Free Bus- ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਰਕਾਰੀ ਬੱਸਾਂ ‘ਚ ਏਨਾਂ ਮਹਿਲਾਵਾਂ ਦੀ ਲੱਗੇਗੀ ਪੂਰੀ ਟਿਕਟ!
Free bus – ਪੰਜਾਬ ਸਰਕਾਰ ਇਸ ਵੇਲੇ ਸੂਬੇ ਦੀਆਂ ਲਗਭਗ 1 ਕਰੋੜ 40 ਲੱਖ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਪ੍ਰਦਾਨ ਕਰ ਰਹੀ ਹੈ। ਹਾਲਾਂਕਿ ਪੰਜਾਬ ਤੋਂ ਬਾਹਰ ਦੀਆਂ ਔਰਤਾਂ ਵੱਲੋਂ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਨਾਲ ਇਸ ਸਕੀਮ ਦਾ ਫਾਇਦਾ ਲੈਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਸਰਕਾਰ ਹੁਣ ਇਸ ਉਤੇ ਸਖਤੀ ਕਰਨ ਜਾ ਰਹੀ ਹੈ।
ਹਾਲ ਹੀ ਵਿੱਚ ਵੱਖ-ਵੱਖ ਔਰਤਾਂ ਦੇ ਇੱਕੋ ਆਧਾਰ ਕਾਰਡ ਨੰਬਰ ਹੋਣ ਦਾ ਮਾਮਲਾ ਪੀਆਰਟੀਸੀ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਹੈ। ਇਸ ਧੋਖਾਧੜੀ ਨੂੰ ਰੋਕਣ ਲਈ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਮੁਫ਼ਤ ਬੱਸ ਸੇਵਾ ਲਈ ਆਰਐਫਆਈਡੀ ਬਣਾਉਣ ਦਾ ਫੈਸਲਾ ਵੀ ਕੀਤਾ ਹੈ, ਤਾਂ ਜੋ ਪੰਜਾਬ ਤੋਂ ਬਾਹਰ ਦੀ ਕੋਈ ਵੀ ਔਰਤ ਮੁਫ਼ਤ ਬੱਸ ਸੇਵਾ ਦਾ ਲਾਭ ਨਾ ਲੈ ਸਕੇ।
ਹਾਲਾਂਕਿ ਪੰਜਾਬ ਵਿਚ ਚੱਲ ਰਹੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ ਜਾਰੀ ਰਹੇਗਾ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਕਿ ਆਧਾਰ ਕਾਰਡ ‘ਤੇ ਮੁਫ਼ਤ ਬੱਸ ਸੇਵਾ ਬੰਦ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਯਕੀਨੀ ਤੌਰ ਉਤੇ ਜਾਂਚ ਕੀਤੀ ਜਾਂਦੀ ਹੈ ਕਿ ਆਧਾਰ ਕਾਰਡ ਜਾਅਲੀ ਹੈ ਜਾਂ ਨਹੀਂ।
ਨਾਲ ਹੀ, ਜੇਕਰ ਜਾਅਲੀ ਪਾਇਆ ਜਾਂਦਾ ਹੈ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ। ਸੂਬੇ ਦੀਆਂ ਔਰਤਾਂ ਲਈ ਇਹ ਯਾਤਰਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸੇਵਾ ਨੂੰ ਬੰਦ ਕਰਨ ਦਾ ਸਰਕਾਰ ਦਾ ਕੋਈ ਫੈਸਲਾ ਨਹੀਂ ਹੈ। ਪਰ ਜੋ ਔਰਤਾਂ (ਸੂਬੇ ਤੋਂ ਬਾਹਰ ਦੀਆਂ) ਆਧਾਰ ਕਾਰਡ ਦੀ ਗਲਤ ਵਰਤੋਂ ਨਾਲ ਇਸ ਸਕੀਮ ਦਾ ਫਾਇਦਾ ਲੈ ਰਹੀਆਂ ਹਨ, ਉਨ੍ਹਾਂ ਉੁਪਰ ਸਖਤੀ ਕੀਤੀ ਜਾਵੇਗੀ।
ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਸੇਵਾ ਅਪ੍ਰੈਲ 2021 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸ ਸਰਕਾਰ ਨੇ ਯੋਜਨਾ ਦਾ ਵਿਸਥਾਰ ਕੀਤਾ। ਇਸ ਯੋਜਨਾ ਦਾ ਲਗਭਗ 1.40 ਕਰੋੜ ਔਰਤਾਂ ਨੇ ਲਾਭ ਲਿਆ ਹੈ।
ਹਰ ਰੋਜ਼ 3 ਲੱਖ ਤੋਂ ਵੱਧ ਔਰਤਾਂ ਬੱਸ ਰਾਹੀਂ ਯਾਤਰਾ ਕਰਦੀਆਂ ਹਨ। ਇਹ ਸਹੂਲਤ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਆਮ ਬੱਸਾਂ ‘ਤੇ ਜਾਰੀ ਹੈ। ਪਰ ਇਹ ਸਹੂਲਤ ਏ.ਸੀ, ਵੋਲਵੋ ਅਤੇ ਹੋਰਾਂ ‘ਤੇ ਉਪਲਬਧ ਨਹੀਂ ਹੈ।
ਨਕਲੀ ਆਧਾਰ ਕਾਰਡ ਸਭ ਤੋਂ ਵੱਡੀ ਸਮੱਸਿਆ ਹੈ
ਮੰਤਰੀ ਦਾ ਇਹ ਵੀ ਮੰਨਣਾ ਹੈ ਕਿ ਇਸ ਯੋਜਨਾ ਵਿੱਚ ਨਕਲੀ ਆਧਾਰ ਕਾਰਡ ਸਭ ਤੋਂ ਵੱਡੀ ਸਮੱਸਿਆ ਹੈ। ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਨਕਲੀ ਆਧਾਰ ਕਾਰਡਾਂ ਦੀ ਵਰਤੋਂ ਕਰਦੇ ਹਨ। ਕਈ ਥਾਵਾਂ ਉਤੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਸਰਕਾਰ ਇੱਕ ਨਵੀਂ ਤਕਨੀਕ ‘ਤੇ ਕੰਮ ਕਰ ਰਹੀ ਹੈ। ਜਿਸ ਵਿੱਚ ਆਧਾਰ ਕਾਰਡ ਦੀ ਮੌਕੇ ‘ਤੇ ਜਾਂਚ ਕੀਤੀ ਜਾ ਸਕਦੀ ਹੈ ਕਿ ਇਹ ਸਹੀ ਹੈ ਜਾਂ ਗਲਤ। ਹਾਲਾਂਕਿ, ਹੁਣ ਤੱਕ ਕੰਡਕਟਰ ਲਈ ਮੌਕੇ ‘ਤੇ ਇਸ ਬਾਰੇ ਪਤਾ ਲਗਾਉਣਾ ਮੁਸ਼ਕਲ ਹੈ। ਖ਼ਬਰ ਸ੍ਰੋਤ- news18