All Latest NewsGeneralNews FlashPoliticsPunjab NewsTop BreakingTOP STORIES

Big Breaking: ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਦਲਣ ਦੀ ਕੀਤੀ ਗੱਲ, ਦਿੱਤਾ ਵੱਡਾ ਬਿਆਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਦਲਣ ਦੀ ਗੱਲ ਸੀਐੱਮ ਭਗਵੰਤ ਮਾਨ ਨੇ ਕੀਤੀ ਹੈ। ਉਨ੍ਹਾਂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਮੈਂ ਚਾਹੁੰਦਾ ਹਾਂ ਕਿ, ਪਾਰਟੀ ਦਾ ਵੱਖਰਾ ਪ੍ਰਧਾਨ ਲਾਇਆ ਜਾਣਾ ਚਾਹੀਦਾ ਹੈ।

ਸੀਐੱਮ ਮਾਨ ਨੇ ਕਿਹਾ ਕਿ, ਮੈਂ ਪਿਛਲੇ ਸੱਤ ਸਾਲ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ। ਮੁੱਖ ਮੰਤਰੀ ਤੌਰ ‘ਤੇ ਮੇਰੇ ਕੋਲ ਵੱਡੀਆਂ ਜਿੰਮੇਵਾਰੀਆਂ ਹਨ, ਮੇਰੇ ਕੋਲ 13-14 ਵਿਭਾਗ ਨੇ, ਇਸ ਲਈ ਮੈਂ ਚਾਹੁੰਦਾ ਹਾਂ ਕਿ, ਪਾਰਟੀ ਦਾ ਵੱਖਰਾ ਪ੍ਰਧਾਨ ਲਾਇਆ ਜਾਵੇ।

ਇਸ ਦੇ ਨਾਲ ਸੀਐੱਮ ਮਾਨ ਨੇ ਕਿਹਾ ਕਿ, ਮੈਂ ਪਾਰਟੀ ਹਾਈਕਮਾਂਡ ਨਾਲ ਗੱਲ ਕਰਾਂਗਾ ਕਿ, ਇੱਕ ਫੁੱਲ ਟਾਈਮ ਪ੍ਰਧਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਲਗਾ ਦਿੱਤਾ ਜਾਵੇ, ਤਾਂ, ਜੋ ਜਿੰਮੇਵਾਰੀਆਂ ਵੰਡੀਆਂ ਜਾ ਸਕਣ।

 

Leave a Reply

Your email address will not be published. Required fields are marked *