All Latest NewsNews FlashPunjab News

ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ JEE ਐਡਵਾਂਸ ‘ਚ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ

 

Ferozepur News-  ਵਿਦਿਆਰਥੀ ਦੇ ਇੰਚਾਰਜ ਮੈਡਮ ਰੇਖਾ ਨੇ ਉਸਦੀ ਮਿਹਨਤ ਤੇ ਲਗਨ ਨੂੰ ਉਸ ਦੀ ਸਫ਼ਲਤਾ ਦਾ ਅਸਲ ਹੱਕਦਾਰ ਮੰਨਿਆ

Ferozepur News- ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਅੱਜ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਾਰੀ ਕੀਤੇ ਜੇ ਈ ਈ ਐਡਵਾਂਸ ਨਤੀਜੇ ਵਿੱਚ ਸ਼ਾਨਦਾਰ ਸਫਲਤਾ ਹਾਸਿਲ ਕੀਤੀ ।

ਇਸ ਤੋਂ ਪਹਿਲਾਂ ਸਕੂਲ ਦੇ 16 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਦੇ ਸਬੰਧ ਵਿੱਚ ਪ੍ਰਿੰਸੀਪਲ ਸ. ਚਮਕੌਰ ਸਿੰਘ ਸਰਾਂ ਜੀ ਨੇ ਦੱਸਿਆ ਕਿ ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਸਕੂਲ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਜੇ.ਈ.ਈ ਅਡਵਾਂਸ ਜਿਹੇ ਵੱਕਾਰੀ ਇਮਤਿਹਾਨ ਨੂੰ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਜੋ ਕਿ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਫਿਰੋਜ਼ਪੁਰ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਸਵਾਏ ਰਾਏ ਉਤਾੜ ਦੇ ਇੱਕ ਸਧਾਰਨ ਮਜ਼ਦੂਰ ਪਰਿਵਾਰ ਵਿੱਚ ਪਿਤਾ ਜਸਵੰਤ ਸਿੰਘ ਤੇ ਮਾਤਾ ਸੋਮਾ ਰਾਣੀ ਦੇ ਪੁੱਤਰ ਲਵਪ੍ਰੀਤ ਨੇ ਸਾਲ 2023 ਵਿੱਚ ਮੈਰੀਟੋਰੀਅਸ ਦੀ ਪ੍ਰਵੇਸ਼ ਪ੍ਰੀਖਿਆ ਨੂੰ ਪਾਸ ਕਰਕੇ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਗਿਆਰਵੀਂ ਨਾਨ ਮੈਡੀਕਲ ਸਟਰੀਮ ਵਿੱਚ ਦਾਖਲਾ ਲਿਆ।

ਲਵਪ੍ਰੀਤ ਨੇ ਪੜ੍ਹਾਈ ਦੇ ਨਾਲ- ਨਾਲ ਨੇ ਜੇ.ਈ.ਈ ਮੇਨ ਤੇ ਜੇ.ਈ.ਈ ਐਡਵਾਂਸ ਦੀ ਤਿਆਰੀ ਲਈ ਸਕੂਲ ਵਿੱਚ ਹੀ ਸਕੂਲ ਦੇ ਤਜ਼ਰਬੇਕਾਰ ਅਧਿਆਪਕਾਂ ਦੀ ਸੁਯੋਗ ਅਗਵਾਈ ਵਿੱਚ ਤਿਆਰੀ ਜਾਰੀ ਰੱਖੀ। ਵਿਦਿਆਰਥੀ ਦੇ ਇੰਚਾਰਜ ਮੈਡਮ ਰੇਖਾ ਨੇ ਉਸਦੀ ਮਿਹਨਤ ਤੇ ਲਗਨ ਨੂੰ ਉਸ ਦੀ ਸਫ਼ਲਤਾ ਦਾ ਅਸਲ ਹੱਕਦਾਰ ਮੰਨਿਆ।

ਇਸ ਖੁਸ਼ੀ ਦੇ ਮੌਕੇ ਸਕੂਲ ਦੇ ਮੌਜੂਦਾ ਪ੍ਰਿੰਸੀਪਲ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਡਾ . ਸਤਿੰਦਰ ਸਿੰਘ ਤੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਨੇ ਸਮੂਹ ਸਟਾਫ ਮੈਂਬਰਾਂ, ਜਮਾਤ ਇੰਚਾਰਜ, ਵਿਦਿਆਰਥੀ ਲਵਪ੍ਰੀਤ ਸਿੰਘ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।

ਦੱਸਣਯੋਗ ਹੈ ਕਿ ਡਾ. ਸਤਿੰਦਰ ਸਿੰਘ ਨੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਦੀ ਸੇਵਾ ਮੁਕਤੀ ਤੋਂ ਬਾਅਦ ਅੱਜ ਹੀ ਮੈਰੀਟੋਰੀਅਸ ਸਕੂਲ ਵਿੱਚ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ।

ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਸੁਕੀਰਤੀ ਸ਼ਰਮਾ,ਲੈਕ.ਗੁਰਪ੍ਰੀਤ ਕੌਰ, ਲੈਕ. ਗਗਨਦੀਪ ਕੌਰ, ਲੈਕ. ਸਾਕਸ਼ੀ ਸਹਿਗਲ,ਲੈਕ.ਸੀਮਾ ਰਾਣੀ, ਲੈਕ.ਲਕਸ਼ਮੀ ,ਲੈਕ. ਰੂਪਪਰੀਤ ਕੌਰ, ਲੈਕ. ਜਸਵਿੰਦਰ ਸਿੰਘ, ਲੈਕ.ਰੇਖਾ ਜੀ, ਲੈਕ.ਹਰਮਨਦੀਪ ਕੌਰ, ਲੈਕ. ਗੁਰਮੀਤ ਸਿੰਘ, ਲੈਕ.ਅਮਰ ਵਰਮਾ, ਸਮੂਹ ਸਟਾਫ਼ ਤੇ ਮੁਕਾਬਲੇ ਦੀ ਪ੍ਰੀਖਿਆਵਾਂ ਦੇ ਇੰਚਾਰਜ ਮੈਡਮ ਗਿੰਨੀ ਬਾਂਸਲ, ਗੁਰਪ੍ਰੀਤ ਕੌਰ, ਮੈਡਮ ਮਿੰਕਲ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *