US Breaking: ਅਮਰੀਕਾ ‘ਚ ਚੱਲੀਆਂ ਤਾਬੜਤੋੜ ਗੋਲੀਆਂ -ਵੇਖੋ ਵੀਡੀਓ
US Breaking: ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ।
ਨਿਊਯਾਰਕ ਪੁਲਿਸ ਵਿਭਾਗ (US) ਦੇ ਬੁਲਾਰੇ ਅਨੁਸਾਰ, ਇਹ ਘਟਨਾ ਵੈਸਟ 44ਵੀਂ ਸਟਰੀਟ ਅਤੇ ਸੈਵਨਥ ਐਵੇਨਿਊ ‘ਤੇ ਸਵੇਰੇ 1:20 ਵਜੇ ਦੇ ਕਰੀਬ ਵਾਪਰੀ।
ਇਹ ਇਲਾਕਾ ਦੁਨੀਆ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਜ਼ਖਮੀਆਂ ਵਿੱਚ ਇੱਕ 19 ਸਾਲਾ ਅਤੇ ਇੱਕ 65 ਸਾਲਾ ਵਿਅਕਤੀ ਸ਼ਾਮਲ ਹੈ, ਦੋਵਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ।
ਇੱਕ 18 ਸਾਲਾ ਔਰਤ ਦੀ ਗਰਦਨ ‘ਤੇ ਖੁਰਚਣ ਦਾ ਜ਼ਖ਼ਮ ਹੈ। ਤਿੰਨਾਂ ਨੂੰ ਬੇਲੇਵਿਊ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
🚨 BREAKING NEWS: Times Square Shooting
Three people have been shot in the heart of Times Square. Bodies are on the ground, bullet holes pierce car windows. The chaos unfolded near a major tourist area. One suspect is in custody.
For licensing email viralnewsnyc@gmail.com pic.twitter.com/gyrnLWlUvh
— Viral News NYC (@ViralNewsNYC) August 9, 2025
ਘਟਨਾ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਨਿਊਯਾਰਕ (US) ਵਿੱਚ ਮੇਅਰ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਅਪਰਾਧ, ਖਾਸ ਕਰਕੇ ਟਾਈਮਜ਼ ਸਕੁਏਅਰ ਅਤੇ ਸਬਵੇਅ ਸਟੇਸ਼ਨਾਂ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ, ਇੱਕ ਵੱਡਾ ਚੋਣ ਮੁੱਦਾ ਬਣਿਆ ਹੋਇਆ ਹੈ।
ਹਾਲਾਂਕਿ, ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ 2025 ਦੇ ਪਹਿਲੇ 7 ਮਹੀਨਿਆਂ ਵਿੱਚ ਨਿਊਯਾਰਕ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਭ ਤੋਂ ਘੱਟ ਰਹੀਆਂ ਹਨ।

