All Latest NewsNews FlashPunjab News

Punjab News: AAP ਨੂੰ ਵੱਡਾ ਝਟਕਾ! ਮੌਜੂਦਾ ਬਲਾਕ ਪ੍ਰਧਾਨ ਸਮੇਤ ਸੈਂਕੜੇ ਆਗੂ CPI ‘ਚ ਸ਼ਾਮਲ

 

ਆਪ ਦੇ ਬਲਾਕ ਪ੍ਰਧਾਨ ਅਤੇ ਐਮ.ਸੀ. ਸਮੇਤ ਦਰਜਨਾਂ ਵਰਕਰਾਂ ਆਪ ਨੂੰ ਛੱਡਕੇ ਸੀਪੀਆਈ ਚ ਹੋਏ ਸ਼ਾਮਲ!

ਸੀਪੀਆਈ ਨੇ ਰਾਜ ਸੱਤਾ ਵਿੱਚ ਰਹਿੰਦਿਆਂ ਦੇਸ਼ ਦੇ ਹੱਕਾਂ ਲਈ ਕਾਨੂੰਨ ਬਣਵਾਏ:- ਗੋਲਡਨ,ਢੰਡੀਆਂ

ਸੂਬੇ ‘ਚ ਇਮਾਨਦਾਰ ਵਲੰਟੀਅਰਜ਼ ਇਨਕਲਾਬੀ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਚਾਹੁੰਦੈ: ਪ੍ਰਧਾਨ ਭਜਨ ਲਾਲ

ਪਰਮਜੀਤ ਢਾਬਾਂ, ਫਾਜ਼ਿਲਕਾ

ਲੋਕ ਘੋਲਾਂ ਦੀ ਅਗਵਾਈ ਕਰ ਰਹੀ ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈ) ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ‘ਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦਰਜਨਾਂ ਵਲੰਟੀਅਰਜ਼ ਅਤੇ ਪਿੰਡਾਂ ਦੇ ਮੌਜੂਦਾ ਪੰਚਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਇਨਕਲਾਬੀ ਪਾਰਟੀ ਸੀਪੀਆਈ ਵਿੱਚ ਸ਼ਾਮਿਲ ਹੋ ਗਏ।

ਭਾਰਤੀ ਕਮਨਿਸਟ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਬਲਾਕ ਫਾਜ਼ਿਲਕਾ ਦੇ ਪ੍ਰਧਾਨ ਰਿਟਾਇਰਡ ਜੇਈ ਭਜਨ ਲਾਲ, ਉਹਨਾਂ ਦੀ ਪਤਨੀ ਅਤੇ ਮੌਜੂਦਾ ਐਮਸੀ ਸੋਮਾ ਰਾਣੀ ਦਰਜਨ ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਮੌਜੂਦਾ ਪੰਚਾਂ ਅਤੇ ਪਾਰਟੀ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਆ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਫਾਜ਼ਿਲਕਾ ਦੀ ਟੀਚਰ ਕਲੋਨੀ ਵਿਖੇ ਸਥਿਤ ਯੁੱਗ ਪਾਰਕ ਵਿਖੇ ਇਕ ਸਾਦੇ ਸਮਾਗਮ ਵਿੱਚ ਸੀਪੀਆਈ ਵਿੱਚ ਸ਼ਾਮਲ ਹੋਏ ਵਰਕਰਾਂ ਅਤੇ ਆਗੂਆਂ ਦਾ ਸਵਾਗਤ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਮੀਤ ਸਕੱਤਰ ਸੁਰਿੰਦਰ ਢੰਡੀਆਂ ਅਤੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ੁਬੇਗ ਝੰਗੜਭੈਣੀ ਨੇ ਕਿਹਾ ਕਿ ਹੁਣ ਮੌਜੂਦਾ ਦੌਰ ਵਿੱਚ ਲੋੜਾਂ ਦੀ ਲੋੜ ਹੈ ਕਿ ਵੱਖ ਵੱਖ ਪਾਰਟੀਆਂ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਦੀ ਤਾਂਘ ਰੱਖਣ ਵਾਲੇ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਇਨਕਲਾਬੀ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।

ਕਿਉਂਕਿ ਮੌਜੂਦਾ ਸੱਤਾ ਵਿੱਚ ਇਨਕਲਾਬ ਦਾ ਨਾਅਰਾ ਦੇ ਕੇ ਬਦਲਾਵ ਦੇ ਨਾਂ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪਹਿਲਾਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਭ੍ਰਿਸ਼ਟਾਚਾਰ ਅਤੇ ਲੋਕ ਤਸ਼ੱਦਦ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ। ਜਿਸ ਨੂੰ ਕੋਈ ਵੀ ਇਮਾਨਦਾਰ ਵਿਅਕਤੀ ਬਰਦਾਸ਼ਤ ਨਹੀਂ ਕਰ ਰਿਹਾ।

ਇਸ ਮੌਕੇ ਕਾਮਰੇਡ ਹੰਸਰਾਜ ਗੋਲਡਨ ਅਤੇ ਸੁਰਿੰਦਰ ਢੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਨੂੰ ਬਤੌਰ ਉਮੀਦਵਾਰ ਬਣਾਇਆ ਹੈ, ਸਿੱਧਾ ਪਾਰਟੀ ਵਰਕਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਉਹਨਾਂ ਦੀ ਪਾਰਟੀ ਦਾ ਵਿਧਾਨਿਕ ਨਿਯਮ ਹੈ। ਇਕ ਸਾਲ ਤੱਕ ਉਹਨਾਂ ਨੂੰ ਪਰਖ ਦੀ ਕਸਵੱਟੀ ਤੇ ਪਰਖਿਆ ਜਾਵੇਗਾ ਅਤੇ ਬਾਅਦ ਵਿੱਚ ਉਹਨਾਂ ਨੂੰ ਪੱਕਾ ਪਾਰਟੀ ਵਰਕਰ ਬਣਾ ਲਿਆ ਜਾਵੇਗਾ।

ਸੀਪੀਆਈ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਬਲਾਕ ਫਾਜ਼ਿਲਕਾ ਦੇ ਪ੍ਰਧਾਨ ਭਜਨ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਸਨ, ਪਰੰਤੂ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਪਾਰਟੀ ਵਿੱਚ ਵੀ ਭ੍ਰਿਸ਼ਟਾਚਾਰ ਅਤੇ ਬੇਈਮਾਨਾਂ ਦਾ ਉੱਚ ਪੱਧਰ ਦਾ ਬੋਲਬਾਲਾ ਹੈ ਤਾਂ ਉਹਨਾਂ ਨੇ ਇਨਕਲਾਬੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ ਹੈ।

ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ, ਤਲਾਕ ਫਾਜਲਕਾ ਦੇ ਪ੍ਰਧਾਨ ਕੁਲਦੀਪ ਬਖੂ ਸ਼ਾਹ, ਗੁਰਦਿਆਲ ਢਾਬਾਂ, ਸੰਦੀਪ ਜੋਧਾ,ਪੰਜਾਬ ਇਸਤਰੀ ਸਭਾ ਜ਼ਿਲ੍ਹਾ ਦੇ ਆਗੂ ਸ਼੍ਰੀਮਤੀ ਸੂਸ਼ਮਾ ਗੋਲਡਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਵੀ ਸੰਬੋਧਨ ਕੀਤਾ।

ਅੱਜ ਸੀਪੀਆਈ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਵਿੱਚ ਰਿਟਾਇਰਡ ਪ੍ਰਿੰਸੀਪਲ ਸਤਨਾਮ ਸਿੰਘ, ਰਿਟਾਇਰਡ ਜੇ. ਈ. ਸੁਰਜਨ ਸਿੰਘ ਸੈਣੀਆਂ, ਰਿਟਾਇਰਡ ਲੈਕਚਰਾਰ ਭਜਨ ਲਾਲ, ਹਰਦੀਪ ਸਿੰਘ, ਬਲਜੀਤ ਸਿੰਘ, ਰਾਜਵਿੰਦਰ ਸਿੰਘ ਬਲਵਿੰਦਰ ਸਿੰਘ ਚਾਨਣ ਵਾਲਾ, ਰਾਜਪਾਲ ਸਿੰਘ, ਸ਼ੰਭੌ ਬਾਈ ਹਸਤਾ ਕਲਾ ਮੈਂਬਰ ਪੰਚਾਇਤ, ਸੁਨੀਤਾ ਰਾਣੀ ਹਸਤਾ ਕਲਾ ਮੈਂਬਰ ਪੰਚਾਇਤ ਹਰਬੰਸ ਸਿੰਘ ਹਸਤਾ ਕਲਾ ਹਰਮੇਸ਼ ਸਿੰਘ ਹਸਤਾ ਕਲਾ ਰਾਜਨ ਹਸਤਾ ਕਲਾ,ਕੈਲਾਸ਼ ਲਾਲੋ ਵਾਲੀ, ਹੰਸ ਰਾਜ ਔਡੀਆਂ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *