Mid day meal: ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1 ਫਰਵਰੀ ਤੋਂ ਨਵਾਂ ਮੀਨੂ, ਪੜ੍ਹੋ ਕਿਹੋ ਜਿਹਾ ਮਿਲੇਗਾ ਖਾਣਾ? ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

All Latest NewsNews FlashPunjab NewsTop BreakingTOP STORIES

 

ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1 ਫਰਵਰੀ ਤੋਂ ਨਵਾਂ ਮੀਨੂ, ਪੜ੍ਹੋ ਕਿਹੋ ਜਿਹਾ ਮਿਲੇਗਾ ਖਾਣਾ? ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਚੰਡੀਗੜ੍ਹ, 31 ਜਨਵਰੀ 2026

ਜਿਵੇਂ ਜਿਵੇਂ ਪੰਜਾਬ ਦੇ ਅੰਦਰ ਠੰਡ ਦਾ ਪ੍ਰਕੋਪ ਘੱਟਦਾ ਜਾ ਰਿਹਾ ਹੈ, ਉਵੇਂ ਉਵੇਂ ਸਬਜ਼ੀਆਂ ਅਤੇ ਫਲਾਂ ਦੀਆਂ ਵਰਾਇਟੀਆਂ ਵੀ ਬਦਲਦੀਆਂ ਜਾ ਰਹੀਆਂ ਹਨ। ਹੁਣ ਪੰਜਾਬ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਮੀਨੂ ਵੀ ਬਦਲ ਦਿੱਤਾ ਗਿਆ ਹੈ।

ਵਿਦਿਆਰਥੀਆਂ ਨੂੰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਵੱਖਰੇ ਭੋਜਨ ਮਿਲਣਗੇ। ਇਸ ਸਬੰਧੀ ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਹਫਤਾਵਾਰੀ ਮਿਡ-ਡੇਅ ਮੀਲ ਮੀਨੂ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਨਵਾਂ ਮੀਨੂ 1 ਫਰਵਰੀ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।

ਸੋਸਾਇਟੀ ਨੇ ਨਿਰਦੇਸ਼ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬਿਠਾਇਆ ਜਾਵੇ ਅਤੇ ਮੀਨੂ ਅਨੁਸਾਰ ਦੁਪਹਿਰ ਦਾ ਖਾਣਾ ਪਰੋਸਿਆ ਜਾਵੇ। ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਸਕੂਲ ਮੀਨੂ ਅਨੁਸਾਰ ਭੋਜਨ ਤਿਆਰ ਨਹੀਂ ਕਰਦਾ ਜਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ, ਤਾਂ ਸਕੂਲ ਮੁਖੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।

ਇਸ ਤੋਂ ਇਲਾਵਾ, “ਮਹਿਮਾਨ ਭੋਜਨ” ਸੰਬੰਧੀ ਇਹ ਕਿਹਾ ਗਿਆ ਹੈ ਕਿ ਪਿੰਡ ਦੇ ਸਰਪੰਚ ਜਾਂ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੌਕਿਆਂ ਜਾਂ ਤਿਉਹਾਰਾਂ ‘ਤੇ ਵਿਦਿਆਰਥੀਆਂ ਨੂੰ ਖਾਣੇ ਦੇ ਨਾਲ-ਨਾਲ ਵਿਸ਼ੇਸ਼ ਭੋਜਨ, ਫਲ ਜਾਂ ਮਠਿਆਈਆਂ ਪ੍ਰਦਾਨ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।

ਇਹ ਹਫ਼ਤਾਵਾਰੀ ਮੀਨੂ ਹੋਵੇਗਾ:

ਸੋਮਵਾਰ: ਦਾਲ ਅਤੇ ਰੋਟੀ

ਮੰਗਲਵਾਰ: ਰਾਜਮਾ-ਚਾਵਲ ਅਤੇ ਖੀਰ

ਬੁੱਧਵਾਰ: ਕਾਲੇ ਅਤੇ ਚਿੱਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ

ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਪਕੌੜਿਆਂ ਦੇ ਨਾਲ) ਅਤੇ ਚੌਲ

ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਅਤੇ ਰੋਟੀ

ਸ਼ਨੀਵਾਰ: ਸਾਬਤ ਮੂੰਗੀ ਦੀ ਦਾਲ, ਚੌਲ ਅਤੇ ਮੌਸਮੀ ਫਲ (ਸਿਰਫ਼ ਕਿੰਨੂ)

 

Media PBN Staff

Media PBN Staff