Big Breaking: ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, AAP ਉਮੀਦਵਾਰ ਬਣੇ MCD ਦੇ ਮੇਅਰ
ਪੰਜਾਬ ਨੈੱਟਵਰਕ, ਦਿੱਲੀ
ਦਿੱਲੀ ਨਗਰ ਨਿਗਮ (MCD) ਵਿੱਚ ਮੇਅਰ ਚੋਣ ਲਈ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋਈ। ਦਿੱਲੀ ਦੇ ਮੇਅਰ ਦੀ ਚੋਣ ਐਲਜੀ ਵੀਕੇ ਸਕਸੈਨਾ ਦੁਆਰਾ ਨਿਯੁਕਤ ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਦੀ ਨਿਗਰਾਨੀ ਹੇਠ ਹੋਈ। ਆਮ ਆਦਮੀ ਪਾਰਟੀ ਦੇ ਮਹੇਸ਼ ਖਿਚੀ ਐਮਸੀਡੀ ਦੇ ਮੇਅਰ ਬਣੇ ਹਨ।
ਦਿੱਲੀ ਮੇਅਰ ਸੀਟ ਲਈ ਦੇਵਨਗਰ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਮਹੇਸ਼ ਖਿਚੀ ਅਤੇ ਸ਼ਕੂਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਕਿਸ਼ਨ ਲਾਲ ਵਿਚਾਲੇ ਮੁਕਾਬਲਾ ਸੀ।
ਦਿੱਲੀ ਮੇਅਰ ਦੀ ਚੋਣ ‘ਚ ਕੁੱਲ 265 ਵੋਟਾਂ ਪਈਆਂ, ਜਿਨ੍ਹਾਂ ‘ਚੋਂ 2 ਵੋਟਾਂ ਅਯੋਗ ਰਹੀਆਂ। ਆਮ ਆਦਮੀ ਪਾਰਟੀ ਦੇ ਮਹੇਸ਼ ਖੇੜੀ ਨੂੰ 133 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕਿਸ਼ਨ ਲਾਲ ਨੂੰ 130 ਵੋਟਾਂ ਮਿਲੀਆਂ।
#WATCH | AAP's Mahesh Kumar Khinchi elected as Delhi's new mayor
Visuals from the Delhi's Civic Centre pic.twitter.com/07gSFexqA2
— ANI (@ANI) November 14, 2024
ਵੋਟਾਂ ਦੀ ਗਿਣਤੀ ਤੋਂ ਬਾਅਦ ‘ਆਪ’ ਦੇ ਮਹੇਸ਼ ਖਿਚੀ ਦਿੱਲੀ ਐਮਸੀਡੀ ਦੇ ਮੇਅਰ ਚੁਣੇ ਗਏ ਅਤੇ ਭਾਜਪਾ ਦੇ ਕਿਸ਼ਨ ਲਾਲ ਨੂੰ ਸਿਰਫ਼ 3 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਚੋਣ ਵਿੱਚ ਦਿੱਲੀ ਦੇ ਸਾਰੇ 7 ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ, ਜਦਕਿ 7 ਕਾਂਗਰਸੀ ਕੌਂਸਲਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ।