All Latest NewsGeneralNationalNews FlashTop BreakingTOP STORIES

Helicopter Crash : ਜਹਾਜ਼ ਕ੍ਰੈਸ਼, 3 ਲੋਕਾਂ ਦੀ ਮੌਤ

 

Helicopter Crash : ਪੁਣੇ ਦੇ ਬਾਵਧਾਨ ਬੁਦਰੂਕ ਪਿੰਡ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਬੁੱਧਵਾਰ ਸਵੇਰੇ 6.45 ਵਜੇ ਪਹਾੜੀ ਖੇਤਰ ਵਿੱਚ ਵਾਪਰਿਆ।

ਪਾਇਲਟ ਪਰਮਜੀਤ ਸਿੰਘ, ਜੀ.ਕੇ ਪਿੱਲਈ, ਅਤੇ ਇੰਜੀਨੀਅਰ ਪ੍ਰੀਤਮ ਭਾਰਦਵਾਜ ਇਸ ਹੈਲੀਕਾਪਟਰ ਵਿੱਚ ਸਵਾਰ ਸਨ। ਮੁੰਬਈ ਜਾ ਰਹੇ ਹੈਲੀਕਾਪਟਰ ਨੇ ਆਕਸਫੋਰਡ ਗੋਲਫ ਕਲੱਬ ਤੋਂ ਉਡਾਣ ਭਰੀ ਸੀ ਅਤੇ ਪੁਣੇ ਦੀ ਹੈਰੀਟੇਜ ਏਵੀਏਸ਼ਨ ਕੰਪਨੀ ਨਾਲ ਸੰਬੰਧਿਤ ਸੀ।

ਸਥਾਨਕ ਪਿੰਡ ਵਾਸੀਆਂ ਨੇ ਹਿੰਜਾਵੜੀ ਪੁਲੀਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਅਤੇ ਮੈਡੀਕਲ ਟੀਮ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ।

ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਅੱਗ ਦੀਆਂ ਭਿਆਨਕ ਲਪਟਾਂ ਦਿਖਾਈ ਦਿੱਤੀਆਂ ਹਨ। ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ, ਹਾਲਾਂਕਿ ਮੁੱਢਲੇ ਪੱਧਰ ‘ਤੇ ਹੈਲੀਕਾਪਟਰ ਦੀ ਤਕਨੀਕੀ ਖਰਾਬੀ ਨੂੰ ਸਬੱਬ ਮੰਨਿਆ ਜਾ ਰਿਹਾ ਹੈ।

 

Leave a Reply

Your email address will not be published. Required fields are marked *