ਸਿੱਖਿਆ ਵਿਭਾਗ ਨੇ ਗੈਰ ਵਿੱਦਿਅਕ ਕੰਮ ਸੌਂਪ ਕੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਕਰ’ਤੇ ਔਖੇ! ਭਾਰੀ ਪ੍ਰੇਸ਼ਾਨੀ ‘ਚ ਟੀਚਰ ਛੱਡਣ ਲੱਗੇ ਪ੍ਰਮੋਸ਼ਨਾਂ
ਗੈਰ ਵਿੱਦਿਅਕ , ਆਨ-ਲਾਈਨ ਕੰਮਾਂ ਅਤੇ ਡਿਊਟੀਆਂ ਕਰਕੇ ਪੰਜਾਬ ਭਰ ਦਾ ਪਾ੍ਇਮਰੀ ਅਧਿਆਪਕ ਭਾਰੀ ਪ੍ਰੇਸ਼ਾਨੀ ਵਿੱਚ ਅਧਿਆਪਕ ਛੱਡ ਰਹੇ ਨੇ ਪਰਮੋਸ਼ਨਾਂ – ਪਨੂੰ , ਲਹੌਰੀਆ
ਮਿਡ ਡੇ ਮੀਲ ਘਪਲੇ ਸਬੰਧੀ ਪ੍ਰਕਾਸ਼ਿਤ ਖਬਰ ਦੀ ਵੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋ ਸਖਤ ਨਿੰਦਾ , ਸਰਕਾਰ ਅਧਿਆਪਕ ਵਰਗ ਨੂੰ ਜਲੀਲ ਕਰਨਾ ਬੰਦ ਕਰਾਵੇ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ/ ਡਿਊਟੀਆਂ ਤੇ ਬੀ ਐਲ ਓਜ ਡਿਊਟੀਆਂ ਸਮੇਤ ਹੋਰ ਸਭ ਗੈਰਵਿਦਿਅਕ ਡਿਊਟੀਆ ਦੇ ਭਾਰੀ ਮਾਨਸਿਕ ਬੋਝ ਥੱਲੇ ਨੱਪਣ ਅਤੇ ਮਿਡ ਮੀਲ ਘਪਲੇ ਦੀ ਪ੍ਰਕਾਸ਼ਿਤ ਖਬਰ ਤਹਿਤ ਵੀ ਅਧਿਆਪਕ ਵਰਗ ਨੂੰ ਜਲੀਲ ਕਰਨ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਸਮੁੱਚੇ ਪ੍ਰਾਇਮਰੀ ਵਰਗ ਦੀ ਮੰਗ ਤੇ ਪਿਛਲੇ ਸਮੇ ਚਾਲੂ ਕੀਤੀ ਮੁਹਿੰਮ “”ਮੈਂ ਇੱਕ ਅਧਿਆਪਕ ਹਾਂ, ਮੈਨੂੰ ਬੱਚੇ ਪੜਾਉਣ ਦਿਓ। ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਲਈ ਭਰਤੀ ਕੀਤਾ ਗਿਆ ਹੈ ਨਾ ਕਿ ਗੈਰ ਵਿੱਦਿਅਕ ਕੰਮਾਂ ਅਤੇ ਡਿਊਟੀਆਂ ਲਈ ਭਰਤੀ ਕੀਤਾ ਗਿਆ ਹੈ।
ਪੰਜਾਬ ਭਰ ਦੇ ਸਮੁੱਚੇ ਪ੍ਰਾਇਮਰੀ ਵਰਗ ਵਲੋਂ ਰੋਸ ਜਤਾਉਂਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਅੰਦਰ ਹਰੇਕ ਤਰ੍ਹਾਂ ਗੈਰ ਵਿੱਦਿਅਕ , ਆਨਲਾਈਨ ਕੰਮਾਂ ਅਤੇ ਡਿਊਟੀਆਂ ਨੂੰ ਬੰਦ ਕਰਕੇ ਅਧਿਆਪਕ ਵਰਗ ਨੂੰ ਸਿਰਫ਼ ਅਤੇ ਸਿਰਫ਼ ਬੱਚਿਆਂ ਦੀ ਸਿੱਖਿਆ ਨਾਲ ਜੋੜਿਆ ਜਾਵੇ । ਇੱਥੇ ਨਾਲ ਹੀ ਕਿਹਾ ਕਿ ਸਰਕਾਰਾਂ ਤੇ ਵਿਭਾਗ ਨੇ ਜਾਣ ਬੁੱਝਕੇ ਸਾਨੂੰ ਫਜੂਲ ਗੈਰਵਿਦਿਅਕ ਕੰਮਾਂ ਚ ਉਲਝਾਇਆ ਹੋਇਆਂ ਹੈ ਤੇ ਇਸ ਤੋ ਇਲਾਵਾ ਪਿਛਲੇ ਦਿਨੀ ਮਿਡ ਡੇ ਮੀਲ ਘਪਲੇ ਦੀ ਪ੍ਰਕਾਸ਼ਿਤ ਖਬਰ ਨਾਲ ਵੀ ਅਧਿਆਪਕ ਵਰਗ ਨੂੰ ਜਲੀਲ ਕੀਤਾ ਜਾ ਰਿਹਾ ਹੈ , ਜਦੋ ਕਿ ਘੱਟ ਕੁਕਿੰਗ ਕਾਸਟ ਤੇ ਫਰੂਟ ਦੇ ਘੱਟ ਪੈਸਿਆ ਦੇ ਬਾਵਜੂਦ ਵੀ ਅਧਿਅਪਕ ਪੱਲਿਉ ਪੈਸੇ ਲਾਕੇ ਵਧੀਆ ਭੋਜਨ ਬੱਚਿਆ ਨੂੰ ਦੇ ਰਿਹਾ ਹੈ।
ਯੂਨੀਆਨ ਆਗੂਆ ਨੇ ਇਹ ਵੀ ਕਿਹਾ ਕਿ ਸਕੂਲਾ ਚ ਭੇਜੀਆ ਗ੍ਰਾਂਟਾਂ ਜੋ ਅਧਿਆਪਕ ਵਰਗ ਵੱਲੋ ਪੂਰੀ ਤਨਦੇਹੀ ਅਤੇ ਇਮੲਨਦਾਰੀ ਨਾਲ ਖਰਚ ਕੀਤੀਆ ਜਾਂਦੀਆ ਹਨ , ਉਹਨਾਂ ਚ ਵੀ ਉਲਟਾ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਤੁਰੰਤ ਇਹ ਸਾਰੇ ਕੰਮ ਜੋ ਅਧਿਆਪਕ ਵਰਗ ਦਾ ਸਤਿਕਾਰ ਘਟਾ ਰਹੇ ਹਨ ,ਤੁਰੰਤ ਬੰਦ ਕਰਕੇ ਅਧਿਆਪਕ ਵਰਗ ਦਾ ਮਾਣ ਸਤਿਕਾਰ ਬਹਾਲ ਰੱਖਿਆ ਜਾਵੇ, ਨਹੀ ਤਾਂ ਇਹ ਸਾਰੇ ਕੰਮਾਂ ਲਈ ਅਧਿਆਪਕ ਆਪਣੇ ਆਪ ਬਾਗੀ ਹੋ ਜਾਣਗੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆਂ ਵੱਲੋ ਇਹ ਵੀ ਕਿਹਾ ਕਿ ਸਾਰੀਆ ਯੂਨੀਅਨਜ ਘੱਟੋ ਘੱਟ ਇਸ ਮੁੱਦੇ ਤੇ ਇੱਕ ਹੋਕੇ ਬੱਚਿਆ ਦੀ ਸਿਖਿਆ ਨੂੰ ਬਚਾਉਣ ਅਤੇ ਗੈਰ ਵਿਦਿਅਕ ਕੰਮਾਂ ਤੋ ਲਾਂਭੇ ਹੋਣ ਲਈ ਇੱਕ ਪਲੇਟਫਾਰਮ ਤੇ ਆਉਣ।
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵੱਲੋ ਸਾਰੇ ਗੈਰ ਵਿੱਦਿਅਕ ਕੰਮਾਂ ਅਤੇ ਡਿਊਟੀਆਂ ਨੂੰ ਬੰਦ ਕਰਵਾਉਣ ਤੱਕ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਦਲਜੀਤ ਸਿੰਘ ਲਹੌਰੀਆ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿਂਘ ਬੋਪਾਰਾਏ, ਰਵੀ ਵਾਹੀ, ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ, ਪਰਮਜੀਤ ਸਿੰਘ ਬੁੱਢੀਵਿੰਡ, ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ, ਮਨੋਜ ਘਈ, ਰਣਜੀਤ ਸਿੰਘ ਮੱਲ੍ਹਾ, ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ, ਗੁਰਦੀਪ ਸਿੰਘ ਖੁਣਖੁਣ, ਕੁਲਦੀਪ ਸਿੰਘ ਨਵਾਂਸ਼ਹਿਰ, ਰਵੀ ਕਾਂਤ, ਦਿਗਪਾਲ ਪਠਾਨਕੋਟ, ਮਨਿੰਦਰ ਸਿੰਘ ਤਰਨਤਾਰਨ, ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ, ਹੈਪੀ ਹੈਰੀ ਮਲੋਟ, ਦਿਲਬਾਗ ਸਿੰਘ ਸੈਣੀ, ਹਰਪ੍ਰੀਤ ਸਿੰਘ ਪਰਮਾਰ, ਰਿਸ਼ੀ ਕੁਮਾਰ ਜਲੰਧਰ, ਅਸੋਕ ਕੁਮਾਰ, ਸੁਰਿੰਦਰ ਕੁਮਾਰ ਮੋਗਾ , ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ, ਰਵੀ ਕੁਮਾਰ ਫਰੀਦਕੋਟ, ਗੁਰਦੀਪ ਸਿੰਘ ਸੈਣੀ, ਧਰਮਿੰਦਰ ਸਿੰਘ ਡੋਡ, ਹਰਪਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਬੌਬੀ, ਸੁਰਜੀਤ ਸਿੰਘ ਕਾਲੜਾ, ਜਨਕਰਾਜ ਮੁਹਾਲੀ, ਸਤਨਾਮ ਸਿੰਘ ਪਾਲੀਆ, ਚਰਨਜੀਤ ਸਿੰਘ ਫਿਰੋਜ਼ਪੁਰ, ਰਾਕੇਸ਼ ਗਰਗ, ਕੁਲਬੀਰ ਸਿੰਘ ਗਿੱਲ ,ਕਮਲਜੀਤ ਸਿੰਘਡੱਡੇਆਣਾ, ਬਚਨ ਸਿੰਘ, ਰਵਿੰਦਰ ਕੁਮਾਰ, ਬਲਕਾਰ ਸਿੰਘ, ਰਮਨ ਕੁਮਾਰ ਪਠਾਨਕੋਟ, ਹੀਰਾ ਸਿੰਘ ਅੰਮ੍ਰਿਤਸਰ, ਮੇਜਰ ਸਿੰਘ ਮਸੀਤੀ, ਨਵਰੀਤ ਸਿੰਘ ਜੌਲੀ, ਸਤੀਸ਼ ਕੁਮਾਰ ਫਾਜਿਲਕਾ, ਮਨਜੀਤ ਸਿੰਘ ਪਾਰਸ, ਪੰਕਜ ਅਰੋੜਾ, ਜਸਵਿੰਦਰ ਸਿੰਘ ਤਰਨਤਾਰਨ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ, ਸੰਦੀਪ ਚੌਧਰੀ, ਕੀਮਤੀ ਲਾਲ ਮੁਕਤਸਰ , ਗੁਰਬੀਰ ਸਿੰਘ ਦਦੇਹਰ ਸਾਹਿਬ , ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਹਾਜ਼ਰ ਸਨ।