All Latest NewsNews FlashPunjab News

ਭਗਵੰਤ ਮਾਨ ਸਰਕਾਰ ਖਿਲਾਫ਼ ਲੁਧਿਆਣਾ ‘ਚ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਲਾਇਆ ਪੱਕਾ ਧਰਨਾ

 

ਮੁੱਖ ਮੰਤਰੀ ਦੁਆਰਾ 4 ਵਾਰ ਮੀਟਿੰਗ ਦੇ ਲਾਰਿਆ ਤੋਂ ਤੰਗ ਆਕੇ ਜਿਮਨੀ ਚੋਣਾਂ ਦੋਰਾਨ ਕਰਾਂਗੇ ਝੁਠੇ ਵਾਅਦਿਆਂ ਦਾ ਪ੍ਰਚਾਰ – ਵਿਕਾਸ ਸਾਹਨੀ

ਲੁਧਿਆਣਾ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਮਨਵਾਉਣ ਸਬੰਧੀ ਸੰਘਰਸ਼ ਕਰ ਰਹੀ ਹੈ । ਸਰਕਾਰ ਦੁਆਰਾ ਸੰਘਰਸ਼ ਨੂੰ ਦਬਾਉਣ ਲਈ ਯੂਨੀਅਨ ਆਗੂਆਂ ਤੇ ਝੂਠੇ ਪਰਚੇ ਵੀ ਕੀਤੇ ਜਾ ਚੁੱਕੇ ਹਨ।

ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਜਥੇਬੰਦੀ ਨੂੰ 4 ਵਾਰ ਮੀਟਿੰਗ ਦਾ ਝੂਠਾ ਲਾਰਾ ਲਗਾ ਕੇ ਸਾਰੀਆ ਮੀਟਿੰਗਾ ਰੱਦ ਕਰ ਚੁੱਕੇ ਹਨ ਇਹ ਸਰਕਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ ਚ ਆਈ ਪਰ ਹੁਣ ਤੱਕ 40 ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਲੋਕਾਂ, ਨੌਜਵਾਨ ਵਰਗ ਨੂੰ ਸੜਕਾਂ ਤੇ ਖੱਜਲ ਖੁਆਰ ਹੀ ਕੀਤਾ ਹੈ।

ਪਿਛਲੇ ਇੱਕ ਸਾਲ ਤੋਂ ਆਪਣੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਕਰਵਾ ਚੁੱਕੇ ਅਧਿਆਪਕ ਆਪਣੀ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਦੁਆਰਾ ਸਿਰਫ ਝੂਠੇੇ ਲਾਰੇ ਅਤੇ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।

ਜਿਸ ਤੋਂ ਤੰਗ ਆਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਲੁਧਿਆਣਾ ਜਿਮਨੀ ਚੋਣਾਂ ਦੌਰਾਨ ਪੱਕਾ ਧਰਨਾ ਲਗਾ ਕੇ ਸਰਕਾਰ ਦੀਆਂ ਝੂਠਾ ਚਾਲਾਂ ਦਾ ਲੁਧਿਆਣਾ ਦੇ ਲੋਕਾਂ ਚ ਪ੍ਰਚਾਰ ਕੀਤਾ ਜਾਵੇਗਾ ਅਤੇ ਸਰਕਾਰ ਦੇ ਸਿੱਖਿਆ ਨੂੰ ਲੈ ਕੇ ਝੂਠ ਦੀਆ ਪੋਲਾਂ ਖੋਲੀਆਂ ਜਾਣਗੀਆ ਅਤੇ ਭੰਡ ਦੇ ਝੂਠੇ ਵਾਅਦਿਆਂ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ।

ਇਸ ਮੌਕੇ ਵਿਕਾਸ ਸਾਹਨੀ, ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਵੀਰਪਾਲ ਕੋਰ ਅਤੇ ਸਮੂਹ ਜਥੇਬੰਦੀ ਦੇ ਸਾਥੀ ਸਾਮਿਲ ਸਨ।

 

Leave a Reply

Your email address will not be published. Required fields are marked *