ਵੱਡੀ ਖ਼ਬਰ: ਸਕੂਲ ਨੇੜੇ ਜ਼ਬਰਦਸਤ ਧਮਾਕਾ, ਵੇਖੋ ਵੀਡੀਓ
ਡੀਐਸਪੀ ਅਮਿਤ ਗੋਇਲ ਨੇ ਮਾਮਲੇ ਦੀ ਪੁਸ਼ਟੀ ਕੀਤੀ
ਰੋਹਿਣੀ/ਦਿੱਲੀ
ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਇਆ। ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਅਸਮਾਨ ‘ਚ ਧੂੰਏਂ ਦੇ ਗੁਬਾਰ ਦੇਖ ਲੋਕਾਂ ‘ਚ ਦਹਿਸ਼ਤ ਫੈਲ ਗਈ।
ਘਟਨਾ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਵਾਪਰੀ। ਧਮਾਕੇ ਦੀ ਸੂਚਨਾ ਮਿਲਦੇ ਹੀ ਰੋਹਿਣੀ ਪੁਲਸ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ।
ਪਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ, ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ। ਰੋਹਿਣੀ ਦੇ ਡੀਐਸਪੀ ਅਮਿਤ ਗੋਇਲ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
#WATCH | Delhi: A blast was heard outside CRPF School in Rohini's Prashant Vihar area early in the morning. Police and FSL team present on the spot. https://t.co/Wo4yHQzTRA pic.twitter.com/s1CNENSIY7
— ANI (@ANI) October 20, 2024
ਡੀਐਸਪੀ ਅਮਿਤ ਗੋਇਲ ਨੇ ਦੱਸਿਆ ਕਿ ਧਮਾਕਾ ਕਿੱਥੇ ਹੋਇਆ ਅਤੇ ਕਿਵੇਂ ਹੋਇਆ? ਇਸ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ ਪਰ ਘਟਨਾ ਵਾਲੀ ਥਾਂ ਦੀ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਜਿਸ ਥਾਂ ‘ਤੇ ਧਮਾਕਾ ਹੋਇਆ, ਉਸ ਦੇ ਨੇੜੇ ਸਕੂਲ ਦੀ ਕੰਧ ‘ਚੋਂ ਬਦਬੂ ਆ ਰਹੀ ਸੀ।
ਧਮਾਕੇ ਕਾਰਨ ਸਕੂਲ ਦੇ ਨਾਲ ਲੱਗਦੀ ਦੁਕਾਨ, ਨੇੜੇ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਅਤੇ ਘਰਾਂ ਦੇ ਸ਼ੀਸ਼ੇ ਟੁੱਟ ਗਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦਾ ਅਸਰ ਕਰੀਬ 30 ਫੁੱਟ ਦੀ ਦੂਰੀ ਤੱਕ ਦਿਖਾਈ ਦੇ ਰਿਹਾ ਸੀ।
ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਟੀਮ ਦੀ ਜਾਂਚ ਰਿਪੋਰਟ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ ਕਿ ਧਮਾਕੇ ਦਾ ਕਾਰਨ ਕੀ ਹੈ? ਸਕੂਲ ਦੇ ਨੇੜੇ ਹੀ ਮਠਿਆਈ ਦੀਆਂ ਦੁਕਾਨਾਂ ਵੀ ਹਨ, ਜਿਸ ਕਾਰਨ ਕਿਸੇ ਦਾ ਸਿਲੰਡਰ ਫਟਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।