Teacher News: ਸਿੱਖਿਆ ਵਿਭਾਗ ਪੰਜਾਬ ਕੰਪਿਊਟਰ ਅਧਿਆਪਕਾਂ ਨਾਲ ਕਰ ਰਿਹੈ ਧੱਕੇਸ਼ਾਹੀ! ਟੀਚਰਾਂ ਨੇ ਖੁਦ ਕੀਤਾ ਖੁਲਾਸਾ

All Latest NewsNews FlashPunjab News

 

Teacher News: 2012 ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੀ ਕੋਈ ਨਵੀ ਭਰਤੀ ਨਹੀਂ

Teacher News: ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੀ ਮੀਟਿੰਗ ਸੀਨੀਅਰ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਸ਼੍ਰੀਮਤੀ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਸਤਿੰਦਰ ਸਿੰਘ ਨਾਲ ਹੋਈ।

ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ (Teacher) ਨੂੰ ਸਕੂਲ ਪੱਧਰ ਤੇ ਆ ਰਹੀਆਂ ਮੁਸਕਲਾਂ, ਕੰਪਿਊਟਰ ਹਾਰਡਵੇਅਰ ਦੀ ਸਮੱਸਿਆਂ ਤੋਂ ਇਲਾਵਾ ਦਫ਼ਤਰ ਵਲੋਂ ਸਕੂਲ ਪ੍ਰਬੰਧਾ ਹੇਠ ਲਗਾਈਆਂ ਜਾ ਰਹੀਆਂ ਆਰਜ਼ੀ ਅਡਜਸਟਮੈਂਟਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ- ਚਰਚਾ ਕੀਤੀ ਗਈ। ਜ਼ਿਲ੍ਹੇ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੀਆਂ ਕੁੱਲ ਸੈਕਸ਼ਨ 228 ਅਸਾਮੀਆਂ ਵਿੱਚੋਂ 78 ਅਸਾਮੀਆਂ ਖਾਲੀ ਹੋਣ ਕਾਰਨ ਆਰਜ਼ੀ ਅਡਜਸਟਮੈਂਟਾਂ ਸਬੰਧੀ ਜਥੇਬੰਦੀ ਵੱਲੋਂ ਅਸਮਰੱਥਤਾ ਦਰਸਾਈ ਗਈ।

ਉੱਥੇ ਮੀਟਿੰਗ ਦੌਰਾਨ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਕੰਪਿਊਟਰ ਅਧਿਆਪਕਾਂ ਦੀ ਨਵੀਂ ਭਰਤੀ ਦੀ ਮੰਗ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸਿੱਖਿਆ ਮੰਤਰੀ ਦੇ ਨਾਮ ਅਤੇ ਵਿਭਾਗੀ ਮੰਗਾ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਨਾਮ ਸੌਂਪਿਆ ਗਿਆ।

Teacher News: ਕੰਪਿਊਟਰ ਅਧਿਆਪਕਾਂ ਨਾਲ ਧੱਕੇਸ਼ਾਹੀ 

ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨਾਲ ਸਿੱਖਿਆ ਵਿਭਾਗ ਲਗਾਤਾਰ ਧੱਕੇਸ਼ਾਹੀ ਕਰ ਰਿਹਾ ਹੈ| ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਸਰਵਜੋਤ ਸਿੰਘ ਨੇ ਦੱਸਿਆ ਕੇ 2011 ਵਿੱਚ ਪੰਜਾਬ ਦੇ ਰਾਜਪਾਲ ਦੁਆਰਾ ਕੰਪਿਊਟਰ ਅਧਿਆਪਕਾ ਨੂੰ ਰੈਗੂਲਰ ਕੀਤਾ ਗਿਆ ਸੀ|

ਪਰ ਅੱਜ ਤਕ ਸਾਨੂੰ ਰੈਗੂਲਰ ਵਾਲੇ ਲਾਭ ਨਹੀਂ ਦਿੱਤੇ ਗਏ, ਇੱਥੋਂ ਤੱਕ ਕੇ ਪੰਜਾਬ ਦੇ ਸਾਰੇ ਸਰਕਾਰੀ ਮੁਲਾਜਮਾਂ ਨੂੰ 6 ਵਾਂ ਵਿੱਤ ਕਮਿਸ਼ਨ ਮਿਲ ਗਿਆ ਹੈ ਪਰ ਕੰਪਿਊਟਰ ਅਧਿਆਪਕਾਂ ਨੂੰ ਹਾਲੇ ਤੱਕ ਨਾ ਤੇ 6ਵੇਂ ਵਿੱਤ ਕਮਿਸ਼ਨ ਦਾ ਲਾਭ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਮੈਡੀਕਲ ਰਿਬਰਸਮੈਂਟ ਨਾਂ ਕੋਈ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ| ਇਥੋਂ ਤਕ ਕਿ ਰੈਗੂਲਰ ਕੰਪਿਊਟਰ ਅਧਿਆਪਕਾਂ ਦੀ ਅਚਨਚੇਤ ਮੌਤ ਹੋਣ ਉਪਰੰਤ ਵੀ ਕੋਈ ਲਾਭ ਨਹੀਂ ਦਿੱਤੇ ਜਾ ਰਹੇ|

Teacher News: 2012 ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੀ ਕੋਈ ਨਵੀ ਭਰਤੀ ਨਹੀਂ

ਇਸ ਤੋਂ ਇਲਾਵਾ ਸਾਲ 2012 ਤੋਂ ਬਾਅਦ ਕੰਪਿਊਟਰ ਅਧਿਆਪਕਾਂ ਦੀ ਕੋਈ ਨਵੀ ਭਰਤੀ ਨਹੀਂ ਕੀਤੀ ਗਈ, ਬਹੁਤ ਸਾਰੇ ਸਕੂਲਾ ਵਿੱਚ ਕੰਪਿਊਟਰ ਵਿਸ਼ੇ ਦੀਆਂ ਪੋਸਟਾਂ ਖਾਲੀ ਹਨ ਉਨ੍ਹਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਤੇ ਮੌਜੂਦਾ ਅਧਿਆਪਕਾਂ ਦੀਆਂ ਆਰਜ਼ੀ ਅਡਜਸਟਮੈਂਟਾਂ 2 -2 ਸਕੂਲਾ ਵਿੱਚ ਲਗਾਈਆਂ ਜਾ ਰਹੀਆਂ ਹਨ|

ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ਤੋਂ ਵੱਖ ਵੱਖ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਜਿਵੇ ਕਿ BLO ਦੀ ਡਿਊਟੀ, ਇਲੈਕਸ਼ਨ ਡਿਊਟੀਆਂ ਵਿੱਚ ਕਈ ਕਈ ਮਹੀਨੇ ਪ੍ਰਸ਼ਾਸ਼ਨਿਕ ਦਫ਼ਤਰਾਂ ਵਿੱਚ ਵੀ ਭੇਜਿਆ ਜਾਂਦਾ ਹੈ| ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਕੰਪਿਊਟਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾ ਵੱਲ ਵੀ ਧਿਆਨ ਦੇਣ|

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਵੀਇੰਦਰ ਸਿੰਘ ਗਿੱਲ,ਸਤਨਾਮ ਸਿੰਘ ਧੰਜੂ,ਸਤਨਾਮ ਸਿੰਘ ਸਰਹਾਲੀ, ਜਤਿੰਦਰ ਕੁਮਾਰ ਗੱਖੜ, ਮੁਕੇਸ਼ ਚੌਹਾਨ , ਰੋਹਿਤ ਸ਼ਰਮਾ, ਮਨੀਸ਼ ਕੁਮਾਰ, ਸੰਜੀਵ ਮਨਚੰਦਾ, ਵਿਜੇ ਕੁਮਾਰ,ਦੀਪਕ ਕੱਕੜ,ਮੁਕੇਸ਼ ਚੌਹਾਨ, ਚੇਤਨ ਕੱਕੜ,ਪ੍ਰਿਤਪਾਲ ਸਿੰਘ, ਹਰਬੰਸ ਸਰਾਰੀ, ਵੰਦਨਾ ਮੈਡਮ, ਕਮਲਾ ਮੈਡਮ, ਰਿੰਪੀ ਮੈਡਮ, ਕਿਰਨ ਮੈਡਮ ,ਰਜਨੀ ਮੈਡਮ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਏ।

 

Media PBN Staff

Media PBN Staff

Leave a Reply

Your email address will not be published. Required fields are marked *