Punjab News: ਸਸਪੈਂਡ BPEO ‘ਤੇ ਡੀਟੀਐਫ਼ ਨੇ ਲਾਏ ਗੰਭੀਰ ਦੋਸ਼
Punjab News: ਡੀ. ਟੀ. ਐਫ. ਦੇ ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਸਕੱਤਰ ਜਗਵੀਰਨ ਕੌਰ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆ ਮੋਗਾ ਦੇ ਇੱਕ ਬਲਾਕ ਦੇ ਮੁਅੱਤਲ ਬੀਪੀਈਓ (BPEO) ‘ਤੇ ਗੰਭੀਰ ਦੋਸ਼ ਲਾਏ ਹਨ।
ਉਨ੍ਹਾਂ ਦੋਸ਼ ਲਾਇਆ ਕਿ, ਉਕਤ ਅਫ਼ਸਰ ਨੇ ਆਡਿਟ ਦੇ ਨਾਂ ਹੇਠ ਵੱਡੀ ਰਾਸ਼ੀ ਦੀ ਉਗਰਾਹੀ ਕੀਤੀ ਸੀ। ਡੀ.ਟੀ.ਐੱਫ. ਦੇ ਆਗੂਆਂ ਦੀ ਹਾਜ਼ਰੀ ਵਿੱਚ 1,70,000 ਰੁਪੈ ਦੀ ਰਕਮ ਸਬੰਧਤ ਸਕੂਲਾਂ ਨੂੰ ਇਸ ਵਿਅਕਤੀ ਨੇ ਵਾਪਸ ਕਰਦਿਆਂ ਹੱਥ ਜੋੜ ਕੇ ਮਾਫੀ ਵੀ ਮੰਗੀ ਸੀ।
ਆਗੂਆਂ ਨੇ ਕਿਹਾ ਕਿ ਕਿਸੇ ਵੀ ਕੁਰੱਪਟ ਅਫਸਰ ਦੀ ਕਦੇ ਵੀ ਡੀ.ਟੀ.ਐੱਫ.ਹਮਾਇਤ ਨਹੀਂ ਕਰਦੀ। ਇਸ ਲਈ ਇਸ ਬੀ.ਪੀ.ਈ.ਓ .ਦੇ ਪਿਛੋਕੜ ਨੂੰ ਵੇਖਦਿਆਂ ਜਥੇਬੰਦੀ, ਇਸ ਦੇ ਕਾਰਜ ਕਾਲ ਦੌਰਾਨ ਆਈਆਂ ਗ੍ਰਾਂਟਾਂ ਦੀ ਵੀ ਪੜਤਾਲ ਕਰਕੇ ਗੈਰ ਜਿੰਮੇਵਾਰ ਬੀ.ਪੀ.ਈ .ਓ. ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ।
ਉਧਰ ਦੂਜੇ ਪਾਸੇ ਬੀਪੀਈਓ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ।

