ਸਰਕਾਰੀ ਆਈਟੀਆਈ ਫਾਜ਼ਿਲਕਾ ਵੱਲੋਂ ਸਰਬ ਸਾਂਝੀ ਇੰਸਟਰਕਟਰ ਯੂਨੀਅਨ ਦਾ ਗਠਨ

All Latest News

 

ਰਣਜੀਤ ਸਿੰਘ ਪ੍ਰਧਾਨ ਅਤੇ ਜਸਵਿੰਦਰ ਸਿੰਘ ਜਨਰਲ ਸਕੱਤਰ ਚੁਣੇ ਗਏ

ਪਰਮਜੀਤ ਢਾਂਬਾ, ਫਾਜ਼ਿਲਕਾ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਦੇ ਸਾਰੇ ਇੰਸਟਰਕਟਰਾਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੁਭਾਸ਼ ਚੰਦਰ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੰਸਥਾ ਦੇ ਸਾਰੇ ਇੰਸਟਰਕਟਰਾਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਸਾਂਝੇ ਕੰਮਾਂ ਲਈ ਇੱਕ ਯੂਨੀਅਨ ਬਣਾਉਣ ਦਾ ਫੈਸਲਾ ਲਿਆ। ਇਸ ਮੌਕੇ ਇਕ ਸਰਬ ਸਾਂਝੀ ਇੰਸਟਰਕਟਰ ਯੂਨੀਅਨ ਦਾ ਨਿਰਮਾਣ ਕੀਤਾ ਗਿਆ।

ਯੂਨੀਅਨ ਦਾ ਰਣਜੀਤ ਸਿੰਘ ਨੂੰ ਪ੍ਰਧਾਨ, ਰਾਏ ਸਾਹਿਬ ਮੀਤ ਪ੍ਰਧਾਨ,ਜਸਵਿੰਦਰ ਸਿੰਘ ਜਨਰਲ ਸਕੱਤਰ,ਅੰਮ੍ਰਿਤਪਾਲ ਮੀਤ ਸਕੱਤਰ,ਸ਼ਾਮ ਲਾਲ ਪ੍ਰੈਸ ਸਕੱਤਰ,ਬਹਾਲ ਸਿੰਘ ਕੈਸ਼ੀਅਰ ਅਤੇ ਰਕੇਸ਼ ਕੁਮਾਰ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਇਸ ਦੌਰਾਨ ਸਾਰਿਆਂ ਨੇ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਚਿਨ ਗੁਸਾਈ, ਗੁਰਤੇਜ ਸਿੰਘ, ਰਜੇਸ਼ ਕੁਮਾਰ, ਮੈਡਮ ਪਰਮਿੰਦਰ ਕੌਰ ਅਤੇ ਗੁਰਜੰਟ ਸਿੰਘ ਮੌਜੂਦ ਸਨ।

 

 

Media PBN Staff

Media PBN Staff

Leave a Reply

Your email address will not be published. Required fields are marked *