All Latest NewsGeneralNationalNews FlashTop BreakingTOP STORIES

Holiday Alert: ਸਾਰੇ ਸਕੂਲਾਂ ਕਾਲਜਾਂ ‘ਚ 9 ਅਗਸਤ ਦੀ ਛੁੱਟੀ ਦਾ ਐਲਾਨ, ਇਸ ਸੂਬੇ ਦੀ ਸਰਕਾਰ ਨੇ ਲਿਆ ਫ਼ੈਸਲਾ

 

ਪੰਜਾਬ ਨੈੱਟਵਰਕ, ਰਾਜਸਥਾਨ

Holiday Alert: ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿੱਚ 9 ਅਗਸਤ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਸਰਕਾਰ ਨੇ ਇਹ ਫੈਸਲਾ ਵਿਸ਼ਵ ਕਬਾਇਲੀ ਦਿਵਸ ਕਾਰਨ ਲਿਆ ਹੈ।

ਇਸ ਦਿਨ ਸਰਕਾਰੀ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ।

ਵਿਸ਼ਵ ਕਬਾਇਲੀ ਦਿਵਸ ‘ਤੇ ਸੂਬੇ ਦੇ ਵੱਖ-ਵੱਖ ਖੇਤਰਾਂ ‘ਚ ਰਹਿੰਦੇ ਆਦਿਵਾਸੀ ਲੋਕ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਹਨ।

ਅਜਿਹੇ ‘ਚ ਸਰਕਾਰੀ ਕੈਲੰਡਰ ਮੁਤਾਬਕ 9 ਅਗਸਤ ਨੂੰ ਸਰਕਾਰੀ ਦਫਤਰਾਂ ਅਤੇ ਵਿਦਿਅਕ ਅਦਾਰਿਆਂ ‘ਚ ਛੁੱਟੀ ਰਹੇਗੀ।

 

Leave a Reply

Your email address will not be published. Required fields are marked *