ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
ਜਲੰਧਰ (Media PBN)
ਜ਼ਿਲ੍ਹੇ ਜਲੰਧਰ ਦੇ ਬਲਾਕ ਨਕੋਦਰ -2 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵੱਲੋਂ ਆਪਣੇ ਸਕੂਲ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਕੇ ਨਵੀਂ ਲੀਹ ਪਾਈ ਗਈ। ਇਸ ਸਮੇਂ ਸਕੂਲ ਮੁਖੀ ਜਸਵੀਰ ਸਿੰਘ ਸ਼ਾਇਰ ਹੁਰਾਂ ਨਾਲ਼ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਪਿਛਲੇ ਦੋ ਢਾਈ ਸਾਲਾਂ ਦੌਰਾਨ ਹੀ ਅਨੇਕਾਂ ਅਜਿਹੇ ਉਪਰਾਲੇ ਕਰ ਚੁੱਕਾ ਹੈ ਜੋ ਗੌਲਣਯੋਗ ਵੀ ਹਨ ਤੇ ਆਪਣੇ ਆਪ ਵਿੱਚ ਮਿਸਾਲੀ ਵੀ ਹਨ।
ਉਨ੍ਹਾਂ ਨੇ ਦੱਸਿਆ ਕਿ ਕਿਸੇ ਸਰਕਾਰੀ ਸਕੂਲ ਵੱਲੋਂ ਅਜਿਹੀ ਪਹਿਲਕਦਮੀ ਆਪਣੇ ਉੱਦਮ ਨਾਲ਼ ਸ਼ਾਇਦ ਪਹਿਲੀ ਵਾਰ ਹੀ ਕੀਤੀ ਗਈ ਹੈ। ਜਿਸ ਵਿੱਚ ਨਵੇਂ ਸਾਲ ਦੀਆਂ ਤਰੀਕਾਂ ਮਹੀਨੇ ਹੀ ਨਹੀਂ ਸਗੋਂ ਵਿਦਿਆਰਥੀਆਂ ਦੀਆਂ ਤਸਵੀਰਾਂ ਤੇ ਅਖ਼ਬਾਰੀ ਕਟਿੰਗਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ਦੀਆਂ ਯਾਦਾਂ ਤੇ ਨਵੇਂ ਦਾਖ਼ਲੇ ਲਈ ਦਿਲਖਿੱਚਵੇਂ ਦ੍ਰਿਸ਼ ਵੀ ਸ਼ਾਮਲ ਹਨ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੀ ਸਮੂਹ ਸਕੂਲ ਮੈਨੇਜਮੈਂਟ ਕਮੇਟੀ, ਪਿੰਡ ਪੰਚਾਇਤ ਤੇ ਸਮੂਹ ਸਕੂਲ ਸਟਾਫ਼ ਤੋਂ ਇਲਾਵਾ ਆਂਗਣਵਾੜੀ ਵਰਕਰ, ਆਸ਼ਾ ਵਰਕਰ ਤੇ ਸਹਿਯੋਗੀ ਸੱਜਣਾਂ ਆਦਿ ਤੋਂ ਇਲਾਵਾ ਸਮੂਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦਾ ਕੈਲੰਡਰ ਜਾਰੀ ਕੀਤਾ ਗਿਆ ਜਿਸ ‘ਤੇ ਸਾਂਝੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਰੇ ਇਕੱਠ ਵੱਲੋਂ ਸਕੂਲ ਮੁਖੀ ਦੀ ਅਜਿਹੀ ਪਹਿਲ ਦੀ ਸ਼ਲਾਘਾ ਕੀਤੀ ਗਈ ਅਤੇ ਅਜਿਹੇ ਉੱਦਮਾਂ ਵਿੱਚ ਬੱਚਿਆਂ ਦੇ ਚੰਗੇ ਭਵਿੱਖ ਤੇ ਪਿੰਡ ਦੇ ਨਾਲ਼ ਨਾਲ਼ ਸਕੂਲ ਦੀ ਤਰੱਕੀ ਲਈ ਹਮੇਸ਼ਾ ਨਾਲ਼ ਤੁਰਨ ਦਾ ਵਾਅਦਾ ਕੀਤਾ।
ਇਸ ਸਮੇਂ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਰਾਜਵਿੰਦਰ ਕੌਰ, ਬਲਾਕ ਰੀਸੋਰਸ ਕੁਆਰਡੀਨੇਟਰ ਗੁਰਦੀਪ ਸਿੰਘ, ਪੰਚ ਸੁਖਦੇਵ, ਪੰਚ ਸ਼ਾਮ ਲਾਲ, ਨੰਬਰਦਾਰ ਹਰਪਿੰਦਰ ਸਿੰਘ, ਸਿੱਖਿਆ ਸੇਵੀ ਦੀਪਕ ਸਿੰਘ, ਕੇਵਲ ਚੰਦ, ਪੰਕਜ ਢੰਡਾ, ਅਮਨਜੋਤ, ਹਰਜੀਤ ਕੌਰ, ਪਵਨਪ੍ਰੀਤ ਕੌਰ, ਅਧਿਆਪਕ ਅਮਨਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਪਰਸਨ ਅਮਰਜੀਤ ਕੌਰ, ਸੰਦੇਸ਼ ਰਾਣੀ, ਕਮਲਜੀਤ ਕੌਰ ਆਦਿ ਹਾਜ਼ਰ ਸਨ।

