All Latest NewsGeneralNews FlashPunjab News

ਡੀ ਟੀ.ਐੱਫ. ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਸੂਬਾਈ ਡੈਲੀਗੇਟ ਇਜਲਾਸ ‘ਚ ਭਰਵੀਂ ਸ਼ਮੂਲੀਅਤ

 

ਵਿਕਰਮਦੇਵ ਸਿੰਘ ਦੀ ਸੂਬਾ ਪ੍ਰਧਾਨ, ਮਹਿੰਦਰ ਕੌੜਿਆਂਵਾਲੀ ਦੀ ਜਨਰਲ ਸਕੱਤਰ ਅਤੇ ਅਸ਼ਵਨੀ ਅਵਸਥੀ ਦੀ ਸੂਬਾ ਵਿੱਤ ਸਕੱਤਰ ਵਜੋਂ ਹੋਈ ਚੋਣ

ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਕੀਤਾ ਤਹੱਈਆ

ਵਿੱਤੀ ਵਿਕਾਸ ਕਰਕੇ ਅਸ਼ਵਨੀ ਅਵਸਥੀ ਦੀ ਤੀਜੀ ਵਾਰ ਸੂਬਾ ਵਿੱਤ ਸਕੱਤਰ ਵਜੋਂ ਹੋਈ ਚੋਣ: ਡੀ.ਟੀ.ਐਫ ਪੰਜਾਬ

ਪੰਜਾਬ ਨੈੱਟਵਰਕ, ਅੰਮ੍ਰਿਤਸਰ :

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ ਵਿੱਚ 21 ਜਿਲ੍ਹਿਆਂ ਦੇ 750 ਤੋਂ ਵਧੇਰੇ ਡੈਲੀਗੇਟਾਂ ਅਤੇ ਸੀਮਤ ਗਿਣਤੀ ਦਰਸ਼ਕਾਂ ਨੇ ਹਿੱਸਾ ਲਿਆ, ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਦਰਾਂ ਬਲਾਕਾਂ ਦੇ ਡੈਲੀਗੇਟਾਂ ਨੇ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਜਰਮਨਜੀਤ ਸਿੰਘ, ਚਰਨਜੀਤ ਸਿੰਘ ਰੱਜਧਾਨ, ਗੁਰਦੇਵ ਸਿੰਘ, ਕੰਵਲਜੀਤ ਕੌਰ, ਨਰੇਸ਼ ਸ਼ਰਮਾ, ਪਰਮਿੰਦਰ ਸਿੰਘ ਰਾਜਾਸਾਂਸੀ, ਮੋਨਿਕਾ ਸੋਨੀ , ਰਾਜੇਸ਼ ਕੁੰਦਰਾ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਗੁਰਪ੍ਰੀਤ ਸਿੰਘ ਨਾਭਾ, ਵਿਸ਼ਾਲ ਕਪੂਰ, ਬਿਕਰਮਜੀਤ ਸਿੰਘ ਭੀਲੋਵਾਲ, ਨਵਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰੋਹਿਤ ਅਰਜੁਨ, ਕੁਲਦੀਪ ਵਰਨਾਲੀ ਆਦਿ ਦੀ ਯੋਗ ਅਗੁਵਾਈ ਵਿੱਚ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਮਹਿਲਾ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਹ ਇਜਲਾਸ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੱਤ ਮੈਂਬਰੀ ਸੰਚਾਲਨ ਕਮੇਟੀ ਦੀ ਅਗਵਾਈ ਅਤੇ ਦੇਖ-ਰੇਖ ਵਿੱਚ ਸੰਪੰਨ ਹੋਇਆ ਜਿਸ ਵਿੱਚ ਏਕੇ ਤੇ ਸੰਘਰਸ਼ ਦੇ ਸਿਧਾਂਤ ਅਨੁਸਾਰ ਇੱਕ ਕਿੱਤਾ ਇੱਕ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਤਹੱਈਆ ਕੀਤਾ ਗਿਆ।

ਡੀ.ਟੀ.ਐੱਫ. ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਾਲ ਹੋਈ। ਪਹਿਲੇ ਸੈਸ਼ਨ ਦੌਰਾਨ ਪਿਛਲੇ ਸਮੇਂ ਵਿੱਚ ਕੀਤੀਆਂ ਵੱਖ-ਵੱਖ ਸੰਘਰਸ਼ੀ ਸਰਗਰਮੀਆਂ ਅਤੇ ਰਿਵਿਊ ਦੀ ਰਿਪੋਰਟ ਸਾਬਕਾ ਸੂਬਾ ਸਕੱਤਰ ਮੁਕੇਸ਼ ਗੁਜਰਾਤੀ ਵੱਲੋਂ ਪੜ੍ਹੀ ਗਈ ਅਤੇ ਪਿਛਲੇ ਘੋਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸੇ ਤਰ੍ਹਾਂ ਦੂਜੇ ਸੈਸ਼ਨ ਵਿੱਚ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਵਲੋਂ ਵਿੱਤ ਰਿਪੋਰਟ ਪੜ੍ਹੀ ਗਈ ਅਤੇ ਡੀ.ਟੀ.ਐੱਫ. ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਤਰਮੀਮਾਂ ਪੇਸ਼ ਕੀਤੀਆਂ। ਇਹਨਾਂ ਤਿੰਨੋਂ ਰਿਪੋਰਟਾਂ ਨੂੰ ਹਾਜ਼ਰ ਡੈਲੀਗੇਟਾਂ ਨੇ ਚਰਚਾ ਕਰਨ ਉਪਰੰਤ ਸਰਵਸੰਮਤੀ ਨਾਲ ਪਾਸ ਕੀਤਾ।

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੱਲੋਂ 44 ਮੈਂਬਰੀ ਨਵੀਂ ਸੂਬਾ ਕਮੇਟੀ (ਸਮੇਤ 15 ਮੈਂਬਰੀ ਸੂਬਾ ਸਕੱਤਰੇਤ) ਦਾ ਸੂਬਾ ਪ੍ਰਧਾਨ, ਜਨਰਲ ਸਕੱਤਰ, ਜਿਲ੍ਹਿਆਂ ਦੇ ਬਰਾਬਰ ਗਿਣਤੀ ਵਿੱਚ ਸੂਬਾ ਕਮੇਟੀ ਮੈਂਬਰਾਂ ਅਤੇ ਜਿਲ੍ਹਾ ਪ੍ਰਧਾਨਾਂ ਅਧਾਰਿਤ ਪੈਨਲ ਪੇਸ਼ ਕੀਤਾ ਅਤੇ ਇਜਲਾਸ ਵਿੱਚ ਹਾਜ਼ਿਰ ਆਏ ਡੈਲੀਗੇਟਾਂ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।

ਜਿਸ ਅਨੁਸਾਰ ਵਿਕਰਮ ਦੇਵ ਸਿੰਘ ਨੂੰ ਸੂਬਾ ਪ੍ਰਧਾਨ, ਮਹਿੰਦਰ ਕੋੜਿਆਂਵਾਲੀ ਨੂੰ ਜਨਰਲ ਸਕੱਤਰ, ਤੀਜੀ ਵਾਰੀ ਜਥੇਬੰਦੀ ਦੇ ਵਿੱਤੀ ਵਿਕਾਸ ਹੋਣ ਦੇ ਸਿੱਟੇ ਵਜੋਂ ਅਸ਼ਵਨੀ ਅਵਸਥੀ ਨੂੰ ਸੂਬਾ ਵਿੱਤ ਸਕੱਤਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ ਨੂੰ ਮੀਤ ਪ੍ਰਧਾਨ, ਮੁਕੇਸ਼ ਕੁਮਾਰ, ਜਸਵਿੰਦਰ ਔਜਲਾ, ਕੁਲਵਿੰਦਰ ਜੋਸ਼ਨ ਨੂੰ ਸੰਯੁਕਤ ਸਕੱਤਰ, ਪਵਨ ਕੁਮਾਰ ਨੂੰ ਪ੍ਰੈੱਸ ਸਕੱਤਰ, ਤਜਿੰਦਰ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਸੁਖਦੇਵ ਡਾਨਸੀਵਾਲ ਨੂੰ ਪ੍ਰਚਾਰ ਸਕੱਤਰ, ਜਰਮਨਜੀਤ ਸਿੰਘ, ਡਾ. ਹਰਦੀਪ ਟੋਡਰਪੁਰ, ਅਤਿੰਦਰਪਾਲ ਘੱਗਾ, ਪ੍ਰਤਾਪ ਠੱਠਗੜ੍ਹ, ਹਰਵਿੰਦਰ ਅੱਲੂਵਾਲ, ਲਖਵਿੰਦਰ ਫਤਹਿਗੜ੍ਹ ਸਾਹਿਬ, ਹਰਵਿੰਦਰ ਸਿੰਘ ਰੱਖੜਾ, ਸੁਖਵਿੰਦਰ ਗਿਰ, ਮੋਲਕ ਸਿੰਘ ਡੇਲੂਆਣਾ, ਗਿਆਨ ਚੰਦ, ਰਮਨਜੀਤ ਸਿੰਘ ਸੰਧੂ, ਵਿਕਰਮਜੀਤ ਮਲੇਰਕੋਟਲਾ, ਮਲਕੀਤ ਸਿੰਘ ਹਰਾਜ, ਨਵਪ੍ਰੀਤ ਸਿੰਘ ਫਰੀਦਕੋਟ, ਦਲਜੀਤ ਸਫੀਪੁਰ, ਚਰਨਜੀਤ ਰਾਜਧਨ, ਗੁਰਬਿੰਦਰ ਖਹਿਰਾ, ਰੁਪਿੰਦਰਪਾਲ ਗਿੱਲ, ਨਿਰਮਲ ਚੁਹਾਣਕੇ, ਉਪਕਾਰ ਸਿੰਘ, ਜਸਬੀਰ ਸਿੰਘ ਸੰਧੂ, ਜੋਸ਼ੀਲ ਤਿਵਾੜੀ, ਪਰਮਾਤਮਾ ਸਿੰਘ, ਮੇਘ ਰਾਜ, ਸੁਖਦੀਪ ਤਪਾ, ਰਜਿੰਦਰ ਮੂਲੋਵਾਲ, ਹਰਜਿੰਦਰ ਸਿੰਘ ਸੇਮਾ, ਕੌਰ ਸਿੰਘ ਫੱਗੂ ਅਤੇ ਜਸਵੀਰ ਭੰਮਾ ਨੂੰ ਬਤੌਰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ।

ਡੈਲੀਗੇਟਾਂ ਸਾਹਮਣੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਸਿੱਖਿਆ ਨੀਤੀ ਘੜਣ, ਸਿੱਖਿਆ ਨੂੰ ਸਮਵਰਤੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਿਲ ਕਰਨ, ਸਰਕਾਰਾਂ ਦੀ ਅਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਨੂੰ ਝੂਠੇ ਇਲਜਾਮਾਂ ਤਹਿਤ ਬੰਦ ਕਰਨ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨ, ਕਿਰਤ ਕਾਨੂੰਨਾਂ ਦੀ ਥਾਂ ਲਿਆਂਦੇ ਗਏ ਚਾਰ ਲੇਬਰ ਕੋਡ ਰੱਦ ਕਰਨ, ਫਲਸਤੀਨ ਅਤੇ ਯੁਕਰੇਨ ਖਿਲਾਫ ਸਾਮਰਾਜ ਵੱਲੋਂ ਵਿੱਢੀਆਂ ਲੋਕ ਮਾਰੂ ਜੰਗਾਂ ਬੰਦ ਕਰਨ ਦੇ ਪੇਸ਼ ਕੀਤੇ ਮਤਿਆਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ।

ਡੈਲੀਗੇਟਾਂ ਵੱਲੋਂ ਡੀਟੀਐੱਫ ਦਾ ਨਵਾਂ ਝੰਡਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸੂਬਾ ਆਗੂ ਵੀ ਬਤੌਰ ਇਨਵਾਇਟੀ ਹਾਜ਼ਰ ਹੋਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਜਥੇਬੰਦੀਆਂ ਵਿੱਚ ਆਗੂਆਂ ਵਜੋਂ ਕੰਮ ਕਰ ਰਹੇ ਡੀ.ਟੀ ਐੱਫ. ਦੇ ਸਾਬਕਾ ਆਗੂਆਂ ਨੂੰ ਲੋਕ ਲਹਿਰਾਂ ਵਿੱਚ ਵੱਧ ਚੜ੍ਹ ਕੇ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਮੁਕਤ ਹੋਏ ਸੂਬਾਈ ਆਗੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

 

Leave a Reply

Your email address will not be published. Required fields are marked *