All Latest NewsNationalNews FlashTop BreakingTOP STORIES

Breaking : UP ਰੋਡਵੇਜ਼ ਦੀ ਬੱਸ ਨਹਿਰ ‘ਚ ਡਿੱਗੀ; 27 ਲੋਕਾਂ ਦੀ ਮੌਤ!

 

Accident news:

ਯੂਪੀ ਰੋਡਵੇਜ਼ ਦੀ ਬੱਸ ਨਾਲ ਨੇਪਾਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ। ਇਹ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਸੀ, ਜੋ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਬੱਸ ‘ਚ ਕਰੀਬ 40 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 27 ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਤਨਹੁਨ ਜ਼ਿਲੇ ‘ਚ ਵਾਪਰਿਆ ਅਤੇ ਬੱਸ ਮਰਯਾਂਗਦੀ ਨਦੀ ‘ਚ ਡਿੱਗ ਗਈ। ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

 

Leave a Reply

Your email address will not be published. Required fields are marked *