ਵੱਡੀ ਖ਼ਬਰ: ਵਿਧਾਇਕ ਰਹੇ ਦਲਵੀਰ ਗੋਲਡੀ ਨੇ ਛੱਡੀ AAP, ਟਿਕਟ ਨਾ ਮਿਲਣ ਤੋਂ ਸਨ ਨਰਾਜ਼
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸੀਨੀਅਰ ਲੀਡਰ ਅਤੇ ਧੂਰੀ ਤੋਂ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਦੇ ਵਲੋਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ। ਦਲਵੀਰ ਗੋਲਡੀ ਨੇ ਨਿਊਜ਼18 ਤੇ ਦਿੱਤੇ ਬਿਆਨ ਵਿਚ ਕਿਹਾ ਹੈ ਕਿ, ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੈ।
ਉਨ੍ਹਾਂ ਕਿਹਾ ਕਿ, ਉਹ 2027 ਵਿਚ ਚੋਣ ਧੂਰੀ ਹਲਕੇ ਤੋਂ ਜ਼ਰੂਰ ਲੜੇਗਾ, ਜਦੋਂਕਿ ਇਸ ਵਾਰ ਜਿਮਨੀ ਚੋਣਾਂ ਵਿਚ ਬਰਨਾਲਾ ਹਲਕੇ ਤੋਂ ਚੋਣ ਲੜਨ ਬਾਰੇ ਉਨ੍ਹਾਂ ਨੇ ਕੋਈ ਖੁੱਲ੍ਹ ਕੇ ਪੱਤੇ ਨਹੀਂ ਖੋਲ੍ਹੇ।
ਗੋਲਡੀ ਨੇ ਕਾਂਗਰਸ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ, ਕਾਂਗਰਸ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ, ਮੈਂ ਕਰੀਬ ਛੇ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਲਤੀ ਕੀਤੀ, ਇਸ ਨਾਲ ਮੇਰੇ ਕਿਰਦਾਰ ਨੂੰ ਨੁਕਸਾਨ ਪਹੁੰਚਿਆ ਹੈ।