ਪੰਜਾਬ ਸਰਕਾਰ ਵੱਲੋਂ ਅਣ-ਸਿੱਖਿਅਤ ਕਾਮਿਆਂ ਦੀ ਤਨਖ਼ਾਹ ਫਿਕਸ, ਪੜ੍ਹੋ ਪੂਰੀ ਖ਼ਬਰ
ਘੱਟੋ ਘੱਟ ਉਜਰਤਾਂ ਦੀਆਂ ਦਰਾਂ: ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ
ਅਰਧ-ਸਿੱਖਿਅਤ ਕਰਮੀਆਂ ਲਈ 11679 ਰੁਪਏ ਮਹੀਨਾ ਨਿਰਧਾਰਿਤ ਸਿੱਖਿਅਤ ਕਾਮਿਆਂ ਲਈ 12576 ਰੁਪਏ ਮਾਸਿਕ ਨਿਰਧਾਰਿਤ
ਉੱਚ-ਸਿੱਖਿਅਤ ਕਾਮਿਆਂ ਲਈ 13608 ਰੁਪਏ ਮਹੀਨਾ ਨਿਰਧਾਰਿਤ
ਪੰਜਾਬ ਨੈੱਟਵਰਕ, ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਕਿਰਤ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: ਸ ਟ/10607, ਮਿਤੀ 18 ਜੁਲਾਈ 2024 ਰਾਹੀਂ ਚਾਲੂ ਮਾਲੀ ਸਾਲ (01.03.2024 ਤੋਂ) ਦੌਰਾਨ ਘੱਟੋ-ਘੱਟ ਉਜਰਤਾਂ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਅਣ-ਸਿੱਖਿਅਤ ਕਾਮਿਆਂ, ਜਿਨ੍ਹਾਂ ਕਰਮਚਾਰੀਆਂ ਨੂੰ ਕੋਈ ਕੰਮ ਦੀ ਜਾਣਕਾਰੀ ਨਾ ਹੋਵੇ ਜਿਵੇਂ ਕਿ ਗੇਟ ਕੀਪਰ, ਪੀਅਨ, ਚੋਕੀਦਾਰ, ਸਵੀਪਰ ਬਿਨਾਂ ਮਸੀਨ, ਰਿਕਸਾ ਪੂਲਰ,ਪੋਸਟਰ ਪਾਸਟਰ, ਬੋਰਡ ਬੁਆਏ , ਗਾਡਨੀਅਰ ,ਰੇਹੜੀਵਾਲਾ, ਲੇਬਰਰ, ਦਸਵੀ ਫੇਲ ਪੀਅਨ, ਹੈਲਪਰ, ਵਾਟਰਮੈਨ, ਆਇਲ ਮੈਨ, ਬੇਲਦਾਰ, ਮਿਸਾਲਚੀ, ਨੀਡਰ ਗਾਈਡ, ਪੈਂਟਰੀ ਮੈਨ, ਹਾਕਰ,ਲੈਬ ਬੁਆਏ,ਮਜਦੂਰ, ਲੋਡਰ, ਅਨ-ਲੋਡਰ, ਵਾਰਡ ਬੁਆਏ, ਅਪਰੇਸ਼ਨ ਥੀਏਟਰ ਹੈਲਪਰ, ਲੇਡੀ ਵਾਰਡ ਅਟੈਂਡੈਂਟ, ਲੋਂਡਰੀਮੈਨ ਲਈ ਪ੍ਰਤੀ ਮਹੀਨਾ 10899.82 ਰੁਪਏ, ਪ੍ਰਤੀ ਦਿਨ 419.22 ਰੁਪਏ ਅਤੇ ਪ੍ਰਤੀ ਘੰਟਾ 52.40 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਇਸੇ ਤਰ੍ਹਾਂ ਅਰਧ-ਸਿੱਖਿਅਤ ਕਾਮੇ, ਜਿਹੜੇ ਆਪਣੇ ਕੰਮ ਦੀ ਥੋੜੀ ਬਹੁਤੀ ਜਾਣਕਾਰੀ ਰੱਖਦੇ ਹੋਣ, ਕਿਸੇ ਸਿੱਖਿਅਤ ਕਾਮੇ ਅਧੀਨ ਕੰਮ ਕਰਦਾ ਹੋਵੇ ਜਾਂ ਉਸ ਕੋਲ ਡਿਪਲੋਮਾ ਹੋਲਡਰ, ਆਈ.ਟੀ.ਆਈ ਦਾ ਸਰਟੀਫਿਕੇਟ ਹੋਵੇ ਜਾਂ 10 ਸਾਲ ਦੇ ਕੰਮ ਦਾ ਤਜਰਬਾ ਹੋਵੇ ਜਿਵੇਂ ਕਿ ਕੈਟਾਗਿਰੀ ਸਵੀਪਰ ਇਲੈਕਟਰੀਕਲ ਮਸ਼ੀਨ ,ਵੈਕੂਅਮ ਕਲੀਨਰ ਆਦਿ ਦਾ ਦੋ ਸਾਲ ਦਾ ਤਜਰਬਾ ਹੋਵੇ। ਕਿਨਾਰੀ ਵਾਲਾ, ਸਹਾਇਕ ਮਸ਼ੀਨ ਮੈਨ, ਸਹਾਇਕ ਮਿਸਤਰੀ, ਸਹਾਇਕ ਇਲੈਕਟ੍ਰੀਸ਼ਨ, ਸਹਾਇਕ ਵੈਲਡਰ, ਜੂਨੀਅਰ ਅਪਰੇਟਰ, ਸਹਾਇਕ ਮੋਲਡਰ, ਬੁਆਏਲਰ ਅਟੈਂਡੈਂਟ, ਸਹਾਇਕ ਬੇਅਰ, ਸਹਾਇਕ ਹਲਵਾਈ, ਬੁੱਕ ਬਾਂਇਡਰ, ਬੁੱਕ ਸਟੀਚਰ, ਬਰੱਸ਼ਰ, ਵਾਸ਼ਰ, ਸਹਾਇਕ ਵਾਈਰਮੈਨ, ਸ਼ਾਵਰ, ਬੂਫਰ, ਸਹਾਇਕ ਮਿਕਸਰਮੈਨ ,ਵੀਵਰ, ਸਹਾਇਕ ਅਚਾਰ ਮੁਰੱਬਾ ਮੇਕਰ, ਈ.ਸੀ.ਜੀ/ਈ.ਈ.ਜੀ/ਐਕਸ-ਰੇ ਸਹਾਇਕ ਆਦਿ ਲਈ ਪ੍ਰਤੀ ਮਹੀਨਾ 11679.82 ਰੁਪਏ, ਪ੍ਰਤੀ ਦਿਨ 449.22 ਰੁਪਏ, ਪ੍ਰਤੀ ਘੰਟਾ 56.15 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਸਿੱਖਿਅਤ ਕਰਮੀ ਜਿਨ੍ਹਾਂ ਨੂੰ ਆਪਣੇ ਕੰਮ ਦੀ ਪੂਰੀ ਜਾਣਕਾਰੀ ਹੋਵੇ, ਇਸ ਤੋਂ ਇਲਾਵਾ ਕਿਸੇ ਤਕਨੀਕੀ ਅਦਾਰੇ ਤੋਂ ਟਰੇਨਿੰਗ ਲਈ ਹੋਵੇ ਜਾਂ ਪੋਲਟੈਕਨੀਕਲ ਕਾਲਜ ਤੋਂ 3 ਸਾਲ ਦਾ ਡਿਪਲੋਮਾ ਕੀਤਾ ਹੋਵੇ ਜਿਵੇਂ ਕਿ ਕੈਟਾਗਿਰੀ ਸਕਿਉਰਟੀ ਗਾਰਡ(ਉਹ ਵਿਅਕਤੀ ਜਿਨ੍ਹਾਂ ਨੇ ਪੰਜਾਬ ਪ੍ਰਾਈਵੇਟ ਸੁਰੱਖਿਆ ਏਜੰਸੀਆਂ (ਰੈਗੂਲੇਸ਼ਨ) ਰੂਲ 2007 ਦੇ ਨਿਯਮ 5(1) ਅਧੀਨ ਸਿਖਲਾਈ ਪ੍ਰਾਪਤ ਕੀਤੀ ਹੈ), ਸੀਵਰਮੈਨ, ਕਿਮਸਰ, ਡੇਫਾਡਾਰ, ਹੈੱਡ ਮਾਲੀ, ਹੈਡ ਸਰਵੇ ਖਲਾਸੀ, ਤਾਰ ਸਪਰੇਅਰ, ਬਜਰੀ ਸਪਰੈਡਰ, ਬੁਆਇਲਰ ਮੈਨ, ਹੈਮਰ ਮੈਨ, ਜੰਪਰਮੈਨ, ਹੈਵੀ ਡਰਾਈਵਰ, ਥੈਚਰ, ਬੋਟਮੈਨ, ਗਲਾਸਬਲੋਵਰ, ਗਰੈਡਿੰਗਮੈਨ, ਮੈਸਨ, ਇਲੈਕਟਰੋਪਲੇਟਰ, ਇਲੈਕਟਰੀਸ਼ਨ, ਪੰਪ ਅਟੈਂਡੈਂਟ, ਵੈਲਡਰ, ਵਾਈਰਮੈਨ, ਟਰਨਰ, ਗਰੈਜੁਏਸ਼ਨ ਮੈਨ, ਕੈਂਡੀ ਪਲਾਟ ਅਪਰੇਟਰ, ਰੈਫਰੀਜਰੇਟਰ ਮਸ਼ੀਨ, ਮੋਲਡਰ, ਮਸ਼ੀਨ ਮੈਨ, ਇੰਜੀਨੀਅਰ (ਡਿਪਲੋਮਾ ਹੋਲਡਰ), ਚੀਫ ਕੈਮਿਸਟ, ਰੀਗਰ, ਸਪੀਨਿੰਗ ਮਾਸਟਰ, ਬਲੈਕ ਸਕਿਮ, ਕਾਰਪੇਂਟਰ,ਕੈਮਰਾ ਮੈਨ, ਡਾਈ ਮੇਕਰ, ਵੀਡਿਓ ਫਿਲਮ ਮੇਕਰ, ਫੋਟੋ ਗ੍ਰਾਫਰ, ਆਗਜ਼ੀਲੀਅਰੀ ਨਰਸ-ਕਮ-ਮਿਡ ਵਾਈਫ, (ਏ.ਐਨ.ਐਮ) ਸਹਾਇਕ ਡਿਸਪੈਂਸਰ, ਜੂਨੀਅਰ ਰੇਡਿਓ ਗ੍ਰਾਫਰ, ਫਲੋਰ ਵਾਸ਼ਰ, ਵਾਈਟ ਵਾਸ਼ਰ, ਪੇਂਟਰ, ਪੁਲਿਸਮੈਨ, ਵਫਿੰਗਮੈਨ, ਕਟਰ,ਟੇਲਰ,ਅਰਿਸਟ, ਲੈਥੇਮੈਨ, ਡਿਜਾਇਨ ਕਟਰ, ਕਲਰਕ, ਟਾਈਮ ਕੀਪਰ, ਸੇਲਜ਼ਮੈਨ, ਆਫਿਸ ਸਹਾਇਕ, ਸਟੋਰ ਕੀਪਰ, ਅਕਾਉਟੈਂਟ, ਸਟੈਨੋਟਾਈਪਿਸਟ, ਡਾਟਾ ਐਂਟਰੀ ਅਪਰੇਟਰ, ਕੰਪਿਊਟਰ ਅਪਰੇਟਰ ਆਦਿ ਲਈ ਪ੍ਰਤੀ ਮਹੀਨਾ 12576.82 ਰੁਪਏ, ਪ੍ਰਤੀ ਦਿਨ 483.72 ਰੁਪਏ, ਪ੍ਰਤੀ ਘੰਟਾ 60.46 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਉੱਚ ਸਿੱਖਿਅਤ ਕਰਮੀ, ਜਿਹੜੇ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਜਾਣੂ ਹੋਣ, ਉਨ੍ਹਾਂ ਕੋਲ ਟੈਕਨੀਕਲ ਜਾਂ ਪ੍ਰੋਫੈਸ਼ਨਲ ਟ੍ਰੇਨਿੰਗ ਹੋਵੇ ਜਾਂ ਕਿਸੇ ਸਰਕਾਰੀ/ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਜਾਂ ਪ੍ਰੋਫੈਸ਼ਨਲ ਗਰੈਜੂਏਟ ਹੋਵੇ, ਪੂਰੀ ਜਿੰਮੇਵਾਰੀ ਨਾਲ ਫੈਸਲਾ ਲੈ ਸਕੇ ਜਿਵੇਂ ਕਿ ਸਕਿਉਰਟੀ ਸੁਪਰਵਾਈਜਰ,(ਜਿਸਨੇ 6.8.2009 ਦੇ ਆਪਣੇ ਪੱਤਰ ਰਾਹੀਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੁਆਰਾ ਪ੍ਰਵਾਨਿਤ ਸਿਲੇਬਸ ਅਨੁਸਾਰ ਸਿਖਲਾਈ ਪ੍ਰਾਪਤ ਕੀਤੀ ਹੈ), ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਜਾਂ ਸਟੈਨੋਗ੍ਰਾਫੀ ਵਿੱਚ ਡਿਪਲੋਮਾ/ਸਰਟੀਫਿਕੇਟ ਕੋਰਸ ਜਾਂ ਸੁਪਰਵਾਈਜ਼ਰੀ ਸਟਾਫ ਵਾਲਾ ਅੰਡਰ ਗ੍ਰੈਜੂਏਟ ਜਾਂ ਸੁਪਰਵਾਈਜ਼ਰੀ ਸਟਾਫ ਜਿਸਨੇ ਸੁਤੰਤਰ ਫੈਸਲਾ ਲੈਣਾ ਹੈ), ਗਰੈਜੁਏਟ ਕਲਰਕ, ਸਵੀਪਿੰਗ ਮਸ਼ੀਨ ਅਪਰੇਟਰ ਜਾਂ ਸੀਵਰਮੈਨ 2 ਸਾਲ ਦਾ ਤਜਰਬਾ, ਹੈਵੀ ਵਹੀਕਲ ਡਰਾਈਵਰ ਟਰੱਕ, ਟੈਂਪੋ ਟਰੈਕਟਰ, ਬੱਸ, ਬਲਡੋਜਰ ਕਰੇਨ ਅਪਰੇਟਰ, ਰੋਡ ਰੋਲਰ ਅਤੇ ਹਾਰਵੈਸਟਰ ਕੰਬਾਈਨ ਅਪਰੇਟਰ,ਲੋਕੋ ਸੰਦ ਅਪਰੇਟਰ, ਡੋਜਰ ਅਪਰੇਟਰ, ਜੇ.ਸੀ.ਬੀ ਅਪਰੇਟਰ, ਰੇਡਿਓ ਗ੍ਰਾਫਰ,ਸਹਾਇਕ ਓਪਥੈਲਮਿਕ ਟੈਕਨੀਕਲ, ਆਡਿੳਲੋਜੀ ਟੈਕਨੀਕਲ, ਐਕਸ-ਰੇ, ਈ.ਸੀ.ਜੀ/ਈ.ਈ.ਜੀ, ਫਰਮਾਸਿਸਟ, ਲੇਡੀ ਹੈਲਥ ਵਿਜਟਰ, ਨਰਸਿੰਗ ਸੁਪਰਡੈਂਟ, ਸਟਾਫ ਨਰਸ, ਮੈਡੀਕਲ ਸੋਸ਼ਲ ਵਰਕਰ, ਡਿਪਟੀ ਚੀਫ ਫਰਮਾਸਿਸਟ, ਹਾਊਸ ਸਰਜਨ, ਰੇਡਿਓਲੋਜੀ ਸੁਪਰਡੈਂਟ, ਬਰਿਕਲੇਅਰ, ਸਟੋਨ ਕੀਸਟਲਰ, ਵਾਟਰ ਪੰਪ ਡਰਾਈਵਰ, ਡੀਜਲ, ਇਲੈਕਟਰੀਕ ਕਿਮਸਰ ਡਰਾਈਵਰ, ਪਲੰਬਰ, ਵੈਲ ਸਿੰਕਰ, ਪਲਾਸਟਰ ਆਦਿ ਲਈ ਪ੍ਰਤੀ ਮਹੀਨਾ 13608.82 ਰੁਪਏ, ਪ੍ਰਤੀ ਦਿਨ 523.41 ਰੁਪਏ, ਪ੍ਰਤੀ ਘੰਟਾ 65.42 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਦਫ਼ਤਰੀ ਸਟਾਫ਼ ਕੈਟਾਗਿਰੀ ਏ, ਬੀ, ਸੀ ਅਤੇ ਡੀ ਲਈ ਵੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ। ਕੈਟਾਗਿਰੀ ਏ ਜਿਸ ਵਿੱਚ ਪੋਸਟ ਗ੍ਰੈਜੂਏਸ਼ਨ ਡਿਗਰੀ/ਐਮਬੀਏ/ਮਾਰਕੀਟਿੰਗ/ਵਿੱਤ/ਮਨੁੱਖੀ ਸੰਸਾਧਨ ਵਿਕਾਸ ਅਤੇ ਜਾਂ ਕੰਪਨੀ ਸਕੱਤਰ ਦੇ ਬਰਾਬਰ ਜਾਂ ਕੋਈ ਪੇਸ਼ੇਵਰ ਡਿਗਰੀ ਵਾਲਾ ਵਿਅਕਤੀ ਲਈ ਪ੍ਰਤੀ ਮਹੀਨਾ 16069.82 ਰੁਪਏ, ਪ੍ਰਤੀ ਦਿਨ 618.07 ਰੁਪਏ, ਪ੍ਰਤੀ ਘੰਟਾ 77.25 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ। ਕੈਟਾਗਿਰੀ ਬੀ ਜਿਸ ਵਿੱਚ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਸਮੇਤ ਸਟੈਨੋਗ੍ਰਾਫੀ ਵਿੱਚ ਡਿਪਲੋਮਾ/ਸਰਟੀਫਿਕੇਟ ਕੋਰਸ ਜਾਂ ਕੰਪਿਊਟਰ ਐਪਲੀਕੇਸ਼ਨ ਅਕਾਉਂਟੈਂਸੀ ਵਿੱਚ ਡਿਪਲੋਮਾ ਜਾਂ ਸੁਪਰਵਾਈਜ਼ਰੀ ਸਟਾਫ ਜਿਸ ਨੇ ਸੁਤੰਤਰ ਫੈਸਲਾ ਲੈਣਾ ਹੁੰਦਾ ਹੈ ਲਈ ਪ੍ਰਤੀ ਮਹੀਨਾ 14399.82 ਰੁਪਏ, ਪ੍ਰਤੀ ਦਿਨ 553.83 ਰੁਪਏ, ਪ੍ਰਤੀ ਘੰਟਾ 69.22 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ। ਕੈਟਾਗਿਰੀ ਸੀ ਜਿਸ ਵਿੱਚ ਇੱਕ ਵਿਅਕਤੀ ਜੋ ਮੈਟ੍ਰਿਕ ਤੋਂ ਉਪਰ ਹੈ (ਪਰ ਗ੍ਰੈਜੂਏਟ ਜਾਂ ਅੰਡਰਗਰੈਜੂਏਟ ਨਹੀਂ ਹੈ) ਅਤੇ ਸਟੈਨੋ ਟਾਈਪਿਸਟ/ਕੰਪਿਊਟਰ ਐਪਲੀਕੇਸ਼ਨ/ਡਾਟਾ ਐਂਟਰੀ ਆਪਰੇਟਰ, ਜਾਂ ਲੇਖਾਕਾਰੀ ਦਾ ਸਰਟੀਫਿਕੇਟ ਪ੍ਰਾਪਤ ਹੈ, ਜਿਸ ਵਿੱਚ ਟਾਈਮ ਕੀਪਰ, ਸੇਲਜ਼ਮੈਨ, ਅਸਿਸਟੈਂਟ ਅਤੇ ਸਟੋਰਕੀਪਰ ਸ਼ਾਮਲ ਹਨ, ਲਈ ਪ੍ਰਤੀ ਮਹੀਨਾ 12899.82 ਰੁਪਏ, ਪ੍ਰਤੀ ਦਿਨ 496.14 ਰੁਪਏ, ਪ੍ਰਤੀ ਘੰਟਾ 62.01 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਕੈਟਾਗਿਰੀ ਡੀ ਜਿਸ ਵਿੱਚ ਕੋਈ ਵੀ ਦਰਜਾ ਚਾਰ ਕਰਮਚਾਰੀ (ਕੱਚਾ, ਠੇਕੇਦਾਰ ਦੁਆਰਾ ਜਾਂ ਠੇਕੇ ਦੇ ਅਧਾਰ ਤੇ ਜੋ ਮੈਟ੍ਰਿਕ ਪਾਸ ਹੈ, ਲਈ ਪ੍ਰਤੀ ਮਹੀਨਾ 11699.82 ਰੁਪਏ, ਪ੍ਰਤੀ ਦਿਨ 449.99 ਰੁਪਏ, ਪ੍ਰਤੀ ਘੰਟਾ 56.24 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਰੋਜ਼ਗਾਰ ਵਿੱਚ ਅਟੈਚਡ ਲੇਬਰ ਦੀਆਂ ਘੱਟੋ ਘੱਟ ਉਜਰਤਾਂ (ਅਣ-ਸਿਖਿੱਅਤ ਕਾਮੇ) ਮਿਤੀ 01.3.2024 ਤੋਂ ਉਜਰਤਾਂ 74147.72 ਰੁਪਏ (ਸਲਾਨਾ ਖਾਣੇ ਸਮੇਤ ਜਾਂ ਬਰਾਬਰ ਦੇ ਅਨਾਜ ਦੇ ਸਮੇਤ) ਸਲਾਨਾ ਨਿਯਤ ਕੀਤੀ ਗਈ ਹੈ। ਹੋਰ ਖੇਤੀਬਾੜੀ ਮਜ਼ਦੂਰੀ 01.03.24 ਤੋਂ ਖਾਣੇ ਸਮੇਤ 393.30 ਰੁਪਏ ਅਤੇ ਬਗੈਰ ਖਾਣੇ ਦੇ 437.26 ਰੁਪਏ ਰੋਜ਼ਾਨਾ ਆਧਾਰ ਤੇ ਨਿਸ਼ਚਿਤ ਕੀਤੀ ਗਈ ਹੈ।
ਭੱਠਿਆਂ ਨਾਲ ਸਬੰਧਤ ਕਾਮਿਆਂ ਲਈ ਪ੍ਰਤੀ 1000 ਇੱਟਾ ਜਾਂ ਟਾਈਲਾਂ ਦੀ ਉਜਰਤ: ਪਥੇਰਾ ਜਮਾਂਦਾਰੀ ਕਮਿਸ਼ਨ ਸਮੇਤ ਇੱਟਾਂ 898.50 ਰੁਪਏ, ਟਾਈਲਾਂ 999.86 ਰੁਪਏ, ਪਥੇਰਾ ਜਮਾਂਦਾਰੀ ਕਮਿਸ਼ਨ ਬਿਨ੍ਹਾਂ ਇੱਟਾਂ 845.99 ਰੁਪਏ, ਟਾਈਲਾਂ 952.06 ਰੁਪਏ, ਭਰਾਈ ਵਾਲਾ ਪਸ਼ੂ ਸ਼ਕਤੀ ਨਾਲ (ਖੋਤਾ, ਖੱਚਰ, ਰੇੜੀ, ਠੇਲਾ) 333.84 ਰੁਪਏ, ਮਕੈਨੀਕਲ ਪਾਵਰ ਨਾਲ (ਟੈਂਪੂ, ਮੋਟਰ ਗੱਡੀ) 290.40 ਰੁਪਏ, ਟਰੱਕ ਜਾਂ ਟਰਾਲੀ ਵਿੱਚ ਲਦਾਈ ਅਤੇ ਉਤਰਾਈ (ਪੱਕੀ ਇੱਟ) 247.83 ਰੁਪਏ, ਚਿਨਾਈ ਵਾਲਾ 67.09 ਰੁਪਏ, ਕੇਰੀ ਵਾਲਾ 56.45 ਰੁਪਏ, ਨਿਕਾਸੀ ਵਾਲਾ 214.04 ਰੁਪਏ, ਮਿਸਤਰੀ 166.41 ਰੁਪਏ ਘੱਟੋ-ਘੱਟ ਨਿਯਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦਰਜਾ ਚਾਰ ਦੇ ਕੰਨਟਨਜੈਂਸੀ ਪੇਡ ਦੇ ਪਾਰਟ ਟਾਈਮ ਕਰਮਚਾਰੀ ਜੋ ਇੱਕ ਤੋਂ ਵੱਧ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਹਨ।ਉਨ੍ਹਾਂ ਦੀ ਤਨਖਾਹ ਨਿਰਧਾਰਤ ਕੀਤੀ ਗਈ ਤਨਖਾਹ ਤੋਂ ਵਧਣੀ ਨਹੀਂ ਚਾਹੀਦੀ। ਕਰਮਚਾਰੀਆਂ ਨੂੰ ਹਫਤੇ ਵਿੱਚ ਇੱਕ ਛੁੱਟੀ ਦਿੱਤੀ ਜਾਵੇਗੀ। ਜੇਕਰ ਕਰਮਚਾਰੀ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਛੁੱਟੀ ਨਹੀਂ ਦਿੱਤੀ ਗਈ ਤਾਂ ਉਸਨੂੰ ਇੱਕ ਦਿਨ ਦੀ ਉਜ਼ਰਤ ਦਿੱਤੀ ਜਾਣੀ ਹੈ। ਲੇਬਰ ਐਕਟ ਮੁਤਾਬਿਕ ਜੋ ਸਹੂਲਤਾਂ ਬਣਦੀਆਂ ਹਨ, ਉਹ ਵੀ ਕਰਮਚਾਰੀਆਂ ਨੂੰ ਦਿੱਤੀਆਂ ਜਾਣੀਆਂ ਬਣਦੀਆਂ ਹਨ।