All Latest NewsNews FlashPunjab News

AAP ਪੰਜਾਬ ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਅਤੇ ਸੂਬਾ ਪ੍ਰਧਾਨ ਰਹੀ ਪ੍ਰੀਤੀ ਮਲਹੋਤਰਾ ਅਕਾਲੀ ਦਲ ‘ਚ ਸ਼ਾਮਲ

 

ਲੁਧਿਆਣਾ :

ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਅਕਾਲੀ ਦਲ ‘ਚ ਸ਼ਾਮਿਲ ਕਰਵਾਇਆ। ਉਨ੍ਹਾਂ ਸਾਰੇ ਆਗੂਆਂ ਨੂੰ ਸਨਮਾਨਿਤ ਕੀਤਾ। ਸੁਖਬੀਰ ਨੇ ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਮਹਿਲਾ ਵਿੰਗ ਆਪ, ਅੰਮ੍ਰਿਤਾ ਸੋਹੀ, ਗੁਰਪ੍ਰੀਤ ਕੌਰ ਸੰਧੂ, ਹਰਪ੍ਰੀਤ ਸਿੰਘ ਸੰਧੂ, ਪ੍ਰੋਫੈਸਰ ਸੁਮੇਰ ਨੂੰ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਿਲ ਕੀਤਾ।

ਦੱਸ ਦਈਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੂੰ ਪਾਰਟੀ ‘ਚ ਕਥਿਤ ਤੌਰ ‘ਤੇ ਚਾਪਲੂਸਾਂ ਨੂੰ ਅਹੁਦੇਦਾਰੀਆਂ ਦਾ ਵਿਰੋਧ ਕਰਨ ਅਤੇ ਬਾਗ਼ੀ ਤੇਵਰ ਵਿਖਾਉਣ ‘ਤੇ ਅਹੁਦੇ ਤੋਂ ਹਟਾ ਦਿੱਤਾ ਸੀ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਦੀ ਥਾਂ ਅਮਨਦੀਪ ਕੌਰ ਨੂੰ ਪ੍ਰਧਾਨਗੀ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲਗਾਤਾਰ ਕਰਜ਼ਾ ਚੁੱਕ ਕੇ ਪੰਜਾਬ ਨੂੰ ਕਰਜ਼ਈ ਬਣਾ ਰਹੀ ਹੈ, ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਬਾਹਰਲੇ ਵਿਅਕਤੀਆਂ ਨੂੰ ਪੰਜਾਬ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਨੂੰ ਬਚਾਉਣ ਲਈ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ।

ਪ੍ਰੀਤੀ ਨੇ ‘ਆਪ’ ‘ਚ ਰਹਿੰਦੇ ਕਿਉਂ ਚੁੱਕੇ ਸਨ ਪਾਰਟੀ ‘ਤੇ ਸਵਾਲ ?

ਪ੍ਰੀਤੀ ਮਲਹੋਤਰਾ ਵੱਲੋਂ ਇਸ ਸਬੰਧ ਵਿੱਚ ਪਾਰਟੀ ਖਿਲਾਫ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਰਾਹੀਂ ਪੋਸਟਾਂ ਵੀ ਪਾਈਆਂ ਗਈਆਂ ਅਤੇ ਆਪਣੀ ਹੀ ਪਾਰਟੀ ਅਤੇ ਸਰਕਾਰ ‘ਤੇ ਸਵਾਲ ਵੀ ਚੁੱਕੇ ਗਏ ਸਨ। ਪ੍ਰੀਤੀ ਮਲਹੋਤਰਾ ਦਾ ਕਹਿਣਾ ਸੀ ਕਿ ਸਰਕਾਰ ਆਪਣੀ ਪਾਰਟੀ ਦੇ ਵਰਕਰਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਲੋਕਾਂ ਨੂੰ ਅਹੁਦੇਦਾਰੀਆਂ ਵੰਡ ਰਹੀ ਹੈ। ਉਸ ਨੇ ਇਹ ਵੀ ਖਦਸ਼ਾ ਜਤਾਇਆ ਸੀ ਕਿ ਉਸ ਵੀ ਹੁਣ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਪ੍ਰੀਤੀ ਮਲਹੋਤਰਾ ਨੇ ਅੱਜ ਇਸ ਸਬੰਧ ਵਿੱਚ ਆਪਣੀ ਪਾਰਟੀ ਅਤੇ ਸਰਕਾਰ ਦੇ ਖਿਲਾਫ ਪਟਿਆਲਾ ਦੇ ਦੁੱਖ ਨਿਵਾਰਨ ਦੇ ਬਾਹਰ ਧਰਨਾ ਵੀ ਲਾਇਆ। ਇਸ ਦੌਰਾਨ ਉਸ ਦੇ ਸਮਰਥਨ ਵਿੱਚ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਅਹੁਦੇਦਾਰ ਆਪਣੀ ਪਾਰਟੀ ਦੇ ਖਿਲਾਫ ਬੈਠੇ ਨਜ਼ਰ ਆ ਰਹੇ ਸਨ

ਇਸ ਦੌਰਾਨ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਸਰਕਾਰ ਦੇ ਅਹੁਦਿਆਂ ਵਿੱਚ ਦੂਜੀ ਪਾਰਟੀਆਂ ਦੇ ਆਏ ਹੋਏ ਲੋਕਾਂ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ, ਜਦਕਿ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਸ ਨੇ ਖਦਸ਼ਾ ਜਤਾਇਆ ਸੀ ਕਿ ਹੁਣ ਜਾਂ ਤਾਂ ਉਸ ਨੂੰ ਅਹੁਦੇ ਤੋਂ ਲਾ ਦੇਣਗੇ ਜਾਂ ਝੂਠੇ ਪਰਚੇ ਕਰਵਾ ਦਿੱਤੇ ਜਾਣਗੇ।

 

Leave a Reply

Your email address will not be published. Required fields are marked *