ਕੰਪਿਊਟਰ ਅਧਿਆਪਕਾਂ ਵੱਲੋਂ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ! ਧੂਰੀ ਰੋਡ ‘ਤੇ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

All Latest NewsNews FlashPunjab News

 

ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਤੇ ਕੇਕੇਯੂ ਦੇ ਸੂਬਾ ਆਗੂ ਨਿਰਭੈ ਸਿੰਘ ਭੁੱਖ ਹੜਤਾਲ ਤੇ ਬੈਠੇ

ਲੜੀਵਾਰ ਭੁੱਖ ਹੜਤਾਲ ਅੱਜ 18ਵੇ ਦਿਨ ਵਿੱਚ ਦਾਖਲ

ਦਲਜੀਤ ਕੌਰ, ਸੰਗਰੂਰ

ਕੰਪਿਊਟਰ ਅਧਿਆਪਕਾਂ ਦਾ 1 ਸਤੰਬਰ ਤੋਂ ਸ਼ੁਰੂ ਹੋਇਆ ਸੰਗਰੂਰ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਅੱਜ 18ਵੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਅੱਜ 18 ਸਤੰਬਰ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ ਕੰਪਿਊਟਰ ਅਧਿਆਪਕਾਂ ਦੀ ਮੁੱਖ ਮੰਗ ਸਿੱਖਿਆ ਵਿਭਾਗ ਵਿੱਚ ਸਿਫਟਿੰਗ ਨੂੰ ਲੈ ਭੁੱਖ ਹੜਤਾਲ ਤੇ ਬੈਠੇ।

ਉਧਰ ਜ਼ਿਲਾ ਪੱਧਰੀ ਰੋਸ ਧਰਨਿਆਂ ਦੀ ਲੜੀ ਤਹਿਤ ਅੱਜ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਗਲਾ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਅੱਗੇ ਧਰਨੇ ਵਾਲੇ ਸਥਾਨ ਤੋਂ ਸ਼ੁਰੂ ਕਰਕੇ ਬਰਨਾਲਾ ਕੈਂਚੀਆਂ ਹੁੰਦੇ ਹੋਏ ਵਿੱਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਧੂਰੀ ਰੋਡ ਜਾਮ ਕੀਤਾ ਗਿਆ।

ਅੱਜ ਦੇ ਇਸ ਐਕਸ਼ਨ ਵਿੱਚ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ, ਸੁਖਦੇਵ ਸਿੰਘ ਉਭੇਵਾਲ, ਜਸਵੀਰ ਸਿੰਘ ਭੰਮਾ ਸੂਬਾ ਕਮੇਟੀ ਮੈਂਬਰ, ਹੰਸਾ ਸਿੰਘ ਡੇਲੂਆਣਾ, ਗੁਰਦਾਸ ਸਿੰਘ ਗੁਰਨੇ, ਦੇਵੀ ਦਿਆਲ ਜੀਟੀਯੂ, ਫ਼ਕੀਰ ਸਿੰਘ ਟਿੱਬਾ, ਕੰਪਿਊਟਰ ਅਧਿਆਪਕ ਜੱਥੇਬੰਦੀ ਵੱਲੋਂ ਨਰਿੰਦਰ ਕੁਮਾਰ ਲੁਧਿਆਣਾ, ਜਸਪ੍ਰੀਤ ਸਿੰਘ ਲੁਧਿਆਣਾ, ਨਵਜੋਤ ਸਿੰਘ ਲੁਧਿਆਣਾ, ਈਸ਼ਰ ਸਿੰਘ ਬਠਿੰਡਾ ਜ਼ਿਲ੍ਹਾ ਪ੍ਰਧਾਨ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ ਲੁਧਿਆਣਾ, ਮੰਜੂ ਰਾਣੀ, ਅੰਜੂ ਬਾਲਾ ਆਦਿ ਸ਼ਾਮਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *