ਮਾਮਾ ਨਿਕਲਿਆ ਦਰਿੰਦਾ, ਭਾਣਜੀ ਦਾ ਬਲਾਤਕਾਰ ਤੋਂ ਬਾਅਦ ਕਤਲ
ਨੈਸ਼ਨਲ ਨਿਊਜ਼, ਨਵੀਂ ਦਿੱਲੀ –
ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਇੱਕ ਭਿਆਨਕ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਕੋਲਹਾਪੁਰ ‘ਚ 10 ਸਾਲ ਦੀ ਬੱਚੀ ਦਾ ਉਸਦੇ ਮਾਮੇ ਨੇ ਕਤਲ ਕਰ ਦਿੱਤਾ। ਮਾਮੇ ਨੇ ਲੜਕੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਵੀ ਕੀਤਾ ਸੀ। ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੇ ਆਪਣੀ ਭਾਣਜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਦੱਸਿਆ ਜਾ ਰਿਹਾ ਕਿ, 2 ਦਿਨਾਂ ਤੋਂ ਲਾਪਤਾ ਲੜਕੀ ਦੀ ਲਾਸ਼ ਕੋਲਹਾਪੁਰ ਦੇ ਸ਼ੀਏ ਪਿੰਡ ਦੇ ਖੇਤਾਂ ‘ਚੋਂ ਬੀਤੀ ਰਾਤ ਮਿਲੀ ਹੈ। ਮੁਲਜ਼ਮ ਦਾ ਨਾਂ ਦਿਨੇਸ਼ ਕੁਮਾਰ ਸਾਹਾ ਹੈ, ਜੋ ਦੂਰ ਦੀ ਰਿਸ਼ਤੇਦਾਰੀ ਵਿੱਚ ਲੜਕੀ ਦਾ ਮਾਮਾ ਜਾਪਦਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਮਹਿੰਦਰ ਪੰਡਿਤ ਨੇ ਮੁਲਜ਼ਮ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਪੁਲੀਸ ਨੇ ਉਲਝਿਆ ਕੇਸ ਸੁਲਝਾ ਲਿਆ ਹੈ।