Punjab News: ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮ 12 ਜੂਨ ਨੂੰ ਲੁਧਿਆਣੇ ਘੇਰਨਗੇ ਮਾਨ ਸਰਕਾਰ! ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਵੀ ਕੀਤਾ ਐਲਾਨ
Punjab News: ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਈ 12 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਚ ਹੋ ਰਹੇ ਝੰਡਾ ਮਾਰਚ ਚ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ – ਪੰਨੂ, ਲਾਹੋਰੀਆ
Punjab News: ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਸੀ ਪੀ ਐਫ ਈ ਯੂ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਜਿਮਣੀ ਚੋਣ ਚ 12 ਜੂਨ ਨੂੰ ਹੋ ਰਹੇ ਝੰਡਾ ਮਾਰਚ ਚ ਬਾਕੀ ਮੁਲਾਜਮਾਂ ਦੇ ਨਾਲ ਪੰਜਾਬ ਭਰ ਤੋ ਅਧਿਆਪਕ ਵੱਡੇ ਪੱਧਰ ਤੇ ਸ਼ਮੂਲੀਅਤ ਕਰਨਗੇ।
ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ ਤੇ ਯੂਨੀਅਨ ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ ਤਰਸੇਮ ਲਾਲ ਜਲੰਧਰ ਸਮੇਤ ਸੂਬਾਈ ਆਗੂਆਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਜਗਨੰਦਨ ਸਿੰਘ ਫਾਜਿਲਕਾ ਅਮ੍ਰਿਤਪਾਲ ਸਿੰਘ ਸੇਖੋਂ ਮਨੋਜ ਘਈ ਨਿਰਭੈ ਸਿੰਘ ਮਾਲੋਵਾਲ ਪ੍ਰਭਜੋਤ ਸਿੰਘ ਦੁੱਲਾਨੰਗਲ ਅਸ਼ੋਕ ਕੁਮਾਰ ਸਰਾਰੀ ਅਵਤਾਰ ਸਿੰਘ ਮਾਨ ਸੁਖਦੇਵ ਸਿੰਘ ਬੈਨੀਪਾਲ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਅਵਤਾਰ ਸਿਂਘ ਭਲਵਾਨ ਅਸਵਨੀ ਫੱਜੂਪੁਰ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਸਮੁੱਚੇ ਅਧਿਆਪਕ ਵਰਗ ਤੇ ਮੁਲਾਜਮ ਵਰਗ ਚ ਇਸ ਅਹਿਮ ਮੰਗਾਂ ਮਸਲੇ ਦਾ ਨਾ ਹੱਲ ਹੋਣ ਕਾਰਣ ਨਿਰਾਸ਼ਤਾ ਚ ਹੈ। ਸਰਕਾਰ ਨੂੰ ਤੁਰੰਤ ਮੁੱਖ ਮਸਲੇ ਦਾ ਹੱਲ ਕਰਨੇ ਚਾਹੀਦਾ ਹੈ।
ਸੂਬਾਈ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਸੀ ਪੀ ਐਫ ਈ ਯੂ ਦੇ ਸੰਘਰਸ਼ਾਂ ਚ ਪਿਛਲੇ ਸਮੇ ਤੋ ਕੀਤੀ ਜਾ ਰਹੀ ਵੱਡੀ ਸ਼ਮੂਲੀਅਤ ਦੀ ਤਰਾਂ ਹੁਣ ਵੀ ਪੁਰਾਣੀ ਪੈਨਸ਼ਨ ਬਹਾਲੀ ਲਈ ਲੁਧਿਆਣਾ ਪੱਛਮੀ ਹਲਕਾ ਜਿਮਣੀ ਚੋਣ ਚ ਸੀ ਪੀ ਐਫ ਈ ਯੂ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਂਝੇ ਸੱਦੇ ਤੇ 12 ਜੂਨ ਨੂੰ ਹੋ ਰਹੇ ਝੰਡਾ ਮਾਰਚ ਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ।
ਲੁਧਿਆਣਾ ਪਹੁੰਚਣ ਲਈ ਪੰਜਾਬ ਭਰ ਦੇ ਜਿਲਿਆਂ ਚ ਆਗੂਆ ਦੀਆਂ ਡਿਊਟੀਆਂ ਲਗਾ ਦਿੱਤੀਆ ਗਈਆਂ ਹਨ। ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ,ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ,ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ,ਰਵੀ ਵਾਹੀ, ਮਲਕੀਤ ਸਿੰਘ ਕਾਹਨੂੰਵਾਨ,ਦਿਲਬਾਗ ਸਿੰਘ ਬੌਡੇ ,ਪਰਮਜੀਤ ਸਿੰਘ, ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਗੁਰਦੀਪ ਸਿੰਘ, ਕੁਲਦੀਪ ਸਿੰਘ, ਰਵੀ ਕਾਂਤ, ਦਿਗਪਾਲ ਪਠਾਨਕੋਟ, ਮਨਿੰਦਰ ਸਿੰਘ ਰਛਪਾਲ ਸਿੰਘ ਉਦੋਕੇ ਤੇ ਹੋਰ ਆਗੂ ਸ਼ਾਮਿਲ ਸਨ ।