Education Breaking: ਪੰਜਾਬ ਸਰਕਾਰ ਦਾ ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ! ਪੜ੍ਹੋ ਪੂਰੀ ਖ਼ਬਰ
Education Breaking: ਪੰਜਾਬ ਸਰਕਾਰ ਦਾ ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ! ਪੜ੍ਹੋ ਪੂਰੀ ਖ਼ਬਰ
ਸਰਹੱਦੀ ਖੇਤਰਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਮਿਲੇਗਾ ਵਾਧੂ ਇੰਕਰੀਮੈਂਟ, ਪਰ ਰੱਖੀ ਗਈ ਇੱਕ ਸਖ਼ਤ ਸ਼ਰਤ
Media PBN
Education Breaking: ਚੰਡੀਗੜ੍ਹ, 21 ਜਨਵਰੀ 2026- ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਗਰੁੱਪ ਬੀ ਅਤੇ ਸੀ ਦੇ ਕਰਮਚਾਰੀਆਂ ਲਈ ਇੱਕ ਅਹਿਮ ਫ਼ੈਸਲਾ ਲਿਆ ਹੈ। ਸਰਹੱਦੀ (ਬਾਰਡਰ) ਖੇਤਰਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਗੈਰ-ਸਿੱਖਿਆ ਕਰਮਚਾਰੀਆਂ ਨੂੰ ਹੁਣ ਵਾਧੂ ਤਨਖ਼ਾਹ ਵਾਧਾ (ਐਡੀਸ਼ਨਲ ਇੰਕਰੀਮੈਂਟ) ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ, ਇਹ ਸਹੂਲਤ ਸਿਰਫ਼ 6 ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿੱਚ ਤਾਇਨਾਤ ਕਰਮਚਾਰੀਆਂ ਲਈ ਹੈ।
ਹਾਲਾਂਕਿ ਇਸ ਵਿੱਚ ਇੱਕ ਸ਼ਰਤ ਵੀ ਵਿਭਾਗ ਦੁਆਰਾ ਰੱਖੀ ਗਈ ਹੈ ਕਿ ਕਰਮਚਾਰੀਆਂ ਨੂੰ ਇਹ ਲਿਖਤੀ ਵਿਕਲਪ (Option) ਦੇਣਾ ਹੋਵੇਗਾ ਕਿ ਉਹ ਆਪਣੀ ਪੂਰੀ ਸੇਵਾ ਨਿਭਾਅ (Retirement ਤੱਕ) ਇਸੇ ਸਰਹੱਦੀ ਖੇਤਰ ਵਿੱਚ ਹੀ ਰਹਿ ਕੇ ਕਰਨਗੇ।
ਭਾਸਕਰ ਦੀ ਰਿਪੋਰਟ ਅਨੁਸਾਰ, ਜੇਕਰ ਕੋਈ ਕਰਮਚਾਰੀ ਵਾਧੂ ਇੰਕਰੀਮੈਂਟ ਲੈਣ ਤੋਂ ਬਾਅਦ ਸਰਹੱਦੀ ਖੇਤਰ ਛੱਡ ਕੇ ਕਿਸੇ ਦੂਜੇ ਜ਼ਿਲ੍ਹੇ ਵਿੱਚ ਤਬਾਦਲਾ ਕਰਵਾਉਂਦਾ ਹੈ, ਤਾਂ ਉਸ ਨੂੰ ਮਿਲਿਆ ਸਾਰਾ ਵਾਧੂ ਲਾਭ ਵਿਆਜ ਸਮੇਤ ਸਰਕਾਰ ਨੂੰ ਵਾਪਸ ਕਰਨਾ ਪਵੇਗਾ। ਇਹ ਵਿਕਲਪ ਚੁਣਨ ਲਈ ਕਰਮਚਾਰੀਆਂ ਨੂੰ ਸਿਰਫ਼ ਇੱਕ ਹੀ ਮੌਕਾ ਦਿੱਤਾ ਜਾਵੇਗਾ, ਦੂਜੀ ਵਾਰ ਇਹ ਮੌਕਾ ਨਹੀਂ ਮਿਲੇਗਾ।
ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਅਜਿਹੀ ਸਕੀਮ ਲੈ ਕੇ ਕਿਉਂ ਆਈ ਹੈ? ਦਰਅਸਲ, ਸਰਹੱਦੀ ਖੇਤਰਾਂ ਵਿੱਚ ਲਗਭਗ 5 ਹਜ਼ਾਰ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ।
ਨਸ਼ਾ, ਲੁੱਟ-ਖੋਹ ਅਤੇ ਆਵਾਜਾਈ ਦੇ ਸਾਧਨਾਂ ਦੀ ਕਮੀ ਕਾਰਨ ਜ਼ਿਆਦਾਤਰ ਮੁਲਾਜ਼ਮ ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲਾ ਕਰਵਾ ਲੈਂਦੇ ਹਨ। ਇਸ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ 3% ਵਾਧੂ ਇੰਕਰੀਮੈਂਟ ਦਾ ਲਾਲਚ ਦਿੱਤਾ ਹੈ।
ਮੀਡੀਆ ਰਿਪੋਰਟ ਦੇ ਅਨੁਸਾਰ, ਸਾਲ 2016 ਤੋਂ ਪਹਿਲਾਂ ‘ਬਾਰਡਰ ਅਲਾਉਂਸ’ ਮਿਲਦਾ ਸੀ, ਜੋ ਛੇਵੇਂ ਤਨਖ਼ਾਹ ਕਮਿਸ਼ਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਹੁਣ ਉਸ ਦੀ ਭਰਪਾਈ ਇਸ ਨਵੇਂ ਤਰੀਕੇ ਨਾਲ ਕੀਤੀ ਜਾ ਰਹੀ ਹੈ।

