Punjab Breaking: AAP ਵਿਧਾਇਕ ਦੀ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖਬਰ
Punjab News –
ਪੰਜਾਬ ਵਿੱਚ ਇੱਕ ਹੋਰ AAP ਵਿਧਾਇਕ ਦੀ ਗੱਡੀ ਨਾਲ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਇਕ ਰਣਬੀਰ ਭੁੱਲਰ ਮੀਂਹ ਕਾਰਨ ਖੇਤਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਨਿਕਲੇ ਸਨ।
ਜਦੋਂ ਉਹ ਰਸਤੇ ਵਿੱਚ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਸਾਹਮਣੇ ਇੱਕ ਬਾਈਕ ਸਵਾਰ ਆ ਗਿਆ ਅਤੇ ਇਸੇ ਦੌਰਾਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਖੇਤਾਂ ਵਿੱਚ ਜਾ ਡਿੱਗੀ।
ਮੀਡੀਆ ਰਿਪੋਰਟਾਂ ਮੁਤਾਬਕ, ਇਹ ਵੀ ਪਤਾ ਲੱਗਿਆ ਹੈ ਕਿ, ਇਹ ਵੀ ਪਤਾ ਲੱਗਾ ਹੈ ਕਿ ਮੋਟਰਸਾਈਕਲ ਤੋਂ ਡਿੱਗਣ ਕਾਰਨ, ਉਹਦੇ ਤੇ ਸਵਾਰ ਦੋ ਜਣਿਆਂ ਦੀਆਂ ਸੱਟਾਂ ਲੱਗੀਆਂ ਹਨ।
ਇੱਥੇ ਦੱਸਣਾ ਬਣਦਾ ਹੈ ਕਿ, ਕਰੀਬ ਦੋ ਹਫ਼ਤੇ ਪਹਿਲਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਨਾਲ ਵੀ ਹਾਦਸਾ ਵਾਪਰਿਆ ਸੀ। ਜਦੋਂਕਿ 3/4 ਦਿਨ ਪਹਿਲਾ ਲੁਧਿਆਣਾ ਤੋਂ MLA ਰਜਿੰਦਰਪਾਲ ਕੌਰ ਛੀਨਾ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਈ ਸੀ।

