ਤੌਬਾ-ਤੌਬਾ! ਜੂਆ ਖੇਡਣ ਤੋਂ ਇਨਕਾਰ ਕੀਤਾ ਤਾਂ ਜੁਆਰੀਆਂ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੀ ਘਾਟ
ਯੂਪੀ ਨਿਊਜ਼:
ਬੇਸ਼ੱਕ ਉੱਤਰ ਪ੍ਰਦੇਸ਼ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਖੜੇ ਹੁੰਦੇ ਰਹਿੰਦੇ ਹਨ, ਉਥੇ ਹੀ ਤਾਜ਼ਾ ਸਾਹਮਣੇ ਆਏ ਮਾਮਲੇ ਨੇ ਯੋਗੀ ਸਰਕਾਰ ਦੇ ਦਾਅਵਿਆਂ ਨੂੰ ਵੀ ਤੋੜ ਮਰੋੜ ਕੇ ਰੱਖ ਦਿੱਤਾ ਹੈ।
ਦਰਅਸਲ ਯੂਪੀ ਦੇ ਵਿੱਚ ਇਕ ਨੌਜਵਾਨ ਨੂੰ ਇਸ ਕਰਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ, ਕਿਉਂਕਿ ਉਸਨੇ ਜੂਆ ਖੇਡਣ ਤੋਂ ਇਨਕਾਰ ਕੀਤਾ ਸੀ, ਜੁਆਰੀਆਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਔਰੈਯਾ ਵਿੱਚ ਜਦੋਂ ਇੱਕ ਨੌਜਵਾਨ ਨੇ ਜੂਆ ਖੇਡਣ ਤੋਂ ਇਨਕਾਰ ਕੀਤਾ ਤਾਂ ਜੁਆਰੀਆਂ ਨੇ ਉਸਦਾ ਕਤਲ ਕਰ ਦਿੱਤਾ। ਗੋਲੀ ਸਿੱਧੀ ਨੌਜਵਾਨ ਦੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਮਾਮਲਾ ਔਰਈਆ ਸਦਰ ਕੋਤਵਾਲੀ ਖੇਤਰ ਦੇ ਪਿੰਡ ਨਰੋਤਮਪੁਰ ਦਾ ਹੈ। ਸੀਓ ਸਿਟੀ, ਕੋਤਵਾਲੀ ਪੁਲਿਸ ਅਤੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।