All Latest NewsHealthNews FlashPunjab News

ਬਿਮਾਰੀਆਂ ਤੋਂ ਬਚਣਾ ਹੈ ਤਾਂ, ਕਸਰਤ ਨੂੰ ਆਪਣੀ ਸਰੀਰਕ ਸਰਗਰਮੀ ਨੂੰ ਬਣਾਓ ਹਿੱਸਾ

 

Punjabi News- ਸੀਐਚਸੀ ਜਲਾਲਾਬਾਦ ਵਿਖੇ ਕੀਤੀ ਗਈ ਐਨਸੀਡੀ ਸਬੰਧੀ ਕੀਤੀ ਅਹਿਮ ਮੀਟਿੰਗ

Punjabi News- ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਜਲਾਲਾਬਾਦ ਵਿਖੇ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਮੀਤ ਲੂਨਾ ਦੀ ਅਗਵਾਈ ਵਿਚ ਸਿਹਤ ਵਿਭਾਗ ਵੱਲੋਂ ਐਨਸੀਡੀ ਬਿਮਾਰੀਆਂ ਦੇ ਸਬੰਧ ਵਿਚ ਇੱਕ ਅਹਿਮ ਮੀਟਿੰਗ ਕੀਤੀ ਗਈ।

ਜਿਸ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਤਿੰਨ ਤਰ੍ਹਾਂ ਦੇ ਕੈਂਸਰ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਡੀਪੀਐਮ ਰਾਜੇਸ਼ ਕੁਮਾਰ ਤੇ ਡੀਸੀਐਮ ਵਨੀਤਾ ਨੇ ਮੀਟਿੰਗ ਵਿੱਚ ਏਐਨਐਮ ਸਟਾਫ ਤੇ ਆਸ਼ਾ ਵਰਕਰਾਂ ਨੂੰ ਮਹਿਲਾਵਾਂ ਦੀ ਸਿਹਤ, ਪਰਿਵਾਰ ਨਿਯੋਜਨ ਦੀ ਜ਼ਰੂਰਤ ਅਤੇ ਸਮੇਂ-ਸਿਰ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦਿਤੀ ਗਈ।

ਉਨ੍ਹਾਂ ਬੋਲਦਿਆਂ ਕਿਹਾ ਕਿ ਕੈਂਸਰ ਦੀ ਸਕਰੀਨਿੰਗ, ਸਾਵਧਾਨੀਆਂ ਅਤੇ ਇਲਾਜ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਿਆਂ ਦਿਨਾਂ ਵਿੱਚ ਪਿੰਡ ਪੱਧਰ ਤੇ ਵੀ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੇਵਾਵਾਂ ਪਹੁੰਚ ਸਕਣ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਰੂਪ ਵਿੱਚ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਕਸਰਤ ਨੂੰ ਆਪਣੀ ਸਰੀਰਕ ਸਰਗਰਮੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਤਾਂ ਜੋ ਅਜਿਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਹਸਪਤਾਲ ਦੇ ਸਟਾਫ ਤੋਂ ਇਲਾਵਾ ਬੀਸੀਸੀ ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਿਰ ਸਨ।

 

Leave a Reply

Your email address will not be published. Required fields are marked *