ਮੋਟੀਵੇਸ਼ਨਲ ਸਪੀਕਰ ਮਨਦੀਪ ਟਾਂਗਰਾਂ ਤੇ ਪ੍ਰਿੰਯਕਾ ਕੰਬੋਜ ਨੇ ਸਕੂਲੀ ਬੱਚਿਆਂ ਨੂੰ ਆਪਣੇ ਹੱਕਾਂ ਲਈ ਕੀਤਾ ਜਾਗਰੂਕ
ਸਾਬਕਾ ਵਿਧਾਇਕ ਅਤੇ ਉਘੇ ਸਮਾਜਸੇਵੀ ਰਮਿੰਦਰ ਸਿੰਘ ਆਵਲਾ ਦੇ ਸਹਿਯੋਗ ਨਾਲ ਲਗਾਤਾਰ ਚੋਥੇ ਪ੍ਰੋਗਰਾਮ ‘ਚ ਬੱਚਿਆਂ ਨੂੰ ਮੋਟੀਵੇਸ਼ਨਲ ਸਪੀਕਰ ਮਨਦੀਪ ਟਾਂਗਰਾਂ ਤੇ ਪ੍ਰਿੰਯਕਾ ਕੰਬੋਜ ਨੇ ਵੱਖ ਵੱਖ ਜਾਣਕਾਰੀਆਂ ਦੇ ਕੇ ਆਪਣੇ ਹੱਕਾਂ ਲਈ ਜਾਗਰੂਕ ਕੀਤਾ
Punjab News –
ਬੱਚਿਆਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਉਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਸਹਿਯੋਗ ਅੱਜ ਲੜੀ ਮਹੀਨਾਵਾਰ ਚੌਥਾ ਪ੍ਰੋਗਰਾਮ ਬੱਚਿਆਂ ਲਈ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਮੋਟੀਵੈਸ਼ਨਲ ਸਪੀਕਰ ਮਨਦੀਪ ਕੌਰ ਟਾਂਗਰਾ ਅਤੇ ਲੀਗਲ ਟਰੇਨਰ ਪ੍ਰਿਯੰਕਾ ਕੰਬੋਜ ਨੇ ਬੱਚਿਆ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਸਵੈ ਨਿਰਭਰ ਅਤੇ ਸੁਤੰਤਰ ਬਣਨ ਲਈ ਜਾਗਰੂਕ ਕੀਤਾ।
ਇਸਦੇ ਨਾਲ ਹੀ ਮੈਡਮ ਮਨਦੀਪ ਕੌਰ ਟਾਂਗਰਾ ਨੇ ਬੱਚਿਆਂ ਨੂੰ ਉਨ੍ਹਾਂ ਦੇ ਲੀਗਲ ਅਧਿਕਾਰਾਂ ਬਾਰੇ ਜਾਣੂ ਕਰਵਾਇਆ।
ਅੱਜ ਇਹ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋ ਕੇ ਅਤੇ ਪੀ ਐਮ ਸ੍ਰੀ ਸ.ਸ.ਸ.ਸ. ਢੰਡੀ ਕਦੀਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬੱਚੀਆਂ ਦਾ ਮਾਨੋਬਲ ਉੱਚਾ ਚੁੱਕਣ ਲਈ ਇਹ ਪ੍ਰੋਗਰਾਮ ਹਰ ਮਹੀਨਾਂ ਵਾਰ ਲੜੀਵਾਰ ਕਰਵਾਇਆ ਜਾਂਦਾ ਹੈ।ਇਸ ਪ੍ਰੋਗਰਾਮ ਨੂੰ ਲੈ ਕੇ ਦੋਨਾਂ ਸਕੂਲ ਸਟਾਫ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ।
ਇਸ ਮੌਕੇ ਅਜੇ ਸਿਕਰੀ,ਅੰਮ੍ਰਿਤਪਾਲ ਸਿੰਘ ਪੀ.ਏ, ਸੰਜੀਵ ਸੇਠੀ ਅਤੇ ਸਕੂਲ ਸਟਾਫ ਪ੍ਰਿੰਸੀਪਲ ਮੈਡਮ ਅਨੀਤਾ ਰਾਣੀ ਲੁਕੇਸ਼ ਕੁਮਾਰ ਸੁਰਜੀਤ ਸਿੰਘ ਗੁਰਪ੍ਰੀਤ ਸਿੰਘ ਪਰਮਿੰਦਰ ਪਾਲ ਸਿੰਘ ਸੰਜੀਵ ਕੁਮਾਰ ਸੁਰਜੀਤ ਸਿੰਘ ਸ਼ੀਨੂ ਬਾਲਾ ਗੁਰਪ੍ਰਰੀਤ ਕੌਰ ਸ਼ਰਨਜੀਤ ਕੌਰ ਅਨੀਤਾ ਮੈਡਮ ਆਦਿ ਸਮੂਹ ਸਟਾਫ ਹਾਜ਼ਰ ਸਨ।

