ ਤਾਂ ਜਿਸ ਤਰ੍ਹਾਂ ਚਾਰੇ ਭੀੜ ਨੂੰ ਭੜਕਾ ਰਹੇ ਸਨ, ਹਿੰਸਕ ਭੀੜ ਸਾਡਾ ਕੋਈ ਵੀ ਨੁਕਸਾਨ ਕਰ ਸਕਦੀ ਸੀ। ਉਨਾਂ ਇਨਸਾਫ਼ ਦੀ ਮੰਗ ਕਰਦਿਆਂ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਮਿੰਦਰ, ਗੌਰਵ ਕੁਮਾਰ, ਐਡੀਸ਼ਨਲ ਐਸਡੀਓ ਗੁਰਪ੍ਰਰੀਤ ਸਿੰਘ, ਆਰਏ ਭੁਪਿੰਦਰ ਸਿੰਘ, ਦੀਪਕ ਕੁਮਾਰ, ਰਾਮ ਦਾਸ, ਕਰਤਾਰ ਸਿੰਘ, ਧਰਮਪਾਲ, ਅਮਿਤ, ਜਗਦੀਸ਼ ਚੰਦ, ਨੰਦ ਸਿੰਘ, ਦਵਿੰਦਰ ਸ਼ਰਮਾ, ਸਿਲੰਦਰ, ਆਕਾਸ਼ ਸਿਨਹਾ, ਪਰਦੀਪ ਸਿੰਘ ਸਾਰੇ ਜੇਈ, ਨਰਿੰਦਰ ਸਿੰਘ, ਹਿਰਦੇ ਰਾਮ, ਰਜਨੀ, ਜਸਪ੍ਰਰੀਤ ਕੌਰ, ਸੁਨੀਤਾ ਆਸ਼ੀ, ਸਰੂਚੀ, ਸੋਹਾਨੀ, ਦੀਪਿਕਾ, ਰਿਤਿਕਾ, ਰਾਕੇਸ਼, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਅਸ਼ੋਕ, ਪਰੀਤ, ਰਘਵੀਰ ਸਿੰਘ, ਸਾਹਿਲ, ਬਲਸ਼ੇਰ ਸਿੰਘ, ਵਿਕਾਸ ਸੁਭਾਸ਼, ਗੁਰਦੀਪ ਸਿੰਘ ਤੇ ਹੋਰ ਹਾਜ਼ਰ ਸਨ।