Education News- ਪੰਜਾਬ ਸਰਕਾਰ ਨੇ ਕਈ ਅਧਿਆਪਕਾਂ ਨੂੰ ਨੌਕਰੀ ਤੋਂ ਹਟਾਇਆ! DTF ਨੇ ਕੀਤਾ ਸਖ਼ਤ ਵਿਰੋਧ

All Latest NewsNews FlashPunjab News

 

 

Education News- “ਘਰ ਘਰ ਰੁਜਗਾਰ”- ਮਿਲਿਆ ਰੁਜਗਾਰ ਵੀ ਖੋਹਣ ਲੱਗੀ ਸਰਕਾਰ

Education News- ਸੁਪਰੀਮ ਕੋਰਟ ਦੇ ਫੈਸਲੇ ਦੀ ਬਿਨਾਂ ਉਡੀਕ ਕੀਤਿਆਂ 29 ਮੁੱਖ ਅਧਿਆਪਕਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ- DTF 

ਬਠਿੰਡਾ- ਪੰਜਾਬ ਸਰਕਾਰ ਜੋ ਘਰ ਘਰ ਰੁਜ਼ਗਾਰ ਦੇਣ ਦੀ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਰੋਜਾਨਾ ਅਖਬਾਰਾਂ ਵਿੱਚ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਇਹ ਦਾਅਵੇ ਕਰਦੀ ਹੈ ਕਿ ਅਸੀਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਅੱਜ ਇਸੇ ਸਰਕਾਰ ਨੇ ਸਮੱਗਰਾ ਸਿੱਖਿਆ ਅਧੀਨ ਕੰਟਰੈਕਟ ਤੇ ਰੱਖੇ ਮੁੱਖ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਾਅਦੇ ਕਰਦੀ ਸੀ ਕਿ ਅਸੀਂ ਸਾਰੇ ਅਧਿਆਪਕ ਰੈਗੂਲਰ ਕਰਾਂਗੇ।

ਵਰਨਣ ਯੋਗ ਹੈ ਕਿ ਸਰਕਾਰ ਨੇ 2013 ਵਿੱਚ ਮੁੱਖ ਅਧਿਆਪਕਾਂ ਨੂੰ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਸੀ। ਜਿਸ ਵਿੱਚ ਭਰਤੀ ਕਰਨ ਸਮੇਂ ਵਿਭਾਗ ਤੋਂ ਤਰੁੱਟੀਆਂ ਰਹੀਆਂ। ਹਾਈ ਕੋਰਟ ਦੇ ਸਿੰਗਲ ਬੈਂਚ ਨੇ ਇਹਨਾਂ 29 ਮੁੱਖ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆ 2020 ਵਿੱਚ ਇਹਨਾਂ ਨੂੰ ਭਰਤੀ ਕਰਨ ਦਾ ਹੁਕਮ ਦਿੱਤਾ ਸੀ। ਦੂਸਰੀ ਧਿਰ ਨੇ ਇਨ੍ਹਾਂ ਦੇ ਖਿਲਾਫ ਹਾਈ ਕੋਰਟ ਚ ਡਬਲ ਬੈਂਚ ਤੇ ਕੇਸ ਲਗਾਇਆ।

ਡਬਲ ਬੈਂਚ ਦਾ ਫੈਸਲਾ ਇਹਨਾਂ 29 ਮੁੱਖ ਅਧਿਆਪਕਾਂ ਦੇ ਖਿਲਾਫ ਆਇਆ। ਇਹ ਅਧਿਆਪਕ ਆਪਣੀ ਅਰਜੋਈ ਲੈ ਕੇ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਦੇ ਫੈਸਲੇ ਦੀ ਬਿਨਾਂ ਉਡੀਕ ਕੀਤਿਆਂ 29 ਮੁੱਖ ਅਧਿਆਪਕਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ। ਸਰਕਾਰ ਨੇ ਇਨਾ ਅਧਿਆਪਕਾਂ ਦਾ ਰੁਜ਼ਗਾਰ ਖੋਹ ਕੇ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਇਆ ਹੈ। ਡੈਮੋਕਰੇਟਿਕ ਟੀਚਰ ਫਰੰਟ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਜਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਰਕਾਰ ਦੇ ਇਸ ਕਦਮ ਦੀ ਜੋਰਦਾਰ ਨਿਖੇਧੀ ਕੀਤੀ ਹੈ।

ਆਗੂਆਂ ਨੇ ਕਿਹਾ ਸਰਕਾਰ ਦੋਵਾਂ ਧਿਰਾਂ ਨੂੰ ਇਨ੍ਹਾਂ ਪੋਸਟਾਂ ਤੇ ਰੈਗੂਲਰ ਕਰੇ। ਸਰਕਾਰ ਮੁੱਖ ਅਧਿਆਪਕਾਂ ਦੀ ਜ਼ਿੰਦਗੀ ਦੇ ਪੰਜ ਸਾਲ ਖੂਹ ਖਾਤੇ ਵਿੱਚ ਪਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਜਿਹੜੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ , ਸਰਕਾਰ ਨੈਤਿਕ ਜਿੰਮੇਵਾਰੀ ਸਮਝਦੀ ਹੋਈ ਉਹਨਾਂ ਕੇਸਾਂ ਵਿੱਚ ਹਮਦਰਦੀ ਨਾਲ ਵਿਚਾਰ ਕਰੇ । ਭਰਤੀ ਦੀ ਉਮਰ ਲੰਘਾਅ ਚੁੱਕੇ ਅਧਿਆਪਕ ਹੁਣ ਕਿੱਧਰ ਜਾਣ?

ਉਹਨਾਂ ਕਿਹਾ ਕਿ ਅਧਿਆਪਕਾਂ ਨੇ ਆਪਣੇ ਬੱਚਿਆਂ ਦੀਆਂ ਪੜ੍ਹਾਈਆਂ ਲਈ ਅਤੇ ਮਕਾਨ ਬਣਾਉਣ ਲਈ ਆਪਣੀ ਨੌਕਰੀ ਦੇ ਅਨੁਸਾਰ ਕਰਜੇ ਚੁੱਕੇ ਹੋਏ ਸਨ। ਇਹ ਪਰਿਵਾਰ ਹੁਣ ਗੰਭੀਰ ਆਰਥਿਕ ਸੰਕਟ ਵਿੱਚ ਫ਼ਸ ਜਾਣਗੇ। ਸਰਕਾਰ ਦੇ ਇਸ ਹਮਲੇ ਦੀ ਮਾਰ ਵਿੱਚ ਆਏ ਗੁਰਸ਼ਰਨ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਖਿਆਲੀ ਵਾਲਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਵਿੱਚ ਪੜਾਉਣ ਕਰਨ ਲਈ ਬੈਂਕਾਂ ਤੋਂ ਕਰਜ਼ਾ ਲਿਆ ਹੈ। 30000(ਤੀਹ ਹਜ਼ਾਰ) ਤਨਖਾਹ ਵਿੱਚੋਂ 22 ਹਜਾਰ ਰੁਪਏ ਮਹੀਨਾ ਕਿਸ਼ਤ ਭਰਦਾ ਹਾਂ।

ਹਰਿਮੰਦਰ ਸਿੰਘ ਮੁੱਖ ਅਧਿਆਪਕ ਭਾਈ ਬਖਤੌਰ ਦਾ ਤਾਂ ਸਾਰੇ ਘਰ ਦਾ ਖਰਚਾ ਹੀ ਹੁਣ ਪੀਆਰਟੀਸੀ ਵਿੱਚੋਂ ਸੇਵਾ ਮੁਕਤ ਹੋਏ ਪਿਤਾ ਦੀ ਪੈਨਸ਼ਨ ਦੇ ਸਹਾਰੇ ਹੀ ਚੱਲੇਗਾ। ਜਗਸੀਰ ਧਵਨ ਸ ਹ ਸ ਕਰਾੜਵਾਲਾ ਅਤੇ ਰੌਸ਼ਨੀ ਚਾਵਲਾ ਸ ਹ ਸ ਡਿੱਖ ,ਜੋ ਪਤੀ ਪਤਨੀ ਹਨ , ਕੁੱਝ ਸਮਾਂ ਪਹਿਲਾਂ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਸੀ, ਕਾਫੀ ਨੁਕਸਾਨ ਹੋਇਆ ਸੀ, ਉਨਾਂ ਨੇ ਤਾਂ ਆਪਣੇ ਘਰ ਦੀ ਹਾਲਤ ਹੀ ਮੁਸ਼ਕਲ ਨਾਲ਼ ਸੁਧਾਰੀ ਸੀ, ਉਹ ਵੀ ਗੰਭੀਰ ਚਿੰਤਾ ਵਿੱਚ ਫਸ ਗਏ ਹਨ।

ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ,ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ ਅਤੇ ਵਿੱਤ ਸਕੱਤਰ ਅਨਿੱਲ ਭੱਟ ਨੇ ਕਿਹਾ ਕਿ ਸਰਕਾਰ ਇਹਨਾਂ 29 ਅਧਿਆਪਕਾਂ ਨੂੰ ਫਾਰਗ ਕਰਨ ਦਾ ਫੈਸਲਾ ਤੁਰੰਤ ਵਾਪਸ ਲਵੇ। ਉਹਨਾਂ ਕਿਹਾ ਕਿ 12 ਜੂਨ ਦੇ ਲੁਧਿਆਣਾ ਪ੍ਰੋਗਰਾਮ ਵਿੱਚ ਇਸ ਸਰਕਾਰ ਖਿਲਾਫ ਅਜਿਹੇ ਲੋਕ ਵਿਰੋਧੀ ਚੁੱਕੇ ਹੋਏ ਕਦਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।

 

 

 

Media PBN Staff

Media PBN Staff

Leave a Reply

Your email address will not be published. Required fields are marked *