ਲੁਧਿਆਣਾ: 6635 ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਬਲਾਕ-2 ਦਾ ਕੀਤਾ ਗਠਨ

All Latest NewsNews FlashPunjab News

 

ਦਿਲਪ੍ਰੀਤ ਬਾੜੇਵਾਲ ਬਣੇ ਬਲਾਕ ਲੁਧਿਆਣਾ 2 ਦੇ ਪ੍ਰਧਾਨ ਨਾਲ ਹੀ ਲਲਿਤ ਸੋਨੂੰ ਮੀਤ ਪ੍ਰਧਾਨ

ਪੰਜਾਬ ਨੈੱਟਵਰਕ, ਲੁਧਿਆਣਾ

ਅੱਜ 6635 ਅਧਿਆਪਕ ਯੂਨੀਅਨ ਲੁਧਿਆਣਾ ਵੱਲੋ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਬਲਾਕ ਲੁਧਿਆਣਾ 2 ਦਾ ਗਠਨ ਕੀਤਾ ਗਿਆ।

ਮੀਟਿੰਗ ਵਿੱਚ ਗਠਨ ਤੋਂ ਇਲਾਵਾ ਹੋਰ ਕਈ ਮੁੱਦੇ ਵਿਚਾਰੇ ਗਏ ਜਿਸ ਵਿੱਚ ਪਹਿਲ ਦੇ ਅਧਾਰ ਤੇ ਬਦਲੀਆਂ ਦਾ ਮੁੱਦਾ ,ਅਗਲੇ ਸੰਗਰਸ਼ ਲਈ ਲਾਮਬੰਦੀ ਵੀ ਕੀਤੀ ਗਈ ਅਤੇ ਪੰਜਾਬ ਪੇ ਸਕੇਲ ਲਾਗੂ ਕਰਵਾਉਣ ਸਬੰਧੀ ਅਤੇ ਹੋਰ ਕਈ ਅਧਿਆਪਕ ਮਸਲੇ ਮੌਕੇ ਉੱਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੁਧਿਆਣਾ -2 ਦੇ ਸਰਦਾਰ ਪਰਮਜੀਤ ਸਿੰਘ ਨੂੰ ਮਿਲ ਕੇ ਹੱਲ ਕਰਵਾਏ ਗਏ ।

ਮੀਟਿੰਗ ਦੌਰਾਨ ਕਈ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਉੱਪਰ ਵੀ ਚਰਚਾ ਕੀਤੀ ਗਈ। ਇਸ ਉਪਰੰਤ ਜਿਲਾ ਲੁਧਿਆਣਾ 6635 ਯੂਨੀਅਨ ਦੇ ਆਗੂ ਅਰਮਿੰਦਰ ਜੋਨੀ, ਪਰਮਿੰਦਰ ਸਿੰਘ , ਸੁਰੇਸ਼ ਅੱਕਾਂਵਾਲੀ , ਜੱਸ ਅਰੋੜਾ ਵੱਲੋਂ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਦਿਲਪ੍ਰੀਤ ਬਾੜੇਵਾਲ , ਮੀਤ ਪ੍ਰਧਾਨ ਲਲਿਤ , ਲਖਵੀਰ ਸਿੰਘ ਅਤੇ ਪਰਦੀਪ ਸਿੰਘ , ਰੋਹਿਤ ਅਯਾਲੀ , ਮੁਹੰਮਦ ਸਲੀਮ , , ਸੁਖਚੈਨ , ਜਸ਼ਨਦੀਪ ਸਿੰਘ , ਰਕਿੰਦਰ ਸਿੰਘ , ਤਰਸੇਮ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

 

Media PBN Staff

Media PBN Staff

Leave a Reply

Your email address will not be published. Required fields are marked *