All Latest News

Punjab News: ਜ਼ਿਮਨੀ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਵੋਟਰਾਂ ਨੂੰ ਵੱਡੀ ਅਪੀਲ

 

ਸੂਬਾ ਸਰਕਾਰ (AAP ) ਨੂੰ ਹਰਾਉਣ ਦੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਅਪੀਲ 

ਪੰਜਾਬ ਨੈੱਟਵਰਕ, ਚੰਡੀਗੜ੍ਹ 

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਦਿੱਤੇ ਰੋਸ਼ ਝੰਡਾ ਮਾਰਚ /ਧਰਨੇ ਡੇਰਾ ਬਾਬਾ ਨਾਨਕ ਵਿੱਚ ਹਿੱਸਾ ਲਿਆ।

ਅਮਨ ਸ਼ਰਮਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਦਲਾਅ ਦੇ ਬਹੁਤ ਵੱਡੇ ਵਾਅਦੇ ਅਤੇ ਦਾਵਿਆਂ ਨਾਲ ਸਮੂਹ ਮੁਲਾਜ਼ਮ ਪੈਨਸ਼ਨਰ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਬਹੁਤ ਵੱਡੀ ਜਿੱਤ ਨਾਲ ਬਣੀ ਸੀ ਪਰ ਲਗਭਗ ਤਿੰਨ ਸਾਲ ਬੀਤਣ ਤੇ ਵੀ ਸਰਕਾਰ ਆਪਣੇ ਵਾਅਦਿਆਂ ਤੇ ਬਿੱਲਕੁਲ ਖਰੀ ਨਹੀਂ ਉਤਰੀ|

ਮੁਲਾਜ਼ਮ ਪੈਨਸ਼ਨਰਸ ਦਾ 11 ਪ੍ਰਤੀਸ਼ਤ ਡੀ ਏ ਦੀਆਂ ਤਿੰਨ ਕਿਸ਼ਤਾਂ ਅਤੇ ਇਸਦਾ ਇੱਕ ਮੁਲਾਜ਼ਮ ਦਾ 2016 ਤੋਂ ਲੱਖਾਂ ਦਾ ਬਣਦਾ ਬਕਾਇਆ, ਪੇਂਡੂ ਭੱਤਾ, ਬਾਰਡਰ ਭੱਤਾ, ਪੁਰਾਣੀ ਪੈਨਸ਼ਨ ਪ੍ਰਣਾਲੀ, ਪੇ ਕਮਿਸਨ 2016 ਤੋਂ 2021 ਤੱਕ ਦਾ ਬਕਾਇਆ, ਪੇ ਸਕੇਲ ਤਰੁਟੀਆਂ, ਏ ਸੀ ਪੀ ਆਦਿ ਹੋਰ ਮੰਗਾਂ ਦਾ ਸੁੱਚਾਰੂ ਨਿਪਟਾਰਾ ਕਰਨ ਦੀ ਕਾਰਵਾਈ ਵੀਂ ਨਹੀਂ ਸ਼ੁਰੂ ਕੀਤੀ|

ਇਸ ਲਈ ਮੁਲਾਜ਼ਮ ਪੈਨਸ਼ਨਰਸ ਨੇ ਲੋਕਸਭਾ ਚੋਣਾਂ ਵਿੱਚ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਆਮ ਆਦਮੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ ਸੀ| ਪਰ ਲੋਕਸਭਾ ਚੋਣਾਂ ਦੇ ਛੇ ਮਹੀਨੇ ਬਾਅਦ ਵੀ 15 ਪ੍ਰਤੀਸ਼ਤ ਡੀ. ਏ ਦੀ ਬਕਾਇਆ ਕਿਸ਼ਤਾਂ ਵਿੱਚੋ ਸਿਰਫ 4 ਪ੍ਰਤੀਸ਼ਤ ਕਿਸ਼ਤ ਦੇ ਕੇ ਮੁਲਾਜ਼ਮ ਪੈਨਸ਼ਨਰ ਦੇ ਜਖਮਾਂ ਤੇ ਲੂਣ ਛਿੜਕਿਆ।

ਬਾਕੀ ਉਪਰੋਕਤ ਮੰਗਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਚਾਰੋ ਜਿਮਨੀ ਹਲਕਿਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ਼ ਝੰਡਾ ਮਾਰਚ ਕੀਤੇ ਅਤੇ ਸਮੂਹ ਪੰਜਾਬਵਾਸੀਆਂ ਨੂੰ ਤਿੰਨ ਸਾਲ ਬੀਤਣ ਤੇ ਵੀ ਮੁਲਾਜ਼ਮ ਪੈਨਸ਼ਨਰਸ ਆਮ ਜਨਤਾ ਨੂੰ ਅਣਗੋਲਿਆਂ ਕਰਨ ਲਈ ਇਹਨਾਂ ਚਾਰਾਂ ਜਿਮਨੀ ਚੋਣਾਂ ਵਿੱਚ ਬੁਰੀ ਤਰਾਂ ਹਰਾਉਣ ਦੀ ਅਪੀਲ ਕਰਦੀ ਹੈ।

ਡੇਰਾ ਬਾਬਾ ਨਾਨਕ ਰੋਸ਼ ਧਰਨੇ ਵਿੱਚ ਅੰਮ੍ਰਿਤਸਰ ਤੋਂ ਅਸ਼ਵਨੀ ਅਵਸਥੀ, ਗਿਰਿਸ਼ ਭਾਰਤੀ, ਰਾਕੇਸ਼ ਗੁਲਾਟੀ, ਜਗਦੀਸ਼ ਕੰਵਲ, ਜਰਮਨਜੀਤ ਸਿੰਘ, ਰਾਜੇਸ਼ ਪ੍ਰਸ਼ਰ, ਗੁਰਬਿੰਦਰ ਖੈਰਾ, ਅਮਨਪ੍ਰੀਤ ਸਿੰਘ ਸੋਹੀਆਂ,ਚਰਨਜੀਤ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ ਨਰਿੰਦਰ ਸਿੰਘ ਆਦਿ ਹੋਰ ਸਾਥੀਆਂ ਨੇ ਹਿੱਸਾ ਲਿਆ।

 

Leave a Reply

Your email address will not be published. Required fields are marked *