All Latest NewsNews FlashPunjab News

ਖੇਡਾਂ ਸਾਡਾ ਤਣਾਅ ਘੱਟ ਕਰਦੀਆਂ, ਕੋਈ ਵੀ ਜਿੱਤ ਸੌਖੀ ਨਹੀਂ ਹੁੰਦੀ: MLA ਬਲਜਿੰਦਰ ਕੌਰ/ ਬਲਕਾਰ ਸਿੱਧੂ

 

ਪੰਜਾਬ ਨੈੱਟਵਰਕ, ਬਠਿੰਡਾ

68 ਵੀਆਂ ਤੀਜੇ ਗੇੜ ਦੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਦੂਜੇ ਦਿਨ ਦਾ ਉਦਘਾਟਨ ਤਾਰਾ ਕਾਨਵੇਂਟ ਸਕੂਲ ਜਗਾ ਰਾਮ ਤੀਰਥ ਵਿਖੇ ਹਲਕਾ ਵਿਧਾਇਕ ਤਲਵੰਡੀ ਸਾਬੋ ਬਲਜਿੰਦਰ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਖੇਡਾਂ ਸਾਨੂੰ ਖੁਸ਼ੀ ਦਿੰਦੀਆਂ ਹਨ ਅਤੇ ਸਾਡਾ ਤਣਾਅ ਵੀ ਘੱਟ ਕਰਦੀਆਂ ਹਨ।ਤਣਾਅ ਨੂੰ ਦੂਰ ਕਰਨ,ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ,ਆਤਮ-ਕੰਟਰੋਲ ਕਰਨ, ਭਾਈਚਾਰੇ ਸਦਭਾਵਨਾ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਕੰਮ ਕਰਦੀਆਂ ਹਨ।

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਸ਼ਾਮ ਦੇ ਸੈਸ਼ਨ ਵਿੱਚ ਸਰਕਾਰੀ ਹਾਈ ਸਕੂਲ ਸਿਧਾਣਾ ਵਿਖੇ ਹਲਕਾ ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਇਸ ਮੌਕੇ ਕਿਹਾ ਕਿ ਜ਼ਿੰਦਗੀ ਵਿੱਚ ਹਰੇਕ ਸਫਲਤਾ ਦਾ ਇਕ ਮਹੱਤਵ ਹੈ। ਹਰ ਛੋਟੀ ਜਿੱਤ ਸਾਨੂੰ ਵੱਡੀਆਂ ਜਿੱਤਾਂ ਲਈ ਪੌੜੀ ਦਾ ਕੰਮ ਦਿੰਦੀ ਹੈ। ਕੋਈ ਵੀ ਜਿੱਤ ਸੌਖੀ ਨਹੀਂ ਹੁੰਦੀ। ਗਲਤੀਆਂ ਤੋਂ ਸਿੱਖਦੇ ਹੋਏ ਆਪਣੇ ਆਪ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਰੱਸਾਕਸ਼ੀ ਅੰਡਰ 14 ਮੁੰਡੇ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ,ਅੰਡਰ 17 ਵਿੱਚ ਗੋਨਿਆਣਾ ਨੇ ਪਹਿਲਾਂ,ਮੌੜ ਮੰਡੀ ਨੇ ਦੂਜਾ, ਅੰਡਰ 19 ਵਿੱਚ ਸੰਗਤ ਮੰਡੀ ਨੇ ਪਹਿਲਾਂ ਮੰਡੀ ਫੂਲ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਲਾਅਨ ਟੈਨਿਸ ਅੰਡਰ -17 ਲੜਕੇ ਬਠਿੰਡਾ-2 ਨੇ ਪਹਿਲਾਂ, ਮੋੜ ਮੰਡੀ ਨੇ ਦੂਜਾ, ਬਠਿੰਡਾ -1 ਨੇ ਤੀਜਾ, ਲਾਅਨ ਟੈਨਿਸ ਅੰਡਰ -19 ਲੜਕੇ ਗੋਨਿਆਣਾ ਨੇ ਪਹਿਲਾਂ, ਮੌੜ ਮੰਡੀ ਦੂਜਾ, ਮੰਡੀ ਕਲਾਂ ਨੇ ਤੀਜਾ।

ਅੰਡਰ 14 ਲੜਕੇ ਬਠਿੰਡਾ-2 ਪਹਿਲਾ ਸਥਾਨ, ਗੋਨਿਆਣਾ ਮੰਡੀ ਦੂਜਾ ਸਥਾਨ,ਬਠਿੰਡਾ -1 ਤੀਜਾ ਸਥਾਨ, ਵਾਲੀਬਾਲ ਅੰਡਰ 17 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਬਠਿੰਡਾ 2 ਨੇ ਤੀਜਾ, ਅੰਡਰ 19 ਵਿੱਚ ਗੋਨਿਆਣਾ ਨੇ ਪਹਿਲਾਂ, ਭਗਤਾਂ ਨੇ ਦੂਜਾ, ਬਠਿੰਡਾ1 ਨੇ ਤੀਜਾ,ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਮੁੰਡੇ ਵਿੱਚ ਮੰਡੀ ਫੂਲ ਨੇ ਪਹਿਲਾਂ, ਭੁੱਚੋ ਮੰਡੀ ਨੇ ਦੂਜਾ,ਮੌੜ ਮੰਡੀ ਨੇ ਤੀਜਾ, ਗੱਤਕਾ ਅੰਡਰ 19 ਕੁੜੀਆਂ ਸਿੰਗਲ ਸੋਟੀ ਟੀਮ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਸਿੰਗਲ ਸੋਟੀ ਵਿਅਕਤੀਗਤ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ 1 ਨੇ ਦੂਜਾ,ਫਰੀ ਸੋਟੀ ਟੀਮ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ,ਫਰੀ ਸੋਟੀ ਵਿਅਕਤੀਗਤ ਵਿੱਚ ਮੰਡੀ ਕਲਾਂ ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ।

ਅੰਡਰ 17 ਸਿੰਗਲ ਸੋਟੀ ਟੀਮ ਵਿੱਚ ਮੰਡੀ ਫੂਲ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਫਰੀ ਸੋਟੀ ਵਿੱਚ ਭੁੱਚੋ ਮੰਡੀ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾਅੰਡਰ 14 ਸਿੰਗਲ ਸੋਟੀ ਵਿਅਕਤੀਗਤ ਵਿੱਚ ਭੁੱਚੋ ਮੰਡੀ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ, ਫਰੀ ਸੋਟੀ ਵਿਅਕਤੀਗਤ ਵਿੱਚ ਭੁੱਚੋ ਮੰਡੀ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਟੇਬਲ ਟੈਨਿਸ ਅੰਡਰ 14 ਬਠਿੰਡਾ 1 ਨੇ ਪਹਿਲਾਂ, ਮੌੜ ਮੰਡੀ ਨੇ ਦੂਜਾ, ਭੁੱਚੋ ਨੇ ਤੀਜਾ, ਅੰਡਰ 17 ਵਿੱਚ ਮੰਡੀ ਕਲਾਂ ਨੇ ਪਹਿਲਾਂ, ਬਠਿੰਡਾ 1 ਨੇ ਦੂਜਾ, ਮੌੜ ਮੰਡੀ ਨੇ ਤੀਜਾ, ਅੰਡਰ 19 ਵਿੱਚ ਬਠਿੰਡਾ 1 ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਮੌੜ ਮੰਡੀ ਨੇ ਤੀਜਾ , ਬਾਸਕਟਬਾਲ ਅੰਡਰ -17 ਲੜਕੀਆ ਵਿੱਚ ਜ਼ੋਨ ਬਠਿੰਡਾ -2 ਨੇ ਪਹਿਲਾ,ਬਠਿੰਡਾ -1 ਨੇ ਦੂਜਾ, ਮੌੜ ਮੰਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕ੍ਰਿਕਟ ਅੰਡਰ-14 ਲੜਕੇ ਸੇਮੀਫ਼ਾਈਨਲ ਮੁਕਾਬਲਿਆਂ ਦੌਰਾਨ ਪਹਿਲੇ ਸੇਮੀਫ਼ਾਈਨਲ ਵਿਚ ਬਠਿੰਡਾ -2 ਨੇ ਗੋਨਿਆਨਾ ਨੂੰ, ਦੂਜੇ ਸੇਮੀਫ਼ਾਈਨਲ ਵਿਚ ਬਠਿੰਡਾ -1 ਨੇ ਮੌੜ ਮੰਡੀ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ ਡੀ.ਐਸ .ਪੀ, ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਤਾਰਾ ਕਾਨਵੇਂਟ ਸਕੂਲ ਦੇ ਚੇਅਰਮੈਨ ਲਛਮਣ ਗਰਗ, ਪ੍ਰਿੰਸੀਪਲ ਸੁਮਨ ਬਾਲਾ,ਮੁੱਖ ਅਧਿਆਪਕ ਮਨਿੰਦਰ ਸਿੰਘ, ਦਰਸ਼ਨ ਸਿੰਘ ਸਿਧਾਨਾ,ਬੂਟਾ ਸਿੰਘ ਸਰਪੰਚ,ਪਰਸੋਤਮ ਸਿੰਘ ਬਰਾੜ, ਜਸਪ੍ਰੀਤ ਸਿੰਘ ਭੁੱਲਰ,ਸ਼ੇਰ ਬਹਾਦਰ ਧਾਲੀਵਾਲ, ਪਿੰਡ ਦੇ ਪਤਵੰਤੇ, ਖੇਡ ਕਨਵੀਨਰ,ਕੋ ਕਨਵੀਨਰ ਅਤੇ ਆਫੀਸਲ ਹਾਜ਼ਰ ਸਨ।

 

Leave a Reply

Your email address will not be published. Required fields are marked *