ਵੱਡੀ ਖ਼ਬਰ: ਤਰਨਤਰਨ ‘ਚ AAP ਦੀ ਲੀਡ ਬਰਕਰਾਰ, ਥੋੜ੍ਹੇ ਸਮੇਂ ‘ਚ ਹੋਵੇਗਾ ਜਿੱਤ ਦਾ ਫ਼ੈਸਲਾ
Punjab News-
ਤਰਨ ਤਰਨ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (AAP) ਦੀ ਲੀਡ ਲਗਾਤਾਰ ਬਰਕਰਾਰ ਹੈ।
ਜਾਣਕਾਰੀ ਦੇ ਅਨੁਸਾਰ ਇਸ ਵੇਲੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੀ ਉਮੀਦਵਾਰ, ਬੀਬੀ ਸੁਖਵਿੰਦਰ ਕੌਰ ਦੇ ਨਾਲੋਂ ਕਾਫੀ ਜਿਆਦਾ ਅੱਗੇ ਚੱਲ ਰਹੇ ਹਨ।
10ਵੇਂ ਰਾਊਂਡ ਤੱਕ ਸਾਢੇ ਪੰਜ ਹਜਾਰ ਤੋਂ ਵੱਧ ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਸਨ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਹਰਮੀਤ ਸਿੰਘ ਸੰਧੂ ਕਾਫੀ ਵੋਟਾਂ ਦੇ ਨਾਲ ਅੱਗੇ ਹੋ ਗਏ ਹਨ ਅਤੇ ਇਸ ਲੀਡ ਨੂੰ ਵੇਖ ਕੇ ਲੱਗਦਾ ਹੈ ਕਿ, ਆਮ ਆਦਮੀ ਪਾਰਟੀ ਦੀ ਤਰਨ ਤਾਰਨ ਵਿੱਚ ਜਿੱਤ ਪੱਕੀ ਹੈ।

