ਵੱਡੀ ਖ਼ਬਰ: ਭਾਜਪਾ ਨੇ ਸਾਬਕਾ ਮੰਤਰੀ ਸਮੇਤ 8 ਲੀਡਰ ਪਾਰਟੀ ‘ਚੋਂ ਕੱਢੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਕਾਂਗਰਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬਾਗੀ ਨੇਤਾਵਾਂ ਖਿਆਫ਼ ਵੱਡੀ ਕਾਰਵਾਈ ਕੀਤੀ ਹੈ। ਹਰਿਆਣਾ ਭਾਜਪਾ ਨੇ ਸਾਬਕਾ ਮੰਤਰੀ ਸਮੇਤ 8 ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਦਰਅਸਲ, ਹਰਿਆਣਾ ਵਿੱਚ ਜਦੋਂ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਤਾਂ ਕਈ ਸੀਟਾਂ ‘ਤੇ ਟਿਕਟਾਂ ਤੋਂ ਵਾਂਝੇ ਰਹਿ ਗਏ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਪਾਰਟੀ ਉਮੀਦਵਾਰਾਂ ਲਈ ਚੁਣੌਤੀ ਬਣ ਗਿਆ।
ਸਿਖਰਲੀ ਲੀਡਰਸ਼ਿਪ ਨੇ ਉਕਤ ਬਾਗੀ ਨੇਤਾਵਾਂ ਨੂੰ ਬਹੁਤ ਸਮਝਾਇਆ, ਪਰ ਕੁਝ ਨੇਤਾ ਮੰਨ ਗਏ। ਪਰ ਅੱਠ ਆਗੂ ਅੜੇ ਰਹੇ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ।
ਇਨ੍ਹਾਂ ਆਗੂਆਂ ਵਿੱਚ ਸਾਬਕਾ ਬਿਜਲੀ ਮੰਤਰੀ ਰਣਜੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ। ਰਾਣੀ ਸੀਟ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਅਨਸਾਧ ਤੋਂ ਜਿਲਾਰਾਮ ਸ਼ਰਮਾ, ਲਾਡਵਾ ਤੋਂ ਸੰਦੀਪ ਗਰਗ, ਸਫੀਦੋਂ ਤੋਂ ਬਚਨ ਸਿੰਘ ਆਰੀਆ, ਗਨੌਰ ਤੋਂ ਦੇਵੇਂਦਰ ਕਾਦਿਆਨ ਅਤੇ ਮਹਿਮ ਤੋਂ ਰਾਧਾ ਅਹਲਾਵਤ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪਾਰਟੀ ਨੇ ਗੁਰੂਗ੍ਰਾਮ ਤੋਂ ਨਵੀਨ ਗੋਇਲ ਅਤੇ ਹਥਿਨ ਤੋਂ ਕੇਹਰ ਸਿੰਘ ਰਾਵਤ ਨੂੰ ਵੀ ਕੱਢ ਦਿੱਤਾ ਹੈ।