ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ, ਪੜ੍ਹੋ ਵਜ੍ਹਾ
Punjab News: ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਵੇਲੇ ਹੜ੍ਹ ਆ ਚੁੱਕੇ ਹਨ ਅਤੇ ਕਈ ਇਲਾਕਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਪਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਦੇ ਆਦੇਸ਼ਾਂ ਤਹਿਤ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਡੀਸੀ ਫਿਰੋਜ਼ਪੁਰ ਦੇ ਵੱਲੋਂ ਇਸ ਬਾਰੇ ਇੱਕ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਜਿਲ੍ਹੇ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਅਧਿਕਾਰੀ ਜਾਂ ਫਿਰ ਕਰਮਚਾਰੀ ਉਨ੍ਹਾਂ ਦੀ (ਡੀਸੀ) ਪ੍ਰਵਾਨਗੀ ਤੋਂ ਬਿਨ੍ਹਾਂ ਛੁੱਟੀ ਨਹੀਂ ਕਰੇਗਾ।
ਇਸ ਦੇ ਨਾਲ ਹੀ ਨਾ ਹੀ ਸਟੇਸ਼ਨ ਛੱਡੇਗਾ ਅਤੇ ਨਾ ਹੀ ਸ਼ਨੀਵਾਰ ਜਾਂ ਫਿਰ ਐਤਵਾਰ ਗਜ਼ਟਿਡ ਛੁੱਟੀਆਂ ਦੇ ਦੌਰਾਨ ਸਟੇਸ਼ਨ ਛੱਡ ਕੇ ਜਾਵੇਗਾ।
ਇਸ ਤੋਂ ਇਲਾਵਾ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਦਫ਼ਤਰੀ ਸਮੇਂ ਦੌਰਾਨ, ਦਫ਼ਤਰੀ ਸਮੇਂ ਤੋਂ ਬਾਅਦ ਅਤੇ ਗਜ਼ਟਿਡ ਜਾਂ ਫਿਰ ਪਬਲਿਕ ਛੁੱਟੀਆਂ ਦੌਰਾਨ ਵੀ ਆਪਣਾ ਮੋਬਾਈਲ ਫੋਨ ਹਰ ਹਾਲਤ ਵਿੱਚ ਚਾਲੂ ਰੱਖਣਗੇ ਅਤੇ ਫੋਨ ਅਟੈਂਡ ਕਰਨਾ ਯਕੀਨੀ ਬਣਾਉਣਗੇ।


