ਅਹਿਮ ਖ਼ਬਰ: ਪੰਚਾਇਤੀ ਚੋਣਾਂ ‘ਚ ਡਿਊਟੀ ਤੇ ਤੈਨਾਤ ਰਹੇ ਮੁਲਾਜ਼ਮਾਂ ਨੂੰ ਕੱਲ੍ਹ 16 ਅਕਤੂਬਰ ਨੂੰ ਛੁੱਟੀ ਕਰਨ ਦੀ ਮੰਗ
ਦਲਜੀਤ ਕੌਰ, ਚੰਡੀਗੜ੍ਹ
ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਲਈ ਕੱਲ੍ਹ 16 ਅਕਤੂਬਰ ਨੂੰ ਦੀ ਛੁੱਟੀ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਈਆ ਹਨ। ਇਸ ਦੌਰਾਨ ਅਧਿਆਪਕਾਂ ਸਣੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਵੋਟਾਂ ਦਾ ਸਮਾਨ ਵਗੈਰਾ ਜਮਾਂ ਕਰਵਾਉਂਦਿਆਂ ਅਤੇ ਚੋਣਾਂ ਨਾਲ ਸਬੰਧਤ ਕੰਮਕਾਜ ਕਰਦਿਆਂ ਅੱਧੀ ਰਾਤ ਹੋ ਜਾਂਦੀ ਹੈ। ਇਸ ਨੂੰ ਵੇਖਦੇ ਹੋਏ ਗ੍ਰਾਮ ਪੰਚਾਇਤ ਵੋਟਾਂ ਵਿੱਚ ਡਿਊਟੀ ਦੇ ਰਹੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਕੋਲੋਂ ਭਲਕੇ 16 ਅਕਤੂਬਰ ਨੂੰ ਛੁੱਟੀ ਕਰਨ ਦੀ ਮੰਗ ਕੀਤੀ ਹੈ।