ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਪੈਨਸ਼ਨਰਾਂ ਨੇ ਜਤਾਇਆ ਰੋਸ
ਅਨੰਦਪੁਰ ਸਾਹਿਬ
ਪੈਨਸ਼ਨਰ ਐਸੋਸੀਏਸ਼ਨ ਡਵੀਜ਼ਨ ਅਨੰਦਪੁਰ ਸਾਹਿਬ ਦੀ ਵੱਧਵੀਂ ਮੀਟਿੰਗ ਡਵੀਜ਼ਨ ਪ੍ਰਧਾਨ ਭਾਗ ਸਿੰਘ ਭਾਉਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਮਾਰੂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਤੀਰੇ ਦੀ ਵੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਕਿਉਂਕਿ ਪੱਤਰ ਨੰਬਰ 560 ਮਿਤੀ 19/05/2025 ਮੁੱਖ ਲੇਖਾ ਅਫਸਰ ਪੰਜਾਬ ਵੱਲੋਂ ਜਾਰੀ ਪੱਤਰ ਰਾਹੀਂ ਮਹੀਨਾ ਅਪ੍ਰੈਲ 25 ਅਤੇ ਮਈ 25 ਦਾ ਏਰੀਅਰ ਮਈ ਮਹੀਨੇ ਦੀ ਪੈਨਸ਼ਨ ਨਾਲ ਦੇਣਾ ਯਕੀਨੀ ਬਣਾਇਆ ਜਾਵੇ ਜਿਸ ਸਬੰਧੀ ਪੱਤਰ ਨੰਬਰ 3 ਮਿਤੀ 21/05 2025 ਨਾਲ ਐਕਸੀਅਨ ਸ੍ਰੀ ਅਨੰਦਪੁਰ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਪ੍ਰੰਤੂ ਇਸਦੇ ਬਾਵਜੂਦ ਇਹ ਏਰੀਅਰ ਜਾਰੀ ਨਹੀਂ ਕੀਤਾ ਗਿਆ ਇਸ ਲਈ ਇਹ ਧਰਨਾ ਖਾਸ ਕਰਕੇ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਬਤੀਰੇ ਖਿਲਾਫ ਜਰੂਰੀ ਹੋ ਗਿਆ ਸੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਸਮੂਹ ਸਾਥੀਆਂ ਵੱਲੋਂ ਐਕਸੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਬਤੀਰੇ ਸੰਬੰਧੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਬੁਲਾਰੇ ਸਾਥੀਆਂ ਵੱਲੋਂ ਮੰਗ ਕੀਤੀ ਗਈ ਕਿ ਅਗਰ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਪੈਨਸ਼ਨਰਾਂ ਦੇ ਬਣਦੇ ਬਕਾਏ ਦੀ ਏਰੀਅਰ ਕਿਸਤ ਜਲਦੀ ਜਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਰੋਸ ਧਰਨੇ ਵਿੱਚ ਸਾਥੀ ਗੁਰਮੇਲ ਸਿੰਘ ਸ਼ਾਮ ਲਾਲ ਦਲਜੀਤ ਸਿੰਘ ਰਾਏਪੁਰ ਸਾਥੀ ਜਗੀਰ ਸਿੰਘ ਕੈਸ਼ੀਅਰ ਰਜਿੰਦਰ ਸਿੰਘ ਰਾਮਪਾਲ ਸਾਥੀ ਹਰਦੇਵ ਸਿੰਘ ਤੇਲੂ ਰਾਮ ਪ੍ਰੇਮ ਕੁਮਾਰ ਸ਼ਰਮਾ ਬਲਵੰਤ ਸਿੰਘ ਲੋਧੀਪੁਰ ਸਾਥੀ ਬਿਸ਼ਨ ਸਿੰਘ ਆਦਿ ਨੇ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਕਾਰਵਾਈ ਸਾਥੀ ਰਕੇਸ਼ ਕੁਮਾਰ ਬਾਲੀ ਵੱਲੋਂ ਨਿਭਾਈ ਗਈ ਜਿਨ੍ਹਾਂ ਨੇ ਸਟੇਜ ਤੋਂ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਾੜਨਾ ਕਰਦੇ ਹੋਏ ਸੁਚੇਤ ਕੀਤਾ ਕਿ ਸਮੂਹ ਪੈਨਸ਼ਨਰਾਂ ਦੇ ਬਕਾਏ ਜਲਦੀ ਤੋਂ ਜਲਦੀ ਏਰੀਅਰ ਰਲੀਜ਼ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਨਿਰੋਲ ਜਿੰਮੇਵਾਰੀ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਦੀ ਹੋਵੇਗੀ।

