All Latest NewsGeneralNews FlashPunjab News

ਵੱਡੀ ਖ਼ਬਰ: BKU ਕ੍ਰਾਂਤੀਕਾਰੀ ਪੰਜਾਬ ਦੀ ਆਗੂ ਸੁਖਵਿੰਦਰ ਕੌਰ ਦੇ ਘਰ ‘ਤੇ NIA ਦੀ ਰੇਡ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਕਿਸਾਨ ਆਗੂ ਸੁਖਵਿੰਦਰ ਕੌਰ ਦੇ ਘਰ ਤੇ ਐਨਆਈਏ ਦੀ ਰੇਡ ਦੀ ਖ਼ਬਰ ਮਿਲੀ ਹੈ।

ਦੱਸ ਦਈਏ ਕਿ, ਸੁਖਵਿੰਦਰ ਕੌਰ ਸਾਬਕਾ ਮਾਓਵਾਦੀ ਆਗੂ ਹਰਭਿੰਦਰ ਜਲਾਲ ਜੋ ਅੱਜ ਕੱਲ ਕਿਸੇ ਬਿਮਾਰੀ ਤੋਂ ਪੀੜਤ ਚੱਲ ਰਹੇ ਹਨ, ਦੀ ਧਰਮ ਪਤਨੀ ਅਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਅਤੇ ਲੋਕ ਹੱਕਾਂ ਲਈ ਸਰਗਰਮ ਕਾਰਕੁਨ ਵਜੋਂ ਕੰਮ ਕਰ ਰਹੀ ਹੈ।

ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ, ਸੁਖਵਿੰਦਰ ਕੌਰ ਦੇ ਘਰ ਤੇ ਐਨਆਈਏ ਨੇ ਛਾਪੇਮਾਰੀ ਕਿਉਂ ਕੀਤੀ ਹੈ? ਜਾਣਕਾਰੀ ਅਨੁਸਾਰ, ਸੁਖਵਿੰਦਰ ਕੌਰ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਲੋਕ ਸੰਗਰਾਮ ਮੰਚ ਦੀ ਚੋਟੀ ਦੀ ਆਗੂ ਹੈ।

 

Leave a Reply

Your email address will not be published. Required fields are marked *