Canada News: ਕੈਨੇਡਾ ‘ਚ ਕਲਾਨੌਰ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ਚ ਮੌਤ

All Latest NewsNews FlashPunjab NewsTop BreakingTOP STORIES

 

ਪਰਿਵਾਰ ਦਾ ਬੁਰਾ ਹਾਲ, ਮ੍ਰਿਤਕ ਦੇਹ ਵਾਪਸ ਲਿਆਉਣ ਦੀ ਕੀਤੀ ਮੰਗ

ਰੋਹਿਤ ਗੁਪਤਾ, ਗੁਰਦਾਸਪੁਰ

ਸਰਹੱਦੀ ਕਸਬਾ ਕਲਾਨੌਰ ਦੇ ਇਕ ਨੌਜਵਾਨ ਲੜਕੇ ਜੋਰਾਵਰ ਸਿੰਘ ਦੀ ਕੈਨੇਡਾ ਵਿਚ ਝੀਲ ’ਚ ਡੁੱਬਣ ਕਾਰਨ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ’ਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤੱਕ ਜੋਰਾਵਰ ਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਆਪਣੇ ਦੋਨੋਂ ਬੱਚਿਆਂ ਨੂੰ ਕਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜੋਰਾਵਰ ਸਿੰਘ ਉਰਫ ਬੱਬੂ (23) ਦੇ ਪਿਤਾ ਮਨੋਹਰ ਸਿੰਘ ਮਾਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਲੈ ਕੇ ਜੋਰਾਵਰ ਸਿੰਘ ਕੈਨੇਡਾ ਗਿਆ ਸੀ, ਉਸਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਕਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ।

ਜੋਰਾਵਰ ਨੂੰ ਉੱਥੇ ਕੰਮ ਮਿਲ ਗਿਆ ਤਾਂ ਬਾਅਦ ਵਿੱਚ ਉਸ ਦਾ ਵੱਡਾ ਭਰਾ ਵੀ ਕਨੇਡਾ ਚਲਾ ਗਿਆ। ਦੋਨੋਂ ਭਰਾ ਵੱਖ-ਵੱਖ ਸ਼ਿਫਟਾਂ ਵਿੱਚ ਇੱਕੋ ਕੰਪਨੀ ਵਿੱਚ ਕੰਮ ਕਰਦੇ ਸਨ। ਬੀਤੀ ਸਵੇਰ ਨੂੰ ਉਹ ਆਪਣੀ ਕਾਰ ਤੇ ਘਰੋਂ ਗਿਆ ਸੀ ਪਰ ਫੈਕਟਰੀ ਨਹੀਂ ਪੁੱਜਿਆ ਤਾਂ ਉਸ ਦਾ ਵੱਡਾ ਭਰਾ ਜੋ ਘਰ ਵਿੱਚ ਸੀ ਨੂੰ ਕੰਪਨੀ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਉਸ ਦਾ ਭਰਾ ਕੰਮ ਤੇ ਨਹੀਂ ਆਇਆ।

ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਅਤੇ ਕਨੇਡਾ ਪੁਲਿਸ ਨੂੰ ਵੀ ਸੂਚਿਤ ਕੀਤਾ। ਫੈਕਟਰੀ ਨੂੰ ਜਾਂਦੇ ਰਸਤੇ ਤੇ ਇੱਕ ਜਗਹਾ ਜੋਰਾਵਰ ਸਿੰਘ ਦੀ ਕਾਰ ਮਿਲ ਗਈ ਅਤੇ ਜਦੋਂ ਤਲਾਸ਼ ਕੀਤੀ ਗਈ ਤਾਂ ਨੇੜੇ ਦੇ ਇੱਕ ਨਾਲੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ । ਉਹਨਾਂ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਕਿੰਨਾ ਹਾਲਾਤਾਂ ਵਿੱਚ ਉਹ ਨਾਲੇ ਤੱਕ ਪੁੱਜਿਆ ਅਤੇ ਕਿੰਝ ਉਸ ਦੀ ਮੌਤ ਹੋਈ।

ਇਲਾਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ, ਮੋਹਤਬਰ ਅਤੇ ਆਮ ਲੋਕਾਂ ਵਲੋਂ ਮ੍ਰਿਤਕ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਐਨਆਰਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਅਪੀਲ ਕੀਤੀ ਹੈ ਕਿ ਜੋਰਾਵਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

 

Media PBN Staff

Media PBN Staff

Leave a Reply

Your email address will not be published. Required fields are marked *