ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ ਅਫ਼ਸਰ ਦੀ ਬਾਥਰੂਮ ‘ਚੋਂ ਮਿਲੀ ਲਾਸ਼
ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ ਅਫ਼ਸਰ ਦੀ ਬਾਥਰੂਮ ‘ਚੋਂ ਮਿਲੀ ਲਾਸ਼
Media PBN
ਜਲੰਧਰ, 31 ਦਸੰਬਰ, 2025 : ਜਲੰਧਰ ਦੇ ਰੀਜਨਲ ਟ੍ਰਾਂਸਪੋਰਟ ਅਥਾਰਟੀ (RTA) ਰਵਿੰਦਰ ਸਿੰਘ ਗਿੱਲ (53 ਸਾਲ) ਦੀ ਅਚਾਨਕ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਪੰਜਾਬ ਦੇ ਇੱਕ ਸੀਨੀਅਰ ਅਫ਼ਸਰ ਦੀ ਲਾਸ਼ ਬਾਥਰੂਮ ਵਿੱਚੋਂ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਜਲੰਧਰ ਦੇ ਰੀਜਨਲ ਟ੍ਰਾਂਸਪੋਰਟ ਅਥਾਰਟੀ (RTA) ਰਵਿੰਦਰ ਸਿੰਘ ਗਿੱਲ (53 ਸਾਲ) ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਉਨ੍ਹਾਂ ਦੀ ਲਾਸ਼ ਜਲੰਧਰ ਹਾਈਟਸ-2 ਫਲੈਟ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਆਰ.ਟੀ.ਏ. ਗਿੱਲ ਕਾਫ਼ੀ ਦੇਰ ਤੱਕ ਬਾਥਰੂਮ ਵਿੱਚੋਂ ਬਾਹਰ ਨਹੀਂ ਆਏ।
ਸ਼ੱਕ ਹੋਣ ‘ਤੇ ਜਦੋਂ ਰਵਿੰਦਰ ਸਿੰਘ ਗਿੱਲ ਦੇ ਡਰਾਈਵਰ ਨੇ ਬਾਥਰੂਮ ਚੈੱਕ ਕੀਤਾ ਤਾਂ ਉਹ (ਰਵਿੰਦਰ) ਫਰਸ਼ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੇ ਹੋਏ ਸਨ।
ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ (Heart Attack) ਦੱਸਿਆ ਜਾ ਰਿਹਾ ਹੈ। ਰਵਿੰਦਰ ਸਿੰਘ ਗਿੱਲ ਦੀ ਅਚਾਨਕ ਮੌਤ ਨਾਲ ਪ੍ਰਸ਼ਾਸਨਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

