ਮਾਸਟਰ ਕੇਡਰ ਯੂਨੀਅਨ ਨੇ ਪ੍ਰਮੋਸ਼ਨਾਂ ਨੂੰ ਲੈ ਕੇ DPI ਸੈਕੰਡਰੀ ਨਾਲ ਕੀਤੀ ਅਹਿਮ ਮੀਟਿੰਗ
ਅਹਿਮ ਵਿਸ਼ਿਆ ਦੀ ਪਰਮੋਸ਼ਨਾ ਦੀ ਲਿਸਟ 22 ਅਗਸਤ ਤੋ ਪਹਿਲਾ ਹੋਣਗੀਆਂ ਜਾਰੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਰਿਆੜ, ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਜਿਲਾ ਜਨਰਲ ਸਕੱਤਰ ਸ਼ਮਸ਼ੇਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਅਗਸਤ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਜਲਦੀ ਪਰਮੋਸ਼ਨਾ ਕਰਵਾਉਣ ਨੂੰ ਲੈ ਕੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ , ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਸਾਂਝੀ ਅਗਵਾਈ ਵਿੱਚ ਡੀ ਪੀ ਆਈ ਸੈਕੰਡਰੀ ਸ਼੍ਰੀ ਪਰਮਜੀਤ ਸਿੰਘ( ਪੀ ਸੀ ਐਸ) ਨਾਲ ਹੋਈ।
ਮਾਸਟਰ ਕੇਡਰ ਯੂਨੀਅਨ ਦੇ ਆਗੂਆ ਵੱਲੋ ਡੀ ਪੀ ਆਈ ਸੈਕੰਡਰੀ ਨੂੰ ਜਲਦੀ ਤੋ ਜਲਦੀ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪਰਮੋਸ਼ਨਾ ਲਿਸਟਾ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ ਤਾ ਡੀ ਪੀ ਆਈ ਸੈਕੰਡਰੀ ਨੇ 21 ਅਗਸਤ ਨੂੰ ਕੁੱਝ ਵਿਸ਼ਿਆਂ ਦੀ ਲਿਸਟਾ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਮਾਸਟਰ ਕੇਡਰ ਤੋ ਹੈਡਮਾਸਟਰ ਦੀਆਂ ਪਰਮੋਸ਼ਨਾ ਵੀ ਜਲਦੀ ਕਰਨ ਦਾ ਭਰੋਸਾ ਦਿੱਤਾ ।
ਮਾਸਟਰ ਕੇਡਰ ਯੂਨੀਅਨ ਦੀ ਵੱਲੋ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਲੈਂਥ ਆਫ ਸਰਵਿਸ ਦੇ ਆਧਾਰ ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਵਾਲਾ ਪੱਤਰ ਵੀ ਡੀ ਪੀ ਆਈ ਸੈਕੰਡਰੀ ਵੱਲੋ ਹਸਤਾਖਰ ਕਰ ਦਿੱਤੇ ਹਨ ਤੇ ਸਿੱਖਿਆ ਮੰਤਰੀ ਕੋਲ ਮਨਜ਼ੂਰੀ ਵਾਸਤੇ ਪੱਤਰ ਭੇਜ ਦਿੱਤਾ ਗਿਆ ਤੇ ਜਲਦੀ ਹੀ ਪੱਤਰ ਜਾਰੀ ਹੋ ਜਾਵੇਗਾ, ਦੀ ਮੰਗ ਨੂੰ ਪਰਵਾਨ ਕੀਤਾ ਅਤੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਬਾਰੇ ਕਿਹਾ।
ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਨੂੰ ਐਸ ਐਸ ਦੀ ਪੋਸਟਾਂ ਤੇ ਬਦਲੀਆਂ ਵਿੱਚ ਵਿਚਾਰਨ ਦਾ ਵੀ ਭਰੋਸਾ ਦਿੱਤਾ, ਵਿੱਤੀ ਮੰਗਾਂ ਜਿਵੇਂ 2.59 ਗੁਣਾਕ ,ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏ ਸੀ ਪੀ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸੰਬੰਧੀ ,3704, 2392 ਅਤੇ 4161ਅਧਿਆਪਕਾ ਨੂੰ ਪੰਜਾਬ ਦਾ ਪੇ ਸਕੇਲ ਬਹਾਲ ਕਰਨ ਸੰਬੰਧੀ ਮਸਲੇ ਵਿੱਤ ਮੰਤਰੀ ਨਾਲ ਮਿਲਕੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਸਮੇਂ ਹੋਰਨਾ ਤੋ ਇਲਾਵਾ ਬਲਜਿੰਦਰ ਸਾਂਤਪੁਰੀ ਜਿਲਾ ਪ੍ਰਧਾਨ ਰੋਪੜ, ਅਰਜਿੰਦਰ ਸਿੰਘ ਕਲੇਰ ਪ੍ਰਧਾਨ ਅੰਮ੍ਰਿਤਸਰ, ਗੁਰਮੇਜ ਕਲੇਰ , ਸੁਖਦੇਵ ਕਾਜ਼ਲ, ਹਰਭਜਨ ਹੁਸ਼ਿਆਰਪੁਰ, ਮਨਦੀਪ ਸੇਖੋਂ, ਨਵੀਨ ਕਪਿਲਾ ਪ੍ਰਧਾਨ,ਧਰਮਿੰਦਰ ਸਿੰਘ ਪ੍ਰਧਾਨ ਫਰੀਦਕੋਟ, ਸੁਖਰਾਜ ਬੁੱਟਰ ਪ੍ਰਧਾਨ ਮੁਕਤਸਰ,ਇੰਦਰਜੀਤ, ਗੁਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਮੀਤ ਸਿੰਘ ਭੁੱਲਰ, ਕਿਸ਼ਨ ਦਾਸ ਪ੍ਰਧਾਨ ਮੋਹਾਲੀ, ਗਗਨਦੀਪ ਸਿੰਘ, ਹਰਕੀਰਤ ਸਿੰਘ ਇੰਦਰਪਾਲ ਸਿੰਘ, ਹਰਕੀਰਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।