Punjab News- ਸਾਰੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਮੌਕਾ ਹੋਰ ਦੇਣ ਦੀ ਮੰਗ: ਅਮਨਦੀਪ ਸ਼ਰਮਾ
ਮਿਊਚੁਅਲ ਬਦਲੀ ਵਿੱਚ ਸਟੇਅ ਦੀ ਸ਼ਰਤ ਖਤਮ ਹੋਵੇ- ਧੂਲਕਾ
Punjab News-
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਸਮੁੱਚੇ ਅਧਿਆਪਕਾਂ ਨੂੰ ਇੱਕ ਬਦਲੀ ਦਾ ਹੋਰ ਮੌਕਾ ਦੇਣ ਦੀ ਮੰਗ ਕੀਤੀ ਜਾਂਦੀ ਹੈ । ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿਲਾ ਕਾਡਰ ਬਦਲੀਆਂ, ਸਟੇਟ ਕਾਰਡਰ ਬਦਲੀਆਂ ਤੋਂ ਬਾਅਦ ਜਿਹੜੇ ਸਟੇਸ਼ਨ ਖਾਲੀ ਹੋਏ ਹਨ ਉਥੋਂ ਦੂਰ ਦਰਾਡੇ ਬੈਠੇ ਅਧਿਆਪਕ ਆਪਣੀ ਬਦਲੀ ਕਰਵਾ ਕੇ ਆਪਣੇ ਘਰਾਂ ਦੇ ਨੇੜੇ ਆ ਸਕਦੇ ਹਨ।
ਉਹਨਾਂ ਕਿਹਾ ਕਿ ਜਿੰਨਾ ਅਧਿਆਪਕਾਂ ਨੂੰ ਤਰੱਕੀਆਂ ਸਮੇਂ ਦੂਰ ਦਰਾਡੇ ਸਟੇਸ਼ਨ ਅਲਾਟ ਕੀਤੇ ਗਏ ਸਨ ਉਹਨਾਂ ਨੂੰ ਵੀ ਇੱਕ ਵਾਰ ਬਦਲੀ ਦਾ ਮੌਕਾ ਦੇਣਾ ਬਣਦਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਸਬੰਧੀ 26 ਜੂਨ ਨੂੰ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਨਾਲ ਵੀ ਮੀਟਿੰਗ ਹੋ ਚੁੱਕੀ ਹੈ।
ਮਾਸਟਰ ਕਾਡਰ, ਲੈਕਚਰਾਰ ਦੀਆਂ ਤਰੱਕੀਆਂ ਸਮੇਂ ਦੂਰ ਦੁਰਾਡੇ ਸਟੇਸ਼ਨਾਂ ਤੇ ਜੁਆਇਨ ਕੀਤੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ ਦੀ ਮੰਗ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਟੇਸ਼ਨ ਨਹੀਂ ਖੋਲੇ ਗਏ ਸਨ ਜਦੋਂ ਕਿ ਬਦਲੀਆਂ ਵਿੱਚ ਹੁਣ ਸਟੇਸ਼ਨ ਵਿਖਾਏ ਗਏ ਹਨ। ਉਹਨਾਂ ਕਿਹਾ ਕਿ 6635 ਅਧਿਆਪਕਾਂ ਦਾ ਬਦਲੀਆਂ ਦੇ ਪਹਿਲੇ ਗੇੜ ਵਿੱਚ ਪਰਕਰ ਪੂਰਾ ਨਹੀਂ ਹੋਇਆ ਸੀ ਅਤੇ ਹੁਣ ਇਹ ਪਰਖ ਕਾਲ ਪੂਰਾ ਹੋ ਚੁੱਕਾ ਹੈ ।ਇਸ ਲਈ ਸਮੁੱਚੇ ਅਧਿਆਪਕਾਂ ਨੂੰ ਇੱਕ ਬਦਲੀ ਦਾ ਮੌਕਾ ਹੋਰ ਦੇਣ ਦੀ ਮੰਗ ਕੀਤੀ ਜਾਂਦੀ ਹੈ।
ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਮਿਊਚਅਲ ਬਦਲੀਆਂ ਵਿੱਚ ਸਟੇਜ ਦੀ ਸ਼ਰਤ ਖਤਮ ਕਰਕੇ ਅਧਿਆਪਕਾਂ ਦੀਆਂ ਆਪਸੀ ਬਦਲੀਆਂ ਕੀਤੀਆਂ ਜਾਣ। ਉਨਾ ਕਿਹਾ ਕਿ ਆਪਸੀ ਬਦਲੀਆਂ ਨਾਲ ਕਿਸੇ ਪ੍ਰਕਾਰ ਦਾ ਕੋਈ ਬੱਚਿਆਂ ਦਾ ਨੁਕਸਾਨ ਵੀ ਨਹੀਂ ਹੁੰਦਾ ਅਧਿਆਪਕ ਦੀ ਥਾਂ ਤੇ ਅਧਿਆਪਕ ਮਿਲ ਜਾਂਦਾ ਹੈ।

