ਸਕੂਲ ਦੇ 100ਵੇਂ ਸਾਲ ਨੂੰ ਸਮਰਪਿਤ ਅਕਸ਼ ਮੈਗਜੀਨ ਦਾ ਪੋਸਟਰ ਕੀਤਾ ਰੀਲੀਜ, ਸੇਵਾ ਮੁਕਤੀ ਸਮਾਰੋਹ ਯਾਦਗਾਰ ਹੋ ਨਿਬੜਿਆ
ਪੰਜਾਬ ਨੈੱਟਵਰਕ, ਫਿਰੋਜ਼ਪੁਰ’-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋ-ਐਡ ਫਿਰੋਜ਼ਪੁਰ ਦੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀਆਂ ਸ਼ਾਨਦਾਰ ਸਿੱਖਿਆ ਵਿਭਾਗ ਨੂੰ 28 ਸਾਲਾ ਦੇ ਵਿਚੋ 18 ਸਾਲ ਇਸ ਸੰਸਥਾ ਵਿਖੇ ਸੇਵਾਵਾ ਦੇਣ ਤੇ ਸ੍ਰੀ ਨਵੇਦਯਮ ਸਵੀਟਸ ਅਤੇ ਬੇਕਜ ਫਿਰੋਜ਼ਪੁਰ ਕੈਂਟ ਵਿਖੇ ਸਕੂਲ ਦੇ ਸਟਾਫ ਵੱਲ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੇ ਪ੍ਰਬੰਧਕ ਨੀਤਿਮਾ ਸ਼ਰਮਾ ਸੋਨੀਆ ਅਤੇ ਮਿਲੀ ਸੋਈ ਨੇ ਦੱਸਿਆ ਕਿ ਇਸ ਸਮਾਗਮ ਨੂੰ ਚਾਰ ਚੰਦ ਲਗਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ)ਫਾਜਿਲਕਾ, ਸ. ਬ੍ਰਿਜ ਮੋਹਨ ਸਿੰਘ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਹੁਣ ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ ਵਿਸ਼ੇਸ਼ ਤੋਰ ਤੇ ਪਹੁੰਚੇ।
ਸਮਾਰੋਹ ਦਾ ਮੰਚ ਸੰਚਾਲਨ ਸ੍ਰੀਮਤੀ ਰਾਜਿੰਦਰ ਕੌਰ ਲੈਕਚਰਾਰ ਕੈਮਿਸਟਰੀ ਵੱਲੋ ਕੀਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਸਟੇਟ ਅਤੇ ਰਾਧਾ ਕ੍ਰਿਸ਼ਨਨ ਐਵਾਰਡੀ ਜਗਦੀਪ ਪਾਲ ਸਿੰਘ ਨੂੰ ਜੀ ਆਇਆ ਕਹਿ ਕੇ ਕੀਤਾ ਉਸ ਉਪਰੰਤ ਸ੍ਰੀਮਤੀ ਹਰਲੀਨ ਕੌਰ ਲੈਕ ਬਾਇਓ ਅਤੇ ਨੀਤਿਮਾ ਸ਼ਰਮਾ ਲੈਕ, ਅੰਗ੍ਰੇਜੀ ਨੇ ਦੱਸਿਆ ਕਿ ਅੱਜ ਦਾ ਸੇਵਾ ਮੁਕਤੀ ਸਮਾਰੋਹ ਦੇ ਮੁੱਖ ਮਹਿਮਾਨ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਹੀ ਐਨ.ਸੀ.ਸੀ ਦੇ ਕੈਡਿਟ, ਸਕਾਉਟ ਅਤੇ ਗਾਈਡ ਚ ਸਕਾਉਟ ਗਾਈਡ ਅਤੇ ਐਨ.ਐਸ.ਐਸ ਦੇ ਚੰਗੇ ਵਾਲੰਟੀਅਰ ਸੀ।
ਇਹ ਸਭ ਇਹਨ੍ਹਾਂ ਦੇ ਸਰਟੀਫਿਕੇਟ ਅਤੇ ਕੰਮਾ ਤੋਂ ਭਲੀ ਭਾਂਤ ਪਤਾ ਲਗਦਾ ਹੈ। ਇਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਫਿਰੋਜ਼ਪੁਰ ਵਿਖੇ ਵੀ ਸੇਵਾਵਾ ਦਿੰਦੇ ਹੋਏ ਸਰਬ ਸਿੱਖਿਆ ਅਭਿਆਨ ਨੂੰ ਜ਼ਿਲੇ ਵਿੱਚ ਸੁਚਾਰੂ ਰੂਪ ਨਾਲ ਚਲਾਉਣ ਲਈ ਬਤੋਰ ਕੋਆਰਡੀਨੇਟਰ ਦਾ ਮਾਣ ਹਾਸਿਲ ਹੈ। ਸਕੂਲ ਵਿੱਚ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਸਕਾਉਟ ਅਤੇ ਗਾਈਡ ਦੇ ਸਕਾਉਟ ਮਾਸਟਰ ਚੋਣਾ ਵਿੱਚ ਸਟੇਟ/ ਜ਼ਿਲ੍ਹੇ ਦੇ ਰਿਸੋਰਸ ਪਰਸਨ, ਕੈਰੀਅਰ ਗਾਈਡੈਂਸ, ਲੀਗਲ ਲਿਟਰੇਸੀ ਕੱਲਬ, ਕਾਮਰਸ ਕੱਲਬ, ਈਕੋ ਕਲੱਬ ਦੇ ਨਾਲ-ਨਾਲ ਸਕੂਲ ਗਤੀਵਿਧੀਆਂ ਦੇ ਇੰਚਾਰਜ ਵੀ ਸਨ, ਪੜ੍ਹਾਈ ਦੇ ਪੱਖੋ ਨਤੀਜੇ ਵੀ 100 ਪ੍ਰਤੀਸ਼ਤ ਰਹੇ, ਜਿਸ ਕਾਰਣ ਰਾਜ ਪੁਰਸਕਾਰ ਫਿਰ ਨੈਨੋ ਸਾਇੰਸ ਅਤੇ ਤਕਨਾਲੋਜੀ ਸੰਸਥਾ ਚੰਡੀਗੜ੍ਹ ਵੱਲੋ ਰਾਧਾ ਕਿਸ਼ਨਨ ਐਵਾਰਡ ਦਿੱਤਾ।
ਇਹ ਇੱਕ ਸਾਲਾ ਵਾਧੇ ਉਪਰੰਤ ਸੇਵਾ ਮੁਕਤ ਹੋ ਰਹੇ ਹਨ ਇਹ ਆਪਣੇ ਕੰਮ ਦੇ ਅਸੂਲਾ ਦੇ ਪੱਕੇ ਸਨ ਇਸ ਉਪਰੰਤ ਸ. ਬ੍ਰਿਜ ਮੋਹਨ ਸਿੰਘ ਅਤੇ ਸ. ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਇਹ ਕੰਮ ਨੂੰ ਸਮਰਪਿਤ ਸਨ, ਇਕ ਚੰਗੇ ਦੋਸਤ, ਮਿਲਨਸਾਰ, ਦੁੱਖ ਅਤੇ ਸੁੱਖ ਦੇ ਸਾਥੀ ਹਨ, ਜੋ ਸਰਕਾਰੀ ਹੁਕਮਾਂ ਨੂੰ ਆਪਣੇ ਆਪ ਤੇ ਲਾਗੂ ਕਰਦੇ ਦੂਸਰੀਆਂ ਨੂੰ ਉਸ ਅਨੁਸਾਰ ਕੰਮ ਕਰਨ ਨੂੰ ਪਹਿਲ ਦੇਣ ਸਕੂਲ ਨੂੰ ਹਰ ਪੱਖੋ ਮੁਹਰੀ ਰਹਿਣ ਸਟਾਫ ਦੇ ਨਾਲ ਮਿਲ ਕੇ ਯੋਜਨਾ ਬੰਧ ਤਰੀਕੇ ਨਾਲ ਕੰਮ ਨੂੰ ਪੂਰਾ ਕਰਨ ਦੀ ਸਮੱਰਥਾ ਰੱਖਦੇ ਸਨ, ਇਸ ਦਾ ਕਾਰਣ ਹੈ ਕਿ ਇਹ ਸਕੂਲ ਨਾਮਵਾਰ ਸਕੂਲਾ ਵਿੱਚ ਸ਼ਾਮਿਲ ਹੋ ਚੁੱਕਾ ਹੈ। ਸਕੂਲ ਦੀ ਦਿੱਖ ਬਦਲੀ ਹੈ ਉਥੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਸ੍ਰੀਮਤੀ ਅਨੰਦਿਤਾ ਅੰਗਰੇਜੀ ਮਿਸਟ੍ਰੈਸ ਵੱਲੋ ਇਹਨ੍ਹਾਂ ਦੇ ਕੰਮਾ ਨੰ, ਕੰਮ ਕਰਨ ਦੇ ਢੰਗ ਨੂੰ ਬਹੁਤ ਖੂਬਸੂਰਤ ਅੰਨਦਾਜ ਨਾਲ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਪੇਸ਼ ਕੀਤਾ ਜੋ ਇਹਨਾਂ ਦੇ ਕੰਮ ਨੂੰ ਦਰਸਾਉਂਦਾ ਸੀ। ਸ੍ਰੀ ਰਾਜੀਵ ਹਾਂਡਾ ਹਿੰਦੀ ਮਾਸਟਰ ਨੇ ਕਿਹਾ ਆਓ ਰੱਲ ਕੇ ਸਕੂਲ ਦੇ 100 ਵੇ ਸਾਲ ਵਿੱਚ ਵਿਦਿਆਰਥੀਆਂ ਦੀ ਰੁਚੀ ਨੂੰ ਲਿਖਣ ਦੀ ਕਲਾਂ ਰਾਹੀਂ ਵਿਦਿਆਰਥੀਆਂ ਵਿੱਚ ਪ੍ਰਗਟ ਕਰਨ ਦੇ ਉਦੇਸ਼ ਲਈ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਕੂਲ ਦਾ ਮੈਗਜੀਨ ਅਕਸ਼ ਦਾ ਪੋਸਟਰ ਰੀਲੀਜ ਕੀਤਾ ਜੋ ਕਿ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦਾ ਇੱਕ ਸੁਪਨਾ ਸੀ ਕਿ ਸਕੂਲ ਦਾ 100 ਵਾ ਸਾਲ ਧੂਮ ਧਾਮ ਨਾਲ ਮਨਾਇਆ ਜਾਵੇ।
ਜਿਸ ਵਿੱਚ ਵਿਦਿਆਰਥੀਆਂ ਦੀ ਉਨਤੀ ਲਈ ਹਵਨ ਯਗ ਅਤੇ ਸੁਖਮਨੀ ਸਾਇਬ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਜਗਦੀਪ ਪਾਲ ਨੇ ਦੱਸਿਆ ਕਿ ਮੈ ਜੋ ਕੰਮ ਕੀਤੇ ਉਹ ਵਿਭਾਗੀ ਆਦੇਸ਼ਾ ਅਨੁਸਾਰ ਕੀਤੇ ਜਿਸ ਉਦੇਸ਼ ਲਈ ਉਹਨਾਂ ਨੂੰ ਇਸ ਸੰਸਥਾ ਦੀ ਜਿਮੇਵਾਰੀ ਸੋਂਪੀ ਗਈ. ਇਸ ਜ਼ਿਮੇਵਾਰੀ ਨੂੰ ਨਿਭਾਉਂਦੇ ਹੋਏ ਜ਼ਿੰਦਗੀ ਵਿੱਚ ਕਈ ਉਤਾਰ ਪ੍ਰੜਾਅ ਵੀ ਆਏ ਪਰ ਉਹ ਮੈ ਸੱਚ ਤੇ ਚੱਲਦਾ ਹੋਇਆ ਸਟਾਫ ਦੇ ਸਹਿਯੋਗ ਨਾਲ ਪੜਾ ਦਰ ਪੜਾ ਅੱਗੇ ਵੱਧਦਾ ਰਿਹਾ ਹਾਂ, ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ, ਮੈ ਤਾਂ ਦਿਸ਼ਾ ਦਿੰਦਾ ਸੀ ਦਸਾ ਸਕੂਲ ਦਾ ਸਟਾਫ ਬਦਲਦਾ ਹੈ, ਇਸ ਮੋਕੇ ਸਮੂਹ ਸਟਾਫ ਮੈਂਬਰਜ ਹਾਜ਼ਿਰ ਸੀ।