ਅਹਿਮ ਖ਼ਬਰ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਦਲਜੀਤ ਸਫ਼ੀਪੁਰ ਬਣੇ ਕਨਵੀਨਰ

All Latest NewsNews FlashPunjab News

 

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਸੰਗਰੂਰ ਦੀ ਜਿਲ੍ਹਾ ਕਮੇਟੀ ਦਾ ਕੀਤਾ ਗਿਆ ਪੁਨਰਗਠਨ

ਦਲਜੀਤ ਕੌਰ, ਸੰਗਰੂਰ

ਸੰਗਰੂਰ ਗਦਰ ਭਵਨ ਵਿਖੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਲਈ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਸੰਗਰੂਰ ਦੀ ਜਿਲ੍ਹਾ ਕਮੇਟੀ ਦੀ ਚੋਣ ਵਿੱਚ ਦਲਜੀਤ ਸਫ਼ੀਪੁਰ ਕਨਵੀਨਰ, ਮਨਜੀਤ ਸਿੰਘ ਤੇ ਖੁਸ਼ਦੀਪ ਲਹਿਰਾ ਕੋ-ਕਨਵੀਨਰ, ਪ੍ਰਦੀਪ ਨੀਟੂ ਵਿੱਤ ਸਕੱਤਰ, ਦੀਪ ਬਨਾਰਸੀ ਪ੍ਰੈੱਸ ਸਕੱਤਰ, ਸੁਰਜੀਤ ਸਿੰਘ, ਗੁਰਛੈਬਰ ਸਿੰਘ, ਪ੍ਰਦੀਪ ਬਾਂਸਲ, ਵੀਰਪਾਲ ਸਿੰਘ ਝਨੇੜੀ ਤੇ ਗੁਰਸੇਵਕ ਸਿੰਘ ਬੱਲਰਾਂ ਨੂੰ ਜਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।

ਇਸ ਮੌਕੇ ਕਨਵੀਨਰ ਦਲਜੀਤ ਸਫੀਪੁਰ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਅੰਦਰ ਚਾਰ ਥਾਵਾਂ ਤੇ ਮਿਤੀ 16 ਤੋਂ 21 ਸਤੰਬਰ ਤੱਕ ਵੱਡੇ ਇਕੱਠ ਕਰਕੇ ਕੈਬਨਿਟ ਮੰਤਰੀਆਂ/ ਵਿਧਾਇਕਾਂ ਨੂੰ ਜਾਰੀ ਕੀਤੇ ਜਾਣਗੇ ‘ਕਾਰਨ ਦੱਸੋ ਨੋਟਿਸ ਤੇ ਤਿੰਨ ਦਿਨਾਂ ਦਾ ਸੰਗਰੂਰ ਮੋਰਚਾ 1 ਤੋਂ 3 ਅਕਤੂਬਰ ਲਈ ਜਿਲ੍ਹਾ ਪੱਧਰੀ ਵਿਉਂਤਬੰਦੀ ਉਲੀਕੀ ਗਈl

ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਗਰੂਰ ਪੈਨਸ਼ਨ ਪ੍ਰਾਪਤੀ ਮੋਰਚੇ’ ਚ ਕੀਤਾ ਜਾਵੇਗਾ ਐੱਨਪੀਐੱਸ ਮੁਲਾਜ਼ਮਾਂ ਦਾ ਲਾਮਿਸਾਲ ਇਕੱਠ ਕੀਤਾ ਜਾਵੇਗਾ। ਇਸ ਲਈ ਜਿਲ੍ਹੇ ਦੇ ਅੰਦਰ ਸਕੂਲਾਂ ਅਤੇ ਵੱਖ ਵੱਖ ਵਿਭਾਗਾਂ ਅੰਦਰ ਜਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਵਿੰਦਰ ਸਿੰਘ ਦਿੜਬਾ, ਮਨੋਜ ਲਹਿਰਾ, ਦੀਨਾਨਾਥ, ਕਮਲਜੀਤ ਸਿੰਘ, ਵਿੱਕੀ ਬਘਰੌਲ, ਗੁਰਦੀਪ ਦਿੜਬਾ, ਅਮਨ ਵਸ਼ਿਸਟ, ਕੁਲਵੰਤ ਖਨੌਰੀ, ਸੁਖਜਿੰਦਰ ਸਿੰਘ, ਬਲਵਿੰਦਰ ਭੁੱਕਲ਼, ਤਰੁਣ ਲਹਿਰਾ, ਰਮਨ ਗੋਇਲ ਲਹਿਰਾ ਆਦਿ ਸਾਥੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *