All Latest NewsNews FlashPunjab News

ਫਿਰੋਜ਼ਪੁਰ ‘ਚ ਕਿਸਾਨ, ਮਜ਼ਦੂਰ, ਆੜਤੀਏ ਅਤੇ ਸ਼ੈਲਰਾਂ ਵਾਲੇ ਕੱਲ ਕਰਨਗੇ ਸੱਤ ਨੰਬਰ ਚੁੰਗੀ ਤੇ ਸੜਕ ਜਾਮ

 

ਝੋਨੇ ਦੀ ਸਰਕਾਰੀ ਖਰੀਦ ਦਾ ਤੁਰੰਤ ਪ੍ਰਬੰਧ ਅਤੇ ਲਿਫਟਿੰਗ ਕਰੇ ਸਰਕਾਰ – ਅਵਤਾਰ ਮਹਿਮਾਂ

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਫਿਰੋਜ਼ਪੁਰ ਦੀਆਂ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਹੋਈ | ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬੀਕੇਯੂ ਕਾਦੀਆਂ, ਬੀਕੇਯੂ ਡਕੌਂਦਾ, ਕੌਮੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਨੇ ਸ਼ਮੂਲੀਅਤ ਕੀਤੀ | ਸੰਯੁਕਤ ਕਿਸਾਨ ਮੋਰਚਾ, ਆੜਤੀਆ ਅਸੋਸੀਏਸ਼ਨਾ ਅਤੇ ਸੈਲਰ ਮਾਲਕਾਂ ਵੱਲੋਂ ਦਿੱਤੇ ਗਏ ਕੱਲ ਨੂੰ ਤਿੰਨ ਘੰਟੇ ਸੜਕ ਜਾਮ ਦੇ ਸੱਦੇ ਨੂੰ ਸਫਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ|

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਅੱਜ 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ| ਇਸ ਦੇ ਨਾਲ ਹੀ ਪਿਛਲੇ ਸਾਲ ਦਾ ਝੋਨਾ ਸ਼ੈਲਰਾਂ ਵਿੱਚ ਭਰਿਆ ਪਿਆ ਹੈ, ਜਿਸ ਕਾਰਨ ਸ਼ੈਲਰਾਂ ਵਾਲਿਆਂ ਨੇ ਨਵਾਂ ਝੋਨਾ ਜਮਾ ਕਰਨ ਤੋਂ ਹੱਥ ਖੜੇ ਕਰ ਦਿੱਤੇ ਹਨ|

ਇਸ ਦੇ ਨਾਲ ਹੀ ਆੜਤੀਏ ਐਸੋਸੀਏਸ਼ਨਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ | ਸਾਰੀਆਂ ਮੰਗਾਂ ਤੋਂ ਟਾਲਾ ਵੱਟੀ ਬੈਠੀ ਪੰਜਾਬ ਸਰਕਾਰ ਆਪਣੇ ਕੰਮਾਂ ਵਿੱਚ ਮਸਤ ਹੈ | ਇਸ ਅਜੀਬੋ ਗਰੀਬ ਸਥਿਤੀ ਦੇ ਚਲਦਿਆਂ ਪੰਜਾਬ ਦੀਆਂ ਆੜਤੀਆ ਐਸੋਸੀਏਸ਼ਨਾਂ, ਸ਼ੈਲਰ ਮਾਲਕਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਂਝੀ ਮੀਟਿੰਗ ਕਰਕੇ 13 ਅਕਤੂਬਰ ਨੂੰ ਤਿੰਨ ਘੰਟੇ ਸੜਕਾਂ ਜਾਮ ਦਾ ਸੱਦਾ ਦਿੱਤਾ ਗਿਆ ਹੈ|

ਜਿਸ ਨੂੰ ਲਾਗੂ ਕਰਦਿਆਂ ਸੱਤ ਨੰਬਰ ਚੁੰਗੀ ਨੇੜੇ ਫਿਰੋਜ਼ਪੁਰ ਦੀਆਂ ਜਥੇਬੰਦੀਆਂ ਤਿੰਨ ਘੰਟੇ 12 ਵਜੇ ਤੋਂ 3 ਵਜੇ ਤੱਕ ਲਈ ਰੋਡ ਜਾਮ ਕਰਨਗੀਆਂ | ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਆੜਤੀਆ ਅਤੇ ਸੈਲਰ ਮਾਲਕਾਂ ਦੇ ਨਾਲ ਨਾਲ ਮੰਡੀਆਂ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ |

ਇਸ ਮੌਕੇ ਬੀਕੇਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਗੁਰਮੇਲ ਸਿੰਘ ਵਸਤੀ ਮੁਹੰਮਦ ਅਲੀ ਸ਼ਾਹ ਸੁਖਦੇਵ ਸਿੰਘ ਬੇਗੂਮਾਹੂ ਜੋਗਾ ਸਿੰਘ ਬਸਤੀ ਮੁਹੰਮਦ ਅਲੀ ਸ਼ਾਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਗੁਰਚਰਨ ਸਿੰਘ ਬਾਰੇ ਕੇ ਬੀਕੇਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਜਗੀਰ ਸਿੰਘ ਖਹਿਰਾ ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਫਿਰੋਜਸ਼ਾਹ ਗੁਰਮੀਤ ਸਿੰਘ ਫਿਰੋਜਸ਼ਾਹ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਦਿੱਤ ਸਿੰਘ ਫਿਰੋਜਪੁਰ ਦੀ ਹਾਜ਼ਰ ਸਨ | ਬੀਕੇਯੂ ਲੱਖੋਵਾਲ ਜਥੇਬੰਦੀ ਨੇ ਫੋਨ ਉੱਤੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟਾਈ।

 

Leave a Reply

Your email address will not be published. Required fields are marked *