ਸਿੱਖਿਆ ਵਿਭਾਗ ਦੀ ਈ-ਪੰਜਾਬ ਸਾਈਟ ਅਪਡੇਟ ਕਰਨ ਦੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
6635,2392 ਅਧਿਆਪਕੀਆਂ ਦੀਆਂ ਬਦਲੀਆਂ ਖੁੱਲਣ ਉਪਰੰਤ ਇਹ ਸਾਈਟ ਪੂਰੀ ਰਾਤ ਤੋਂ ਕੰਮ ਨਹੀਂ ਕਰ ਰਹੀ। ਬਦਲੀ ਲਈ ਅਪਲਾਈ ਕਰ ਰਹੇ ਅਧਿਆਪਕ ਪੂਰੀ ਰਾਤ ਤੋਂ ਖੱਜਲ ਖੁਆਰ ਹੋ ਰਹੇ ਹਨ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੀ ਈ ਪੰਜਾਬ ਸਾਈਟ ਨੂੰ ਅਪਡੇਟ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਇਹ ਸਾਈਟ ਹਮੇਸ਼ਾ ਹੀ ਵੀਜੀ ਰਹਿੰਦੀ ਹੈ।
ਉਹਨਾਂ ਮੰਗ ਕੀਤੀ ਕਿ 6635 ਅਧਿਆਪਕਾਂ ਨੂੰ ਬਦਲੀ ਅਪਲਾਈ ਕਰਨ ਲਈ ਇੱਕ ਦਿਨ ਹੋਰ ਦਿੱਤਾ ਜਾਵੇ ਅਤੇ ਇਹ ਸਾਈਟ ਨੂੰ ਤੁਰੰਤ ਅਪਡੇਟ ਕੀਤਾ ਜਾਵੇ ਤਾਂ ਜੋ ਵਾਰ-ਵਾਰ ਅਧਿਆਪਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮਿਡ ਡੇ ਮੀਲ ਅਤੇ ਬੱਚਿਆਂ ਦੀ ਹਾਜ਼ਰੀ ਲਾਉਣ ਸਬੰਧੀ ਵੀ ਇਸ ਸਾਈਟ ਤੇ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਅੱਜ ਹਰੇਕ ਕੰਮ ਆਨਲਾਈਨ ਹੋ ਚੁੱਕਾ ਹੈ ਪ੍ਰੰਤੂ ਸਿੱਖਿਆ ਵਿਭਾਗ ਦੀ ਇਸ ਸਾਈਟ ਦਾ ਸਰਬਰ ਹਮੇਸ਼ਾ ਹੀ ਵਿਜੀ ਰਹਿੰਦਾ ਹੈ ਜਿਸ ਕਾਰਨ ਵਾਰ ਵਾਰ ਅਧਿਆਪਕਾਂ ਨੂੰ ਇਸ ਸਾਈਟ ਤੇ ਜਾ ਕੇ ਆਪਣਾ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਉਨਾ ਕਿਹਾ ਕਿ ਅੱਜ ਦੇ ਆਧੁਨਿਕੀਕਰਨ ਯੁੱਗ ਵਿੱਚ ਐਪ ਨੂੰ ਅਪਡੇਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਹਲੀ ਕਾਹਲੀ ਵਿੱਚ ਅਧਿਆਪਕਾਂ ਦਾ ਬਦਲੀਆਂ ਦਾ ਡਾਟਾ ਮਿਸ ਮੈਚ ਹੋਣ ਦੀ ਵੀ ਅਸਾਰ ਬਣ ਰਹੇ ਹਨ। ਉਹਨਾਂ ਮੰਗ ਕੀਤੀ ਗਈ ਡੀਡੀਓ ਪੱਧਰ ਤੇ ਜੇਕਰ ਕਿਸੇ ਅਧਿਆਪਕ ਦਾ ਡਾਟਾ ਮਿਸਮੈਚ ਹੁੰਦਾ ਹੈ ਤਾਂ ਉਸ ਨਾਲ ਤੁਰੰਤ ਫੋਨ ਤੇ ਸੰਪਰਕ ਕਰਕੇ ਉਸ ਦਾ ਡਾਟਾ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਨੂੰ ਬਦਲੀ ਦੇ ਹੱਕ ਤੋਂ ਵਾਂਝਾ ਨਾ ਰੱਖਿਆ ਜਾ ਸਕੇ।