Punjab Breaking: ਦਲ ਖ਼ਾਲਸਾ ਦਾ ਮੁਖੀ ਪੁਲਿਸ ਵੱਲੋਂ ਨਜ਼ਰਬੰਦ
ਚੰਡੀਗੜ੍ਹ
ਦਲ ਖ਼ਾਲਸਾ ਦੇ ਮੁਖੀ ਕੰਵਲਪਾਲ ਸਿੰਘ ਬਿੱਟੂ ਨੂੰ ਪੁਲਿਸ ਦੇ ਵੱਲੋਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਸੀ।
ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਦਲ ਖ਼ਾਲਸਾ ਦੇ ਮੁੱਖੀ ਕੰਵਰਪਾਲ ਸਿੰਘ ਬਿੱਟੂ ਸਮੇਤ ਜਲੰਧਰ, ਅੰਮ੍ਰਿਤਸਰ ਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਦੇ ਆਗੂ ਨਜ਼ਰਬੰਦ ਕੀਤੇ ਗਏ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਦੱਸਿਆ ਕਿ ਊਨ੍ਹਾਂ ਨਾਲ ਬੀਤੇ ਕੱਲ੍ਹ ਪੁਲਿਸ ਪ੍ਰਸਾਸ਼ਨ ਨੇ ਸੰਪਰਕ ਕੀਤਾ ਅਤੇ ਕਿਹਾ ਕਿ ਤੁਹਾਨੂੰ (ਦਲ ਖ਼ਾਲਸਾ ਨੂੰ) ਮਾਰਚ ਕਰਨ ਦੀ ਅਸੀਂ ਆਗਿਆ ਨਹੀਂ ਦੇ ਸਕੇ, ਸਾਡਾ ਪੁਲਿਸ ਪ੍ਰਸਾਸ਼ਨ ਨੂੰ ਇਹ ਜਵਾਬ ਸੀ ਕਿ ਇੱਕ ਹਫ਼ਤਾ ਹੋ ਗਿਆ ਹੈ ਅਤੇ ਅਸੀਂ ਪਹਿਲਾਂ ਹੀ ਆਪਣਾ ਪ੍ਰੋਗਰਾਮ ਐਲਾਨ ਚੁੱਕੇ ਹਾਂ, ਐਨ ਮੌਕੇ ਤੇ ਅਸੀਂ ਆਪਣਾ ਪ੍ਰੋਗਰਾਮ ਨਹੀਂ ਬਦਲ ਸਕਦੇ ਤਾਂ ਪੁਲਿਸ ਦਾ ਜਵਾਬ ਸੀ ਕਿ ਅਸੀਂ ਤੁਹਾਡਾ ਪ੍ਰੋਗਰਾਮ ਰੱਦ ਕਰਦੇ ਹਾਂ।